ਜ਼ਿਮਨੀ ਚੋਣਾਂ : ਜਲਾਲਾਬਾਦ ਅਤੇ ਦਾਖਾ ਹਲਕੇ ਨੂੰ 'ਸੰਵੇਦਨਸ਼ੀਲ' ਐਲਾਨਿਆ

Wednesday, Oct 16, 2019 - 09:00 AM (IST)

ਜ਼ਿਮਨੀ ਚੋਣਾਂ : ਜਲਾਲਾਬਾਦ ਅਤੇ ਦਾਖਾ ਹਲਕੇ ਨੂੰ 'ਸੰਵੇਦਨਸ਼ੀਲ' ਐਲਾਨਿਆ

ਚੰਡੀਗੜ੍ਹ (ਭੁੱਲਰ) : ਚੋਣ ਕਮਿਸ਼ਨ ਨੇ ਜਲਾਲਾਬਾਦ ਅਤੇ ਦਾਖਾ ਵਿਧਾਨ ਸਭਾ ਹਲਕਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਇਨ੍ਹਾਂ ਨੂੰ ਸੰਵੇਦਨਸ਼ੀਲ ਐਲਾਨਿਆ ਹੈ। ਇਨ੍ਹਾਂ ਹਲਕਿਆਂ 'ਚ ਪੈਰਾਮਿਲਟਰੀ ਫੋਰਸ ਦੀ ਨਿਗਰਾਨੀ 'ਚ ਵੋਟਾਂ ਪੈਣਗੀਆਂ। ਸੂਬੇ ਦੇ ਮੁੱਖ ਚੋਣ ਅਧਿਕਾਰੀ ਡਾ. ਐੱਸ. ਕਰੁਣਾ ਰਾਜੂ ਦਾ ਕਹਿਣਾ ਹੈ ਕਿ ਭਾਵੇਂ 4 ਹਲਕਿਆਂ 'ਚ ਜ਼ਿਮਨੀ ਚੋਣਾਂ ਹੋ ਰਹੀਆਂ ਹਨ ਪਰ ਜਲਾਲਾਬਾਦ ਅਤੇ ਦਾਖਾ ਹਲਕੇ 'ਚ ਸੱਤਾਧਾਰੀ ਕਾਂਗਰਸ ਅਤੇ ਵਿਰੋਧੀ ਪਾਰਟੀ ਅਕਾਲੀ ਦਲ 'ਚ ਸਖਤ ਮੁਕਾਬਲੇ ਅਤੇ ਚੋਣ ਮੁਹਿੰਮ 'ਚ ਸ਼ਾਮਲ ਮੁੱਖ ਮੰਤਰੀ ਅਤੇ ਮੰਤਰੀਆਂ ਸਮੇਤ ਦੋਹਾਂ ਪਾਰਟੀਆਂ 'ਚ ਮੁੱਖ ਨੇਤਾਵਾਂ ਦੀ ਸਰਗਰਮੀ ਨੂ ੰਦੇਖਦੇ ਹੋਏ ਇਨ੍ਹਾਂ ਹਲਕਿਆਂ ਨੂੰ ਸੰਵੇਦਨਸ਼ੀਲ ਮੰਨਿਆ ਗਿਆ ਹੈ।
ਇਸ ਦੇ ਮੱਦੇਨਜ਼ਰ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਵਲੋਂ ਜਲਾਲਾਬਾਦ ਅਤੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਲੋਂ ਦਾਖਾ ਹਲਕੇ ਲਈ ਪੈਰਾਮਿਲਟਰੀ ਫੋਰਸ ਦੀ ਮੰਗ ਕੀਤੀ ਗਈ ਸੀ। ਮੁੱਖ ਚੋਣ ਅਧਿਕਾਰੀ ਮੁਤਾਬਕ ਕੇਂਦਰ ਸਰਕਾਰ ਵਲੋਂ ਚੋਣ ਕਮਿਸ਼ਨ ਦੀ ਮੰਗ 'ਤੇ ਪੰਜਾਬ ਦੀਆਂ ਜ਼ਿਮਨੀ ਚੋਣਾਂ ਲਈ ਪੈਰਾਮਿਲਟਰੀ ਫੋਰਸ ਦੀਆਂ 17 ਕੰਪਨੀਆਂ ਦਿੱਤੀਆਂ ਗਈਆਂ ਹਨ। 10 ਕੰਪਨੀਆਂ ਪਹਿਲਾਂ ਹੀ ਸੂਬੇ 'ਚ ਮੌਜੂਦ ਸਨ, ਜਦੋਂ ਕਿ 7 ਹੋਰ ਕੰਪਨੀਆਂ ਦੀ ਤਾਇਨਾਤੀ ਹੋ ਰਹੀ ਹੈ।


author

Babita

Content Editor

Related News