ਜਲਾਲਾਬਾਦ ਤੋਂ ਵੱਡੀ ਖ਼ਬਰ,ਨਕਾਬਪੋਸ਼ ਗੱਡੀ ਸਵਾਰਾਂ ਨੇ ਵਪਾਰੀ ਨੂੰ ਅਗਵਾ ਕਰ ਕੇ ਲੁੱਟੀ ਲੱਖਾਂ ਦੀ ਨਕਦੀ

Thursday, Apr 08, 2021 - 05:25 PM (IST)

ਜਲਾਲਾਬਾਦ ਤੋਂ ਵੱਡੀ ਖ਼ਬਰ,ਨਕਾਬਪੋਸ਼ ਗੱਡੀ ਸਵਾਰਾਂ ਨੇ ਵਪਾਰੀ ਨੂੰ ਅਗਵਾ ਕਰ ਕੇ ਲੁੱਟੀ ਲੱਖਾਂ ਦੀ ਨਕਦੀ

ਜਲਾਲਾਬਾਦ  (ਟਿੰਕੂ ਨਿਖੰਜ ,ਜਤਿੰਦਰ):  ਅੱਜ ਜਲਾਲਾਬਾਦ ਦੇ ਸ੍ਰੀ ਮੁਕਤਸਰ ਸਰਕੁਲਰ ਰੋਡ ’ਤੇ ਇਕ ਕਾਰ ਸਵਾਰ ਨਕਾਬਪੋਸ਼ ਵਿਅਕਤੀਆਂ ਵਲੋਂ ਇਕ ਮੱਝਾਂ ਦੇ ਵਪਾਰੀ ਨੂੰ ਅਗਵਾ ਕਰਕੇ ਉਸ ਤੋਂ ਹਥਿਆਰਾਂ ਦੀ ਨੋਕ ’ਤੇ 3 ਲੱਖ 68 ਹਜ਼ਾਰ ਰੁਪਏ ਦੀ ਨਕਦੀ ਖੋਹਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਤੋਂ ਬਾਅਦ ਉਸ ਦੀ ਕੁੱਟਮਾਰ ਕਰਕੇ ਪਿੰਡ ਸੈਦੋਕੇ ਨਹਿਰ ਪੁੱਲ ’ਤੇ ਸੁੱਟ ਕੇ ਫ਼ਰਾਰ ਹੋ ਗਏ। ਇਹ ਜਾਣਕਾਰੀ ਮੱਝਾਂ ਦੇ ਵਪਾਰੀ ਅਭੀਰਾਰ ਭੂਰਾ ਵਾਸੀ ਚੱਕਰੋਮੋਵਾਲਾ ਹਾਲਆਬਾਦ ਯੂ.ਪੀ. ਨੇ ਜਗ ਬਾਣੀ ਨਾਲ ਸਾਂਝੀ ਕੀਤੀ।

ਇਹ ਵੀ ਪੜ੍ਹੋ: ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਹਸਪਤਾਲ 'ਚ ਕੋਰੋਨਾ ਇਲਾਜ ਲਈ ਗਿਆ ਦੋਸ਼ੀ ਫ਼ਰਾਰ, ਪਈਆਂ ਭਾਜੜਾਂ

PunjabKesari

ਇਸ ਤੋਂ ਬਾਅਦ ਥਾਣਾ ਸਿਟੀ ਜਲਾਲਾਬਾਦ ਦੇ ਮੁਖੀ ਮਲਕੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਥਾਣਾ ਸਿਟੀ ’ਚ ਇਕ ਮੱਝਾਂ ਦੇ ਵਪਾਰੀ ਨੇ ਲੁੱਟਖੋਹ ਹੋਣ ਸਬੰਧੀ ਸ਼ਿਕਾਇਤ ਕੀਤੀ ਹੈ ਅਤੇ ਉਕਤ ਜਗ੍ਹਾ ’ਤੇ ਪੁੱਜ ਕੇ ਉਨ੍ਹਾਂ ਵਲੋਂ ਸੀ.ਸੀ.ਟੀ.ਵੀ. ਕੈਮਰੇ ਖੰਗਾਲੇ ਜਾ ਰਹੇ ਹਨ ਤਾਂ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਇਹ ਘਟਨਾ 9.50 ਦੇ ਕਰੀਬ ਵਾਪਰੀ।

ਇਹ ਵੀ ਪੜ੍ਹੋ: ਬਰਨਾਲਾ ’ਚ ਦਿਲ-ਦਹਿਲਾ ਦੇਣ ਵਾਲੀ ਘਟਨਾ, ਸਵੇਰੇ ਘਰੋਂ ਗਏ ਵਿਅਕਤੀ ਦਾ ਕਤਲ, ਅੱਧ ਸੜੀ ਲਾਸ਼ ਮਿਲੀ


author

Shyna

Content Editor

Related News