ਕਾਰੋਬਾਰੀ ਸੁਮਨ ਦੇ ਅੰਤਿਮ ਸਸਕਾਰ ਤੱਕ ਜਲਾਲਾਬਾਦ ਦੇ ਬਾਜ਼ਾਰ ਰਹਿਣਗੇ ਬੰਦ
Monday, Apr 22, 2019 - 09:35 AM (IST)

ਜਲਾਲਾਬਾਦ (ਸੇਤੀਆ) : ਵੀਰਵਾਰ ਸ਼ਾਮ ਨੂੰ ਜਲਾਲਾਬਾਦ ਤੋਂ ਮੰਡੀ ਪੰਜੇ ਕੇ ਵੱਲ ਨੂੰ ਆਪਣੇ ਘਰ ਜਾਂਦੇ ਸਮੇਂ ਅਗਵਾ ਹੋਏ ਕਾਰੋਬਾਰੀ ਸੁਮਨ ਮੁਟਨੇਜਾ ਦੀ ਲਾਸ਼ ਪਿੰਡ ਘੁਲੂ ਦੇ ਨੇੜਿਓਂ ਬੀਤੇ ਦਿਨ ਬਰਾਮਦ ਹੋਣ ਨਾਲ ਸ਼ਹਿਰ ਵਿਚ ਰੋਸ ਵਜੋਂ ਅੱਜ ਅੰਤਿਮ ਸਸਕਾਰ ਤੱਕ ਬਾਜ਼ਾਰ ਬੰਦ ਰੱਖਿਆ ਜਾਏਗਾ। ਦੱਸਿਆ ਜਾ ਰਿਹਾ ਹੈ ਕਿ ਕਾਰੋਬਾਰੀ ਸੁਮਨ ਦੀ ਹੱਥ-ਪੈਰ ਬੰਨ੍ਹੀ ਹੋਈ ਲਾਸ਼ ਬਰਾਮਦ ਹੋਈ ਸੀ ਅਤੇ ਲਾਸ਼ ਦੀ ਪਛਾਣ ਉਨ੍ਹਾਂ ਦੇ ਰਿਸ਼ਤੇਦਾਰ ਕੇਵਲ ਕ੍ਰਿਸ਼ਨ ਮੁਟਨੇਜਾ ਨੇ ਕੀਤੀ ਹੈ।
ਦੱਸ ਦੇਈਏ ਕਿ ਮੰਡੀ ਪੰਜੇ ਕੇ ਨਿਵਾਸੀ ਸੁਮਨ ਮੁਟਨੇਜਾ ਵੀਰਵਾਰ ਸ਼ਾਮ ਤੋਂ ਲਾਪਤਾ ਸਨ ਅਤੇ ਪਰਿਵਾਰ ਵੱਲੋਂ ਅਗਵਾ ਕੀਤੇ ਜਾਣ ਦਾ ਸ਼ੱਕ ਪ੍ਰਗਟਾਇਆ ਗਿਆ ਸੀ।