ਜਲਾਲਾਬਾਦ ''ਚ ਨਾਬਾਲਗ ਕੁੜੀ ਨਾਲ ਜ਼ਬਰ-ਜਨਾਹ

Saturday, Dec 14, 2019 - 04:14 PM (IST)

ਜਲਾਲਾਬਾਦ ''ਚ ਨਾਬਾਲਗ ਕੁੜੀ ਨਾਲ ਜ਼ਬਰ-ਜਨਾਹ

ਜਲਾਲਾਬਾਦ (ਨਿਖੰਜ, ਜਤਿੰਦਰ) : ਥਾਣਾ ਸਦਰ ਜਲਾਲਾਬਾਦ ਪੁਲਸ ਨੇ ਨਾਬਾਲਗ ਕੁੜੀ ਨਾਲ ਜ਼ਬਰ-ਜਨਾਹ ਕਰਨ ਦੇ ਦੋਸ਼ਾਂ ਤਹਿਤ 2 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਜਲਾਲਾਬਾਦ ਦੀ ਐੱਸ.ਆਈ. ਪਰਮਜੀਤ ਕੌਰ ਨੇ ਦੱਸਿਆ ਕਿ ਪਿੰਡ ਮੌਜੇ ਵਾਲਾ ਦੀ ਨਾਬਾਲਗ ਪੀੜਤ ਕੁੜੀ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ 6 ਦਸਬੰਰ ਦੀ ਰਾਤ ਨੂੰ 10 ਵਜੇ ਉਹ ਘਰ ਦੇ ਵਿਹੜੇ 'ਚ ਬਾਥਰੂਮ 'ਚ ਆਈ ਤਾਂ ਗੇਟ ਦੇ ਕੋਲ ਖੜੇ ਸੰਦੀਪ ਸਿੰਘ ਪਿੰਡ ਕੇਰਾ ਵਾਲੀ ਢਾਣੀ ਅਤੇ ਕਾਲਾ ਸਿੰਘ ਵਾਸੀ ਪਿੰਡ ਟਰਿਆ ਨੇ ਹੱਥ ਨਾਲ ਮੂੰਹ ਨੱਪ ਲਿਆ ਤੇ ਘਰ ਤੋਂ ਬਾਹਰ ਮੋਟਰ 'ਤੇ ਲਿਜਾ ਕੇ ਜ਼ਬਰ-ਜਨਾਹ ਕੀਤਾ। ਪੁਲਸ ਨੇ ਪੀੜਤ ਲੜਕੀ ਦੇ ਬਿਆਨਾਂ 'ਤੇ ਉਪਰੋਕਤ ਨੌਜਵਾਨਾਂ ਦੇ ਖਿਲਾਫ ਥਾਣਾ ਸਦਰ ਜਲਾਲਾਬਾਦ ਵਿਖੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  


author

Baljeet Kaur

Content Editor

Related News