ਜਲਾਲਾਬਾਦ : ਜ਼ਿਮਨੀ ਚੋਣਾਂ ਨੂੰ ਲੈ ਕੇ ਗੋਲਡੀ ਕੰਬੋਜ਼ ਹੋਏ ਸਰਗਰਮ
Thursday, Aug 01, 2019 - 10:48 AM (IST)

ਜਲਾਲਾਬਾਦ (ਨਿਖੰਜ) - ਜਲਾਲਾਬਾਦ ਦੀ ਵਿਧਾਨ ਸਭਾ ਸੀਟ ਖਾਲੀ ਹੋਣ ਤੋਂ ਬਾਅਦ ਕਈ ਕਾਂਗਰਸੀ ਆਗੂਆਂ ਵਲੋਂ ਟਿਕਟ ਦੀ ਦਾਅਵੇਦਾਰੀਆਂ ਨੂੰ ਲੈ ਕੇ ਪਿੰਡਾਂ 'ਚ ਨੁੱਕੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਉਕਤ ਕਾਂਗਰਸੀ ਆਗੂਆਂ 'ਚੋਂ ਨੌਜਵਾਨ ਆਗੂ ਗੋਲਡੀ ਕੰਬੋਜ਼, ਜੋ ਲੰਮੇ ਅਰਸੇ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਹਨ, ਨੇ ਆਪਣੇ ਵਰਕਰਾਂ ਨਾਲ ਤਾਲਮੇਲ ਕਰਨਾ ਸ਼ੁਰੂ ਕਰ ਦਿੱਤਾ ਹੈ। ਉਹ ਚੋਣਾਂ ਨੂੰ ਲੈ ਕੇ ਕਾਫੀ ਸਰਗਰਮ ਨਜ਼ਰ ਆ ਰਹੇ ਹਨ। ਪੱਤਰਕਾਰਾਂ ਨਾਲ ਰੁਬਰੂ ਹੁੰਦਿਆਂ ਗੋਲਡੀ ਕੰਬੋਜ਼ ਨੇ ਕਿਹਾ ਕਿ ਜੇਕਰ ਪਾਰਟੀ ਹਾਈਕਮਾਨ ਜ਼ਿਮਨੀ ਚੋਣਾਂ ਦੀ ਟਿਕਟ ਮੈਨੂੰ ਦਿੰਦੇ ਹਨ ਤਾਂ ਮੈਂ ਵੱਡੀ ਲੀਡ 'ਤੇ ਜਿੱਤ ਪ੍ਰਾਪਤ ਕਰਾਂਗਾ।
ਵਰਨਯੋਗ ਗੱਲ ਇਹ ਹੈ ਕਿ ਗੋਲਡੀ ਕੰਬੋਜ਼ ਇਕ ਟਕਸਾਲੀ ਕਾਂਗਰਸੀ ਹੋਣ ਕਾਰਨ ਕੰਬੋਜ਼ ਬਿਰਾਦਾਰੀ ਅਤੇ ਹੋਰਨਾਂ ਬਿਰਾਦਰੀਆਂ 'ਚ ਚੰਗਾ ਰਸੂਕ ਰੱਖਦੇ ਹਨ। ਉਨ੍ਹਾਂ ਨੇ ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਪਿੰਡ ਬਾਘੇ ਵਾਲਾ ਵਿਖੇ ਵਰਕਰ ਮੀਟਿੰਗ ਕਰਕੇ ਲੋਕਾਂ ਨੂੰ ਕਾਂਗਰਸ ਪਾਰਟੀ ਪ੍ਰਤੀ ਜਾਣੂ ਕਰਵਾਇਆ ਅਤੇ ਜ਼ਿਮਨੀ ਚੋਣਾਂ ਲਈ ਲਾਮਬੰਦ ਵੀ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਚੰਦਰ ਪ੍ਰਕਾਸ਼ ਜੋਸਨ, ਬਲਾਕ ਸਮੰਤੀ ਮੈਂਬਰ ਜਗਦੇਵ ਸਿੰਘ ਚੀਮਾ ਸਰਪੰਚ, ਕਿਸੋਰ ਸਿੰਘ ਚੀਮਾ, ਤਰਸੇਮ ਸਿੰਘ ਮੈਂਬਰ ਆਦਿ ਵਰਕਰ ਅਤੇ ਪਿੰਡ ਵਾਸੀ ਹਾਜ਼ਰ ਸਨ।