ਘਰ ''ਚ ਦਾਖ਼ਲ ਹੋ ਕੇ ਨੌਜਵਾਨ ਦਾ ਕਤਲ ਕਰਨ ਦੇ ਮਾਮਲੇ ''ਚ ਦੋ ਨੌਜਵਾਨ ਗ੍ਰਿਫ਼ਤਾਰ
Monday, Nov 02, 2020 - 01:24 PM (IST)
ਜਲਾਲਾਬਾਦ (ਸੇਤੀਆ,ਸੁਮਿਤ,ਟੀਨੂੰ): ਗੋਬਿੰਦ ਨਗਰੀ 'ਚ 26 ਅਕਤੂਬਰ ਦੀ ਰਾਤ ਕਰੀਬ 11 ਵਜੇ ਪ੍ਰਿੰਸ ਪੁੱਤਰ ਸੁਖਦੇਵ ਸਿੰਘ ਦੇ ਕਤਲ ਮਾਮਲੇ 'ਚ ਨਗਰ ਥਾਣਾ ਪੁਲਸ ਵਲੋਂ ਨਾਮਜ਼ਦ ਮੁਲਜ਼ਮਾਂ 'ਚ ਦੋ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਜਿੱਥੇ ਦੋ ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਸੀ ਉਥੇ ਹੀ ਸੋਮਵਾਰ ਨੂੰ ਉਕਤ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੇ ਰਿਮਾਂਡ ਪੂਰਾ ਹੋਣ ਸਬੰਧੀ ਥਾਣਾ ਸਿਟੀ ਮੁਖੀ ਅਮਰਿੰਦਰ ਸਿੰਘ ਭੰਡਾਰੀ ਵਲੋਂ ਮੀਡੀਆ ਨੂੰ ਜਾਣਕਾਰੀ ਦਿੱਤੀ ਗਈ। ਪੁਲਸ ਨੇ ਇਸ ਮਾਮਲੇ 'ਚ ਮਨਪ੍ਰੀਤ ਸਿੰਘ ਪੁੱਤਰ ਕ੍ਰਿਪਾਲ ਸਿੰਘ ਵਾਸੀ ਰਠੋੜਾਂਵਾਲਾ ਮੁਹੱਲਾ ਤੇ ਕਰਨਵੀਰ ਸਿੰਘ ਪੁੱਤਰ ਮਨਦੀਪ ਸਿੰਘ ਵਾਸੀ ਵੈਰੋਕਾ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਹ ਵੀ ਪੜ੍ਹੋ : ਕੁੜੀ ਨਾਲ ਸਬੰਧ ਬਣਾਉਂਦਿਆਂ ਇਹ ਅਣਗਹਿਲੀ ਨੌਜਵਾਨ ਨੂੰ ਪਈ ਭਾਰੀ, ਹੋ ਗਈ 12 ਸਾਲ ਦੀ ਸਜ਼ਾ
ਇਥੇ ਦੱਸਣਯੋਗ ਹੈ ਕਿ 26 ਅਕਤੂਬਰ ਦੀ ਰਾਤ ਕਰੀਬ 11 ਵਜੇ ਪ੍ਰਿੰਸ (23) ਆਪਣੇ ਪਰਿਵਾਰ ਨਾਲ ਮੌਜੂਦ ਸੀ ਕਿ ਇਸੇ ਦੌਰਾਨ ਗੁਰਪ੍ਰੀਤ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਲੱਲਾ ਬਸਤੀ, ਚਰਨਜੀਤ ਸਿੰਘ (ਚੀਨਾ) ਪੁੱਤਰ ਪਾਲਾ ਸਿੰਘ ਵਾਸੀ ਸੈਦੋਕਾ, ਗਗਨਦੀਪ ਸਿੰਘ ਉਰਫ਼ ਗੱਗੀ ਪੁੱਤਰ ਸ਼ਾਮ ਵਾਸੀ ਰਠੋੜਾਵਾਲਾ ਮੁਹੱਲਾ ਤੇ ਮੰਨੂ ਪੁੱਤਰ ਕ੍ਰਿਪਾਲ ਸਿੰਘ ਵਾਸੀ ਰਠੋੜਾਂਵਾਲਾ ਮੁਹੱਲਾ ਤੇ 2-3 ਅਣਪਛਤਿਆਂ ਨੇ ਪਹਿਲਾ ਤਾਂ ਪ੍ਰਿੰਸ ਨੂੰ ਜਬਰੀ ਘਰ 'ਚ ਬਾਹਰ ਲਿਆਂਦਾ ਅਤੇ ਫਿਰ ਪਰਿਵਾਰਕ ਮੈਂਬਰਾਂ ਦੇ ਸਾਹਮਣੇ ਉਸ ਦਾ ਕਤਲ ਕਰ ਦਿੱਤਾ। ਇਸ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਉਕਤ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਪੁਲਸ ਨੇ ਇਸ ਮਾਮਲੇ 'ਚ ਮ੍ਰਿਤਕ ਦੀ ਮਾਂ ਮਨਜੀਤ ਕੌਰ ਪਤਨੀ ਸੁਖਦੇਵ ਸਿੰਘ ਦੇ ਬਿਆਨਾਂ ਤੇ ਉਕਤਾਨ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਉਧਰ ਇਸ ਘਟਨਾ ਤੋਂ ਬਾਅਦ ਸ਼ਹਿਰ 'ਚ ਕਾਫ਼ੀ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ ਅਤੇ ਪੁਲਸ ਦੀ ਕਾਰਜਪ੍ਰਣਾਲੀ 'ਤੇ ਸਵਾਲ ਚੁੱਕੇ ਜਾ ਰਹੇ ਸਨ।
ਇਹ ਵੀ ਪੜ੍ਹੋ : ਖ਼ੌਫ਼ਨਾਕ ਵਾਰਦਾਤ: ਅਣਖ ਖਾਤਰ ਭਰਾ ਨੇ ਬੇਲਚਾ ਨਾਲ ਵੱਢੀ ਭੈਣ
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਮੁਖੀ ਅਮਰਿੰਦਰ ਸਿੰਘ ਭੰਡਾਰੀ ਨੇ ਦੱਸਿਆ ਕਿ ਗੋਬਿੰਦ ਨਗਰੀ 'ਚ ਨੌਜਵਾਨ ਦੀ ਹੱਤਿਆ ਦੇ ਮਾਮਲੇ 'ਚ ਨਾਮਜ਼ਦ ਦੋਸ਼ੀਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਛਾਪੇਮਾਰੀ ਜਾਰੀ ਸੀ। ਇਸੇ ਦੌਰਾਨ ਸੂਚਨਾ ਮਿਲਣ 'ਤੇ ਉਨ੍ਹਾਂ ਨੇ ਮਨਪ੍ਰੀਤ ਸਿੰਘ ਉਰਫ਼ ਮਨੂੰ ਪੁੱਤਰ ਕ੍ਰਿਪਾਲ ਸਿੰਘ ਰਠੋੜਾਂਵਾਲਾ ਮੁਹੱਲਾ ਨੂੰ ਡ੍ਰੀਮ ਵਿਲਾ ਪੈਲੇਸ ਨਜ਼ਦੀਕ ਗ੍ਰਿਫ਼ਤਾਰ ਕੀਤਾ ਜਦਕਿ ਕਰਨਵੀਰ ਸਿੰਘ ਪੁੱਤਰ ਮਨਦੀਪ ਸਿੰਘ ਵਾਸੀ ਪਿੰਡ ਵੈਰੋਕਾ ਨੂੰ ਬਾਹਮਣੀ ਚੁੰਗੀ ਜਲਾਲਾਬਾਦ ਨਜ਼ਦੀਕ ਗ੍ਰਿਫ਼ਤਾਰ ਕੀਤਾ ਸੀ। ਗ੍ਰਿਫਤਾਰੀ ਤੋਂ ਇਨ੍ਹਾਂ 'ਚ ਮਨਪ੍ਰੀਤ ਕੋਲੋਂ ਕਿਰਪਾਨ ਤੇ ਕਰਨਵੀਰ ਕੋਲੋ ਕਾਪਾ ਬਰਾਮਦ ਹੋਇਆ ਹੈ। ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਮੁੱਦਈ ਪਰਿਵਾਰ ਨੂੰ ਪਛਾਣ ਲਈ ਬੁਲਾਇਆ ਗਿਆ ਸੀ ਅਤੇ ਉਨ੍ਹਾਂ ਵਲੋਂ ਦੋਸ਼ੀਆਂ ਪਛਾਣ ਕੀਤੇ ਜਾਣ ਤੋਂ ਬਾਅਦ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਵਲੋਂ ਇਨ੍ਹਾਂ ਦਾ ਦੋ ਦਿਨ ਦਾ ਪੁਲਸ ਰਿਮਾਂਡ ਦਿੱਤਾ ਗਿਆ ਸੀ ਅਤੇ ਰਿਮਾਂਡ ਪੂਰਾ ਹੋਣ ਤੋਂ ਬਾਅਦ ਅੱਜ ਦੋਬਾਰਾ ਫ਼ਿਰ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ :ਹਵਸੀ ਭੇੜੀਏ ਦੀ ਕਰਤੂਤ, ਗਲੀ 'ਚ ਖੇਡ ਰਹੀ 10 ਸਾਲਾ ਮੰਦਬੁੱਧੀ ਨਾਲ ਕੀਤੀ ਗੰਦੀ ਹਰਕਤ