ਕੁੱਟ-ਮਾਰ ਕਰ ਕੇ ਕੀਤਾ ਜ਼ਖਮੀ, 5 ਨਾਮਜ਼ਦ

Monday, Jul 09, 2018 - 11:54 PM (IST)

ਕੁੱਟ-ਮਾਰ ਕਰ ਕੇ ਕੀਤਾ ਜ਼ਖਮੀ, 5 ਨਾਮਜ਼ਦ

ਮੋਗਾ, (ਅਾਜ਼ਾਦ)- ਥਾਣਾ ਮਹਿਣਾ ਅਧੀਨ ਪੈਂਦੇ ਇਲਾਕੇ ਕੋਠੇ ਪੱਤੀ ਮੁਹੱਬਤ ਕੋਲ ਪੁਰਾਣੀ ਰੰਜਿਸ਼ ਕਾਰਨ ਕੁੱਝ ਹਥਿਆਰਬੰਦ ਵਿਅਕਤੀਆਂ ਵੱਲੋਂ ਬਹੋਨਾ ਚੌਕ ਮੋਗਾ ਨਿਵਾਸੀ ਗੁਰਜੰਟ ਸਿੰਘ ਨੂੰ ਘੇਰ ਕੇ  ਕੁੱਟ-ਮਾਰ ਕਰ ਕੇ ਜ਼ਖਮੀ ਕੀਤੇ ਜਾਣ ਦਾ ਸਮਾਚਾਰ ਹੈ, ਜਿਸ ਨੂੰ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਇਆ ਗਿਆ।  ਇਸ ਸਬੰਧੀ ਮਹਿਣਾ ਪੁਲਸ ਵੱਲੋਂ ਗੁਰਪ੍ਰੀਤ ਸਿੰਘ, ਬਿੰਦਰ ਸਿੰਘ, ਬਲਵੰਤ ਸਿੰਘ, ਮੱਖਣ ਸਿੰਘ, ਗੋਪੀ ਨਿਵਾਸੀ ਕੋਠੇ ਪੱਤੀ ਮੁਹੱਬਤ (ਮਹਿਮੇਵਾਲਾ)  ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ’ਚ ਗੁਰਜੰਟ ਸਿੰਘ ਪੁੱਤਰ ਗੁਰਦੀਪ ਸਿੰਘ ਨੇ ਕਿਹਾ ਕਿ ਕਥਿਤ ਦੋਸ਼ੀਆਂ  ਨਾਲ ਉਸ ਦਾ ਪੁਰਾਣਾ ਝਗਡ਼ਾ ਚੱਲਦਾ ਆ ਰਿਹਾ ਹੈ, ਜਦ ਮੈਂ ਗਊਸ਼ਾਲਾ ਕੋਠੇ ਪੱਤੀ ਮੁਹੱਬਤ ਕੋਲ ਜਾ ਰਿਹਾ ਸੀ ਤਾਂ ਕਥਿਤ ਦੋਸ਼ੀਆਂ ਨੇ ਉਸ ਨੂੰ ਘੇਰ ਕੇ ਕੁੱਟ-ਮਾਰ ਕਰ  ਕੇ ਜ਼ਖਮੀ  ਕਰ   ਦਿੱਤਾ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਰਘਵਿੰਦਰ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ।


Related News