ਤੇਜ਼ ਰਫਤਾਰ ਰੇਲ ਗੱਡੀ ਦੀ ਚਪੇਟ ''ਚ ਆਉਣ ਕਾਰਨ ਨੌਜਵਾਨ ਦੀ ਮੌਤ

Monday, Jun 17, 2019 - 10:42 AM (IST)

ਤੇਜ਼ ਰਫਤਾਰ ਰੇਲ ਗੱਡੀ ਦੀ ਚਪੇਟ ''ਚ ਆਉਣ ਕਾਰਨ ਨੌਜਵਾਨ ਦੀ ਮੌਤ

ਜਲਾਲਾਬਾਦ (ਗੁਲਸ਼ਨ) - ਸਥਾਨਕ ਬਾਹਮਣੀ ਵਾਲਾ ਫਾਟਕ ਨੇੜੇ ਸਥਿਤ ਨਾਨਕ ਨਗਰੀ ਦੇ ਰਹਿਣ ਵਾਲੇ ਇਕ ਨੌਜਵਾਨ ਦੀ ਤੇਜ਼ ਰਫਤਾਰ ਐਕਸਪ੍ਰੈਸ ਰੇਲਗੱਡੀ ਦੀ ਲਪੇਟ 'ਚ ਆਉਣ ਕਾਰਨ ਮੌਕੇ 'ਤੇ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਪਛਾਣ ਗੁਰਪ੍ਰੀਤ ਸਿੰਘ (18) ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ ਸਥਾਨਕ ਇਕ ਸਰਵਿਸ ਸਟੇਸ਼ਨ 'ਤੇ ਨੌਕਰੀ ਕਰਦਾ ਸੀ। ਘਟਨਾ ਦੀ ਸੂਚਨਾ ਮਿਲਣ 'ਤੇ ਪੁੱਜੀ ਰੇਲਵੇ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਕਰਨ ਉਪਰੰਤ ਪੋਸਟਮਾਰਟਮ ਲਈ ਭੇਜ ਦਿੱਤਾ। ਰੇਲਵੇ ਪੁਲਸ ਦੇ ਹੈਡ ਕਾਂਸਟੇਬਲ ਪਰਗਟ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਬਰਾਂ ਅਨੁਸਾਰ ਗੁਰਪ੍ਰੀਤ ਸਿੰਘ ਸਵੇਰੇ ਪਖਾਨਾ ਜਾਣ ਲਈ ਜਿਵੇਂ ਹੀ ਘਰ ਦੇ ਸਾਹਮਣੇ ਬਣੀ ਰੇਲਵੇ ਲਾਈਨ ਕ੍ਰਾਸ ਕਰਨ ਲੱਗਾ ਤਾ ਬੁਰਜੀ ਨੰਬਰ 54/7 ਦੇ ਨੇੜੇ ਰੇਲਵੇ ਸਟੇਸ਼ਨ ਵੱਲ ਤੋਂ ਤੇਜ਼ੀ ਨਾਲ ਆ ਰਹੀ ਸ਼੍ਰੀ ਗੰਗਾਨਗਰ ਚੰਡੀਗੜ੍ਹ ਐਕਸਪ੍ਰੈੱਸ ਨੰਬਰ 14601 ਨੇ ਉਸ ਨੂੰ ਆਪਣੀ ਚਪੇਟ 'ਚ ਲੈ ਲਿਆ। 

ਦੱਸ ਦੇਈਏ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵਲੋਂ ਜੀ.ਆਰ.ਪੀ. ਨੂੰ ਦਿੱਤੇ ਬਿਆਨਾਂ ਅਨੁਸਾਰ ਗੁਰਪ੍ਰੀਤ ਨੂੰ ਘੱਟ ਸੁਣਾਈ ਦਿੰਦਾ ਸੀ, ਜਿਸ ਕਾਰਨ ਉਹ ਟ੍ਰੇਨ ਦੀ ਆਵਾਜ਼ ਨੂੰ ਸੁਣ ਨਹੀਂ ਸਕਿਆ ਅਤੇ ਇਹ ਹਾਦਸਾ ਵਾਪਰ ਗਿਆ। ਹਾਦਸੇ ਦੌਰਾਨ ਉਸ ਦੀ ਲੱਤ ਕੱਟ ਜਾਣ ਕਾਰਨ ਮੌਕੇ 'ਤ ਮੌਤ ਹੋ ਗਈ। ਰੇਲਵੇ ਪੁਲਸ ਦੇ ਅਧਿਕਾਰੀਆਂ ਨੇ ਮ੍ਰਿਤਕ ਦੀ ਮਾਂ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।


author

rajwinder kaur

Content Editor

Related News