ਸਵ: ਸਵਦੇਸ਼ ਚੋਪੜਾ ਦੀ ਯਾਦ ''ਚ ਲਾਏ ਮੇਘਾ ਮੈਡੀਕਲ ਕੈਂਪ ''ਚ 395 ਮਰੀਜ਼ਾਂ ਦੀ ਜਾਂਚ
Sunday, Jul 07, 2019 - 04:44 PM (IST)
ਜਲਾਲਾਬਾਦ (ਸੇਤੀਆ, ਸੁਮਿਤ, ਟੀਨੂ, ਨਿਖੰਜ, ਸੰਧੂ, ਬਜਾਜ, ਮਿੱਕੀ, ਬੰਟੀ) - ਫਿਰੋਜ਼ਪੁਰ ਰੋਡ 'ਤੇ ਸਥਿਤ ਸਿਵਲ ਹਸਪਾਤਲ ਵਿਖੇ ਸਵ. ਸਵਦੇਸ਼ ਰਾਣੀ ਚੋਪੜਾ ਦੀ ਯਾਦ 'ਚ ਮੇਘਾ ਮੈਡੀਕਲ ਕੈਂਪ ਲਾਇਆ ਗਿਆ। ਬਾਬਾ ਫਰੀਦ ਯੂਨੀਵਰਸਿਟੀ ਅਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਦੇ ਸਹਿਯੋਗ ਨਾਲ ਆਯੋਜਿਤ ਇਸ ਕੈਂਪ 'ਚ ਕਰੀਬ 395 ਮਰੀਜਾਂ ਦੀ ਜਾਂਚ ਕੀਤੀ ਗਈ। ਕੈਂਪ 'ਚ ਚਮੜੀ ਦੇ ਰੋਗ, ਔਰਤ ਅਤੇ ਬੱਚਿਆਂ ਦੇ ਮਾਹਰ, ਦਿਲ ਦੇ ਰੋਗ, ਸ਼ੂਗਰ, ਕੰਨ, ਨੱਕ, ਗਲਾ, ਹੱਡੀਆਂ ਤੇ ਅੱਖਾਂ ਦੇ ਮਾਹਿਰ ਡਾਕਟਰ ਏ.ਜੀ.ਐੱਸ. ਬਾਵਾ (ਡੀ.ਬੀ.ਯੂ.ਐੱਫ.), ਡਾ. ਸੰਜੇ ਗੁਪਤਾ, ਡਾ. ਅੰਸ਼ੁਲ ਦਹੂਜਾ (ਸਹਾਇਕ ਪ੍ਰੋਫੈਸਰ), ਡਾ. ਸੋਨਲ ਘੀਕ ਸਣੇ ਕਰੀਬ 15 ਡਾਕਟਰਾਂ ਦੀ ਟੀਮ ਅਤੇ ਸਿਵਲ ਹਸਪਤਾਲ ਸਟਾਫ ਨੇ ਮਰੀਜਾਂ ਦੀ ਜਾਂਚ ਕੀਤੀ। ਇਸ ਮੌਕੇ ਈ.ਸੀ.ਜੀ., ਐਕਸਰੇ ਤੇ ਬਲੱਡ ਟੈਸਟ ਦੇ ਇਲਾਵਾ ਸਿਵਲ ਹਪਸਤਾਲ ਤੇ ਅਰੋੜਾ ਮੈਡੀਕਲ ਏਜੰਸੀ ਵਲੋਂ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਕੈਂਸਰ ਦੀ ਜਾਂਚ ਲਈ ਸਕਰੀਨਿੰਗ ਬਸ ਵੀ ਮੰਗਵਾਈ ਗਈ, ਜਿਸ 'ਚ ਕੈਂਸਰ ਦੇ ਰੋਗਾਂ ਨਾਲ ਸੰਬੰਧਤ ਟੈਸਟ ਪੇਪ ਸਪੀਅਰ, ਮੈਮੋਗਰਾਫੀ, ਪੀ.ਐੱਸ.ਏ. ਕੀਤੇ ਗਏ।
ਇਸ ਮੌਕੇ ਬਾਬਾ ਫਰੀਦ ਯੂਨੀਵਰਸਿਟੀ ਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਦੀਪਕ ਭੱਟੀ, ਸਾਬਕਾ ਸੰਸਦ ਸ਼ੇਰ ਸਿੰਘ ਘੁਬਾਇਆ, ਕੇਂਦਰੀ ਸਹਿਕਾਰੀ ਸਭਾ ਦੇ ਡਾਇਰੈਕਟਰ ਜੈਸਰਤ ਸਿੰਘ ਸੰਧੂ, ਡਾ. ਸ਼ਿਵ ਛਾਬੜਾ, ਕਾਲੀ ਛਾਬੜਾ, ਸੰਜੀਵ ਸੇਠੀ, ਕਾਕਾ ਕੰਬੋਜ, ਦਵਿੰਦਰ ਕੁੱਕੜ, ਗੁਰਬਖਸ ਖੁਰਾਣਾ, ਗੁਰਬਚਨ ਮਦਾਨ, ਰਾਜੇਸ਼ ਪਰੂਥੀ ਆਦਿ ਮੌਜੂਦ ਸਨ। ਪੰਜਾਬ ਕੇਸਰੀ ਗਰੁੱਪ ਦੇ ਪੱਤਰਕਾਰ ਹਰੀਸ਼ ਸੇਤੀਆ, ਸੁਮਿਤ ਬਜਾਜ, ਟਿੰਕੂ ਨਿਖੰਜ, ਟੀਨੂ ਮਦਾਨ, ਬੰਟੀ ਦਹੂਜਾ, ਕਰਮਜੀਤ ਸੰਧੂ ਨੇ ਆਏ ਮਹਿਮਾਨਾਂ ਨਾਲ ਮਿਲ ਕੇ ਸਵ: ਸ੍ਰੀਮਤੀ ਸਵਦੇਸ਼ ਚੋਪੜਾ ਨੂੰ ਫੁੱਲ ਭੇਂਟ ਕਰਕੇ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਤੇ ਕੇਂਦਰੀ ਸਹਿਕਾਰੀ ਸਭਾ ਦੇ ਡਾਇਰੈਕਟਰ ਜੈਸਰਤ ਸਿੰਘ ਸੰਧੂ ਮੈਡੀਕਲ ਕੈਂਪ ਦੀ ਸ਼ਲਾਂਘਾ ਕੀਤੀ ਅਤੇ ਕਿਹਾ ਕਿ ਪੰਜਾਬ ਕੇਸਰੀ ਗਰੁੱਪ ਇਸ ਤਰ੍ਹਾਂ ਦੇ ਕੈਂਪ ਲਵਾਉਂਦਾ ਰਹਿੰਦਾ ਹੈ ਤਾਂ ਕਿ ਜਰੂਰਤਮੰਦ ਨੂੰ ਸਹਾਇਤਾ ਮਿਲ ਸਕੇ।
ਇਸ ਮੌਕੇ ਸਾਬਕਾ ਸਾਂਸਦ ਸ਼ੇਰ ਸਿੰਘ ਘੁਬਾਇਆ ਨੇ ਸਿਵਲ ਹਸਪਤਾਲ 'ਚ ਆਯੋਜਿਤ ਕੈਂਪ ਦੀ ਪ੍ਰਸੰਸਾ ਕੀਤੀ ਅਤੇ ਮਾਲਵਾ ਖੇਤਰ 'ਚ ਕੈਂਸਰ ਦੇ ਮਰੀਜਾਂ ਦੀ ਵੱਧ ਰਹੀ ਗਿਣਤੀ 'ਤੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜਲਾਲਾਬਾਦ ਵਿਖੇ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਇਆ ਜਾਵੇ। ਪੰਜਾਬ ਕੇਸਰੀ ਗਰੁੱਪ ਦੁਆਰਾ ਜੰਮੂ ਕਸ਼ਮੀਰ 'ਚ ਆਸ਼ਰਿਤਾ ਲਈ ਰਾਸ਼ਨ ਸਮੱਗਰੀ ਭੇਜਣ ਦਾ ਉਦਮ ਲਗਾਤਾਰ ਜਾਰੀ ਹੈ।