ਹੁਣ ਪੰਜਾਬ ਦੇ ਇਨ੍ਹਾਂ ਅਫ਼ਸਰਾਂ ਦੇ ਹੱਥ ਹੋਵੇਗੀ ਜੇਲ੍ਹਾਂ ਦੀ ਕਮਾਨ

Thursday, Apr 28, 2022 - 07:34 PM (IST)

ਲੁਧਿਆਣਾ (ਸਿਆਲ) – ਪੰਜਾਬ ਦੀਆਂ ਜੇਲ੍ਹਾਂ 'ਚ ਹੁਣ ਨਵਾਂ ਪ੍ਰਯੋਗ ਹੋਣ ਦੀ ਸੂਚਨਾ ਮਿਲ ਰਹੀ ਹੈ। ਸਰਕਾਰ ਪੰਜਾਬ ਦੀਆਂ ਜੇਲ੍ਹਾਂ ਦੀ ਹਾਲਤ ਸੁਧਾਰਨ ਦੇ ਲਈ ਇਨਾਂ ਦੀ ਕਮਾਨ ਇਮਾਨਦਾਰੀ ਅਤੇ ਡਿਊਟੀ ਦੇ ਪ੍ਰਤੀ ਸਰਗਰਮ ਰਹਿਣ ਵਾਲੇ ਆਈ.ਪੀ.ਐੱਸ ਅਧਿਕਾਰੀਆਂ ਨੂੰ ਸੌਂਪਣ ਦੀ ਯੋਜਨਾ ਬਣਾ ਰਹੀ ਹੈ। ਇਹ ਤਦ ਹੋਣ ਜਾ ਰਿਹਾ ਹੈ ਜਦ ਪੰਜਾਬ ਦੀ ਦੀਆਂ ਜੇਲ੍ਹਾਂ ਦੀ ਬੁਰੀ ਹਾਲਤ ਵਿਪੱਖੀ ਪਾਰਟੀਆਂ ਦੇ ਲਈ ਪੰਜਾਬ ਸਰਕਾਰ ਨੂੰ ਘੇਰਨ ਦੇ ਲਈ ਇਕ ਮੁੱਦਾ ਬਣਾ ਰਹੀ ਹੈ।

ਇਹ ਵੀ ਪੜ੍ਹੋ : ਫਿਨਲੈਂਡ ਤੇ ਸਵੀਡਨ ਜਲਦ ਨਾਟੋ 'ਚ ਹੋ ਸਕਦੇ ਹਨ ਸ਼ਾਮਲ : ਸਟੋਲਟੇਨਬਰਗ

ਇਸ ਸਬੰਧ 'ਚ ਜੇਲ੍ਹ ਮੰਤਰਾਲਿਆ ਦੇ ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਨਵੇਂ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਜੇਲ੍ਹਾਂ ਦੀ ਹਾਲਤ ਨੂੰ ਗੰਭੀਰਤਾ ਨਾਲ ਲੈ ਰਹੇ ਹਨ ਅਤੇ ਜੇਲ੍ਹਾਂ 'ਚ ਮੋਬਾਇਲ ਮਿਲਣ, ਨਸ਼ਾ, ਸੁੱਟਣ ਦੀਆਂ ਘਟਨਾਵਾਂ ਸਮੇਤ ਪ੍ਰਤੀਬੰਧਤ ਸਾਮਾਨ ਮਿਲਣ ਨਾਲ ਜੇਲ ਪ੍ਰਸ਼ਾਸ਼ਨ ’ਤੇ ਕਾਫੀ ਇਲਜ਼ਾਮਬਾਜ਼ੀ ਹੋ ਰਹੀ ਹੈ। ਇਸ ਸਭ ਤੋਂ ਰਾਹਤ ਪਾਉਣ ਦੇ ਲਈ ਜੇਲ੍ਹ ਪ੍ਰਸ਼ਾਸ਼ਨ ਇਸ ਦਾ ਜਲਦ ਅਤੇ ਪੱਕਾ ਹੱਲ ਕੱਢਣਾ ਚਾਹੁੰਦਾ ਹੈ।

ਇਹ ਵੀ ਪੜ੍ਹੋ : ਰੂਸ ਨੇ ਯੂਕ੍ਰੇਨ 'ਤੇ ਕੀਤਾ ਸਾਈਬਰ ਹਮਲਾ : ਮਾਈਕ੍ਰੋਸਾਫ਼ਟ ਰਿਪੋਰਟ 'ਚ ਹੋਇਆ ਖੁਲਾਸਾ

ਇਸ ਲਈ ਪੁਲਸ ਅਧਿਕਾਰੀਆਂ 'ਚ ਸਭ ਤੋਂ ਸੀਨੀਅਰ ਆਈ.ਪੀ.ਐੱਸ ਅਧਿਕਾਰੀਆਂ ਨੂੰ ਜਲਦ ਜੇਲ੍ਹਾਂ ਦੀ ਸੁਰੱਖਿਆ ਦੀ ਕਮਾਨ ਮਿਲਣ ਦੀ ਸੰਭਾਵਨਾ ਬਣ ਗਈ ਹੈ ਭਾਵੇ ਕਿ ਇਸ ’ਤੇ ਆਖਿਰੀ ਫੈਸਲਾ ਤਾਂ ਜੇਲ੍ਹ ਮੰਤਰਾਲਿਆ ਨੇ ਹੀ ਲੈਣਾ ਹੈ ਪਰ ਜਿਸ ਹਿਸਾਬ ਨਾਲ ਜੇਲ ਮੰਤਰਾਲਿਆਂ ਦੇ ਅਧਿਕਾਰੀਆਂ ਕਰਮਚਾਰੀਆਂ 'ਚ ਇਸ ਦੀ ਚਰਚਾ ਛਿੜੀ ਹੈ ਉਸ ਤੋਂ ਸਪੱਸ਼ਟ ਹੈ ਕਿ ਇਸ ਦਿਸ਼ਾ 'ਚ ਸਰਕਾਰ ਕੋਈ ਜਲਦ ਹੀ ਨਵੀਂ ਪਹਿਲ ਕਰਨ ਵਾਲੀ ਹੈ। ਇਸ ਦੀ ਰੂਪਰੇਖਾ ਕੋਈ ਜਲਦ ਹੀ ਨਵੀਂ ਪਹਿਲ ਕਰਨ ਵਾਲੀ ਹੈ। ਇਸ ਦੀ ਰੂਪਰੇਖਾ 'ਚ ਆਈ.ਪੀ.ਐੱਸ ਅਧਿਕਾਰੀਆਂ ਦੀ ਕੀ ਭੂਮਿਕਾ ਹੋਵੇਗੀ ਇਸ ’ਤੇ ਵੀ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਹਨ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਸੈਰ-ਸਪਾਟੇ ਨੂੰ ਵੱਡੇ ਪੱਧਰ ’ਤੇ ਹੁਲਾਰਾ ਦੇਵੇਗੀ : ਬੈਂਸ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News