ਸ਼ਰਮਸਾਰ! ਚੋਰੀ ਦੇ ਸ਼ੱਕ ''ਚ ਦਲਿਤ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ, ਮੂੰਹ ''ਚ ਪਾਇਆ ਪਿਸ਼ਾਬ

Tuesday, Oct 13, 2020 - 06:08 PM (IST)

ਸ਼ਰਮਸਾਰ! ਚੋਰੀ ਦੇ ਸ਼ੱਕ ''ਚ ਦਲਿਤ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ, ਮੂੰਹ ''ਚ ਪਾਇਆ ਪਿਸ਼ਾਬ

ਜਲਾਲਾਬਾਦ (ਨਿਖੰਜ,ਜਤਿੰਦਰ ): ਪੰਜਾਬ ਆਏ ਦਿਨੀਂ ਦਲਿਤ ਲੋਕਾਂ 'ਤੇ ਅੱਤਿਆਚਾਰ ਦੀਆਂ ਘਟਨਾਵਾਂ ਆਮ ਹੀ ਵਾਪਰ ਰਹੀਆਂ ਹਨ ਅਤੇ ਪੰਜਾਬ ਦੀ ਸਰਕਾਰ ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਕੋਈ ਵੀ ਉਪਰਾਲਾ ਨਹੀਂ ਕਰ ਰਹੀ ਹੈ। ਇਸ ਤਰ੍ਹਾਂ ਹੀ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਇਕ ਹੋਰ ਜ਼ਿਲ੍ਹਾ ਫਾਜ਼ਿਲਕਾ ਦੇ ਅਧੀਨ ਪੈਂਦੇ ਬਲਾਕ ਜਲਾਲਾਬਾਦ ਦੇ ਪਿੰਡ ਚੱਕ ਜਾਨੀਸਰ (ਛੀਬੇ ਵਾਲਾ) ਵਿਖੇ ਸਾਹਮਣੇ ਆਇਆ ਹੈ।ਪਿੰਡ ਦੇ ਜਿਮੀਦਾਰ ਲੋਕਾਂ ਵਲੋਂ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਚੱਕ ਮਦਰੱਸਾ ਦੇ ਵਸਨੀਕ ਗਰੀਬ ਦਲ਼ਿਤ ਪਰਿਵਾਰ ਦੇ ਨੌਜਵਾਨ ਨੂੰ ਪਿੰਡ ਦੇ 3 ਜਿਮੀਦਾਰ ਲੋਕਾਂ ਵਲੋਂ ਚੋਰੀ ਕਰਨ ਦੇ ਦੋਸ਼ ਤਹਿਤ ਫੜ੍ਹ ਕੇ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਜ਼ਬਰਦਸਤੀ ਉਸ ਤੋਂ ਚੋਰੀ ਦੇ ਮਨਾਉਣ ਦਾ ਦਬਾਅ ਪਾਉਣ ਲੱਗੇ ਅਤੇ ਉਸ ਤੋਂ ਬਾਅਦ ਉਸ ਦੇ ਮੂੰਹ 'ਚ ਪਿਸ਼ਾਬ ਪਾ ਦਿੱਤਾ ਅਤੇ ਬੇਰਹਿਮੀ ਨਾਲ ਕੁੱਟਮਾਰ ਕਰਨ ਤੋਂ ਬਾਅਦ ਇਨਸਾਨੀਅਤ ਨੂੰ ਸ਼ਰਮਾਸਰ ਕਰਨ ਵਾਲੀ ਘਟਨਾ ਨੂੰ ਅੰਜਾਮ ਦਿੱਤਾ ਹੈ।

ਇਹ ਵੀ ਪੜ੍ਹੋ:  ਨਵਾਂਸ਼ਹਿਰ 'ਚ ਹੈਰਾਨ ਕਰਦੀ ਘਟਨਾ, ਕੁੜੀ ਦਾ ਵਿਆਹ ਦੱਸ ਮਾਰਿਆ ਡਾਕਾ

PunjabKesari

ਇਸ ਤੋਂ ਬਾਅਦ ਉਕਤ ਵਿਅਕਤੀਆਂ ਵਲੋਂ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ ਹੈ। ਇਸ ਘਟਨਾ ਦੀ ਸੂਚਨਾ ਮਿਲਣ ਤੇ ਪੀੜਤ ਵਿਅਕਤੀ ਦੇ ਭਰਾ ਨੇ ਉਸ ਨੂੰ ਜ਼ਖ਼ਮੀ ਹਾਲਤ 'ਚ ਜਲਾਲਾਬਾਦ ਦੇ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਕੁੱਟਮਾਰ ਦਾ ਸ਼ਿਕਾਰ ਗੁਰਮਨਾਮ ਸਿੰਘ ਉਰਫ ਗੋਰਾ ਪੁੱਤਰ ਜੰਗੀਰ ਵਾਸੀ ਚੱਕ ਮਦਰੱਸਾ ਨੇ ਦੱਸਿਆ ਕਿ ਉਹ ਬੀਤੀ 8 ਅਕਤੂਬਰ ਨੂੰ ਪਿੰਡ ਚੱਕ ਜਾਨੀਸਰ ਵਿਖੇ ਆਪਣੇ ਭਰਾ ਕੋਲੋਂ ਮੋਟਰਸਾਈਕਲ ਲੈਣ ਲਈ ਰਾਤ ਨੂੰ 10.30 ਵਜੇ ਪਿੰਡ ਜਾਨੀਸਰ ਛੀਬਿਆ ਵਾਲੀ ਵਿਖੇ ਆ ਰਿਹਾ ਸੀ ਤਾਂ ਪਿੰਡ ਦੇ 3 ਵਿਅਕਤੀ ਜੋ ਕਿ ਸ਼ਰਾਬ ਦੇ ਨਸ਼ੇ ਵਿਚ ਧੁੱਤ ਹੋਇਆ ਨੇ ਘੇਰ ਲਿਆ ਅਤੇ ਉਸਤੇ ਚੋਰੀ ਕਰਨ ਦਾ ਇਲਜਾਮ ਲਗਾਉਣ ਦੇ ਦੋਸ਼ ਲੱਗਾ ਕਿ ਉਸ ਦੀ ਕਥਿਤ ਤੌਰ 'ਤੇ ਕੁੱਟਮਾਰ ਕੀਤੀ ਅਤੇ ਬਾਅਦ 'ਚ ਉਸ ਨੂੰ ਪਿੰਡ ਦੀ ਧਰਮਸ਼ਾਲਾ 'ਚ ਲਿਜਾ ਕੇ ਉਸਦੇ ਮੂੰਹ 'ਤੇ ਪਿਸ਼ਾਬ ਕੀਤਾ ਅਤੇ ਮੂੰਹ 'ਚ ਪਿਸ਼ਾਬ ਵੀ ਪਾਇਆ ਗਿਆ।

ਇਹ ਵੀ ਪੜ੍ਹੋ: ਘੁਬਾਇਆ ਨੇ ਆਪਣੀ ਹੀ ਸਰਕਾਰ ਨੂੰ ਦਿਖਾਈਆਂ ਅੱਖਾਂ, ਕਿਹਾ ਸੁਣਵਾਈ ਨਾ ਹੋਈ ਤਾਂ ਦੇਵੇਗਾ ਧਰਨਾ

ਉਧਰ ਇਸ ਘਟਨਾ ਦੇ ਵਾਪਰਣ ਤੋਂ ਬਾਅਦ ਇਸ ਮਾਮਲੇ ਸਬੰਧੀ ਜਦੋਂ ਥਾਣਾ ਅਮੀਰ ਖਾਸ ਦੇ ਐੱਸ.ਐੱਚ.ਓ. ਪਰਮਜੀਤ ਕੁਮਾਰ ਨੇ ਦੱਸਿਆ ਕਿ ਗੁਰਨਾਮ ਸਿੰਘ ਉਰਫ ਗੋਰਾ ਵਾਸੀ ਚੱਕ ਮਦਰੱਸਾ ਦੇ ਬਿਆਨਾਂ 'ਤੇ ਪਿੰਡ ਚੱਕ ਜਾਨੀਸਰ ਦੇ ਵਿਅਕਤੀ ਸਿਮਰਨਜੀਤ ਸਿੰਘ ਉਰਫ ਕਾਲਾ ਪੁੱਤਰ ਗੁਰਦਿਆਲ ਸਿੰਘ ਉਰਫ ਰਮਨਾ ਪੁੱਤਰ ਹਰਚਰਨ ਸਿੰਘ ਅਤੇ ਜਗਵੀਰ ਸਿੰਘ ਉਰਫ ਭੋਲਾ ਪੁੱਤਰ ਦੇਸ ਰਾਜ ਦੇ ਖ਼ਿਲਾਫ਼ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ।

PunjabKesari

ਇਹ ਵੀ ਪੜ੍ਹੋ: ਫਾਜ਼ਿਲਕਾ: ਅਨਾਜ ਮੰਡੀ 'ਚ ਲਿਫਟਿੰਗ ਨੂੰ ਲੈ ਕੇ ਹੋਇਆ ਵਿਵਾਦ, ਚੱਲੀਆਂ ਗੋਲੀਆਂ


author

Shyna

Content Editor

Related News