ਜਲਾਲਾਬਾਦ ਜ਼ਿਮਨੀ ਚੋਣ ’ਚ ਵਰਕਰ ਦੇ ਚੁੱਕੇੇ ਜਾਣ ਦਾ ਮਾਮਲਾ ਆਇਆ ਸਾਹਮਣੇ

Monday, Oct 21, 2019 - 01:50 PM (IST)

ਜਲਾਲਾਬਾਦ ਜ਼ਿਮਨੀ ਚੋਣ ’ਚ ਵਰਕਰ ਦੇ ਚੁੱਕੇੇ ਜਾਣ ਦਾ ਮਾਮਲਾ ਆਇਆ ਸਾਹਮਣੇ

ਜਲਾਲਾਬਾਦ (ਸੇਤੀਆ) - ਜਲਾਲਾਬਾਦ 'ਚ ਹੋ ਰਹੀਆਂ ਜ਼ਿਮਨੀ ਚੋਣਾਂ ਦਾ ਮਾਹੌਲ ਉਸ ਸਮੇਂ ਖਰਾਬ ਹੋ ਗਿਆ, ਜਦੋਂ ਅਕਾਲੀ ਦਲ ਦੇ ਉਮੀਦਵਾਰ ਦੇ ਮੁੰਡੇ ਨੇ ਗੁੰਡਾਗਰਦੀ ਕਰਨੀ ਸ਼ੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ ਜਲਾਲਾਬਾਦ ਸ਼ਿਵਾਲਿਕ ਸਕੂਲ ਦੇ ਬੂਥ ਨੰਬਰ-30 ਦੇ ਬਾਹਰ ਬੈਠੇ ਕਾਂਗਰਸ ਦੇ ਇਕ ਵਰਕਰ ਨੂੰ ਅਕਾਲੀ ਦਲ ਦੇ ਉਮੀਦਵਾਰ ਦਾ ਮੁੰਡਾ ਸ਼ੇਰਆਮ ਚੁੱਕ ਕੇ ਲੈ ਗਿਆ। ਉਕਤ ਨੌਜਵਾਨ ਆਪਣੇ ਸਾਥੀਆਂ ਸਣੇ ਗੱਡੀ 'ਚ ਸਵਾਰ ਹੋ ਕੇ ਪੋਲਿੰਗ ਬੂਥ 'ਤੇ ਆਇਆ ਸੀ ਅਤੇ ਰਮੇਸ਼ ਨਾਂ ਦੇ ਕਾਂਗਰਸੀ ਵਰਕਰ ਨੂੰ ਮੌਕੇ ਤੋਂ ਅਗਵਾ ਕਰਕੇ ਲੈ ਗਿਆ। ਮੌਕੇ 'ਤੇ ਪੁੱਜੀ ਪੁਲਸ ਵਲੋਂ ਅਗਵਾ ਕੀਤੇ ਵਰਕਰ ਦੀ ਭਾਲ ਕੀਤੀ ਜਾ ਰਹੀ ਹੈ।


author

rajwinder kaur

Content Editor

Related News