ਜੈਨ ਸਾਧੂਆਂ ਨੂੰ ਬਿਨਾਂ ਸਰਕਾਰੀ ਦਸਤਾਵੇਜ਼ ਦੇ ਲੱਗੇਗੀ ਕੋਰੋਨਾ ਵੈਕਸੀਨ: ਸਲਿਲ ਜੈਨ

Tuesday, May 11, 2021 - 06:50 PM (IST)

ਜੈਨ ਸਾਧੂਆਂ ਨੂੰ ਬਿਨਾਂ ਸਰਕਾਰੀ ਦਸਤਾਵੇਜ਼ ਦੇ ਲੱਗੇਗੀ ਕੋਰੋਨਾ ਵੈਕਸੀਨ: ਸਲਿਲ ਜੈਨ

ਜਲੰਧਰ (ਵਾਰਤਾ): ਕੇਂਦਰੀ ਸਿਹਤ ਮੰਤਰਾਲੇ ਨੇ ਇਕ ਐਕਟ ਜਾਰੀ ਕਰਕੇ ਆਦੇਸ਼ ਦਿੱਤਾ ਹੈ ਕਿ ਹੁਣ ਸਾਧੂਆਂ ਅਤੇ ਸੰਤਾਂ ਨੂੰ ਬਿਨਾਂ ਕਿਸੇ ਸਰਕਾਰੀ ਪਛਾਣ ਪੱਤਰ ਦੇ ਹੀ ਕੋਰੋਨਾ ਵੈਕਸੀਨ ਲੱਗ ਸਕੇਗੀ। ਪੰਜਾਬ ਘੱਟ ਗਿਣਤੀ ਦੇ ਮੈਂਬਰਾਂ ਸਲਿਲ ਜੈਨ ਨੇ ਮੰਗਲਵਾਰ ਨੂੰ ਦੱਸਿਆ ਕਿ ਉਨ੍ਹਾਂ ਨੇ ਕੁੱਝ ਦਿਨ ਪਹਿਲਾਂ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੂੰ ਮੀਮੋ ਸੌਂਪ ਕੇ ਜੈਨ ਸਾਧੂਆਂ ਨੂੰ ਬਿਨਾਂ ਸਰਕਾਰੀ ਦਸਤਾਵੇਜ਼ ਤੋਂ ਕੋਰੋਨਾ ਵੈਕਸੀਨ ਲਗਾਏ ਜਾਣ ਦੀ ਮੰਗ ਕੀਤੀ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਜੈਨ ਸਾਧੂਆਂ ਦੀ ਅਧਿਆਤਮਕ ਜੀਵਨ ਸ਼ੈਲੀ ਹੁੰਦੀ ਹੈ। ਜੈਨ ਸੰਤਾਂ ਦੇ ਕੋਲ ਨਾ ਤਾਂ ਆਪਣਾ ਮਕਾਨ ਹੁੰਦਾ ਹੈ, ਨਾ ਕੋਈ ਗੱਡੀ। ਜੈਨ ਸੰਤਾਂ ਦਾ ਨਾ ਕੋਈ ਸਥਾਈ ਪਤਾ ਹੁੰਦਾ ਹੈ। ਇਸ ਲਈ ਜੈਨ ਸੰਤਾਂ ਦੇ ਕੋਲ ਆਧਾਰ ਕਾਰਡ, ਵੋਟਰ ਕਾਰਡ, ਡਾਈਵਿੰਗ ਲਾਈਸੈਂਸ, ਪਾਸਪੋਰਟ ਵਰਗੇ ਕੋਈ ਵੀ ਸਰਕਾਰੀ ਦਸਤਾਵੇਜ਼ ਨਹੀਂ ਹੁੰਦੇ।

ਇਹ ਵੀ ਪੜ੍ਹੋ:  ਬਠਿੰਡਾ ਦੇ ਡਾਕਟਰ ਦੀ ਦਰਿਆਦਿਲੀ ਨੂੰ ਸਲਾਮ, ਨਿੱਜੀ ਹਸਪਤਾਲ ’ਚ ਕੋਰੋਨਾ ਪੀੜਤਾਂ ਦਾ ਕਰੇਗਾ ਮੁਫ਼ਤ ਇਲਾਜ

ਸ੍ਰੀ ਜੈਨ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਨੂੰ ਰੋਕਣ ਲਈ ਸਰਕਾਰ ਕੋਰੋਨਾ ਵੈਕਸੀਨ ਦਾ ਪ੍ਰਚਾਰ ਅਤੇ ਪ੍ਰਸਾਰ ਕਰ ਰਹੀ ਹੈ। ਇਸ ਲਈ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੇਂਦਰ ਸਿਹਤ ਮੰਤਰੀ ਡਾ. ਹਰਸ਼ਵਰਧਨ, ਪੰਜਾਬ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਤੋਂ ਮੰਗ ਕੀਤੀ ਹੈ ਕਿ ਜੈਨ ਸਾਧੂਆਂ ਦੇ ਚਰਿੱਤਰ ਅਤੇ ਉਨ੍ਹਾਂ ਦੀ ਸਾਧਨਾ ਨੂੰ ਧਿਆਨ ’ਚ ਰੱਖਦੇ ਹੋਏ ਸਾਰੇ ਹਸਪਤਾਲਾਂ ਨੂੰ ਨਿਰਦੇਸ਼ ਦਿੱਤੇ ਜਾਣ ਕਿ ਜੈਨ ਸਾਧੂਆਂ ਨੂੰ ਕੋਰੋਨਾ ਵੈਕਸੀਨ ਬਿਨਾਂ ਕਿਸੇ ਸਰਕਾਰ ਦਸਤਾਵੇਜ਼ ਦੇ ਲਗਾਈ ਜਾਵੇ। ਉਨ੍ਹਾਂ ਨੇ ਦੱਸਿਆ ਕਿ ਸੋਮਵਾਰ ਨੂੰ ਕੇਂਦਰੀ ਸਿਹਤ ਮੰਤਰਾਲੇ ਤੋਂ ਨੋਟੀਫਿਕੇਸ਼ਨ ਜਾਰੀ ਕਰਕੇ ਆਦੇਸ਼ ਦਿੱਤੇ ਗਏ ਕਿ ਹੁਣ ਸਾਧੂਆਂ ਅਤੇ ਸੰਤ ਸਮਾਜ ਨੂੰ ਬਿਨਾਂ ਕਿਸੇ ਸਰਕਾਰੀ ਪਛਾਣ ਪੱਤਰ ਤੋਂ ਕੋਰੋਨਾ ਵੈਕਸੀਨ ਲੱਗ ਸਕੇਗੀ। 

ਇਹ ਵੀ ਪੜ੍ਹੋ: ਪੰਜਾਬ ਸਰਕਾਰ ਦੀਆਂ ਹੈਰਾਨੀਜਨਕ ਨੀਤੀਆਂ, ਕੋਈ ਵੈਕਸੀਨ ਨੂੰ ਤਰਸ ਰਿਹੈ ਤੇ ਕੋਈ ਲਗਵਾਉਣ ਲਈ ਤਿਆਰ ਨਹੀਂ


author

Shyna

Content Editor

Related News