ਜੇਲ ਦੇ ਬਾਥਰੂਮ 'ਚ ਪਜ਼ਾਮੇ ਦੇ ਨਾਲੇ ਨਾਲ ਹਵਾਲਾਤੀ ਨੇ ਲਿਆ ਫਾਹ

Thursday, Apr 11, 2019 - 02:07 PM (IST)

ਜੇਲ ਦੇ ਬਾਥਰੂਮ 'ਚ ਪਜ਼ਾਮੇ ਦੇ ਨਾਲੇ ਨਾਲ ਹਵਾਲਾਤੀ ਨੇ ਲਿਆ ਫਾਹ

ਲੁਧਿਆਣਾ (ਸਿਆਲ)—ਤਾਜਪੁਰ ਰੋਡ ਕੇਂਦਰੀ ਜੇਲ 'ਚ ਇਕ ਹਵਾਲਾਤੀ ਨੇ ਸ਼ੱਕੀ ਹਾਲਾਤ 'ਚ ਖੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਸ਼ਾਮ 7 ਵਜੇ ਦੇ ਲਗਭਗ ਹਵਾਲਾਤੀ ਲਵਤਾਰ ਸਿੰਘ ਨੇ ਸੈਂਟਰ ਬਲਾਕ ਦੀ ਬੈਰਕ ਨੰ. 1 'ਚ ਬਾਥਰੂਮ 'ਚ ਪਜ਼ਾਮੇ ਦੇ ਨਾਲੇ ਨੂੰ ਗਲ 'ਚ ਪਾ ਕੇ ਲੋਹੇ ਦੀ ਗਰਿੱਲ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ।

ਇਸ ਸਬੰਧ 'ਚ ਜੇਲ ਸੁਪਰਡੈਂਟ ਸ਼ਮਸ਼ੇਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਜੇਲ ਦੀ ਬੰਦੀ ਸ਼ਾਮ 7 ਵਜੇ ਹੋ ਰਹੀ ਸੀ। ਉਸ ਵਿਚ ਉਕਤ ਹਵਾਲਾਤੀ ਦੀ ਗਿਣਤੀ ਘਟ ਰਹੀ ਸੀ। ਜਦ ਸੈਂਟਰ ਬਲਾਕ ਦੀਆਂ ਬੈਰਕਾਂ ਦੀ ਚੈਕਿੰਗ ਕੀਤੀ ਗਈ ਤਾਂ ਕੁੱਝ ਘੰਟਿਆਂ ਬਾਅਦ ਪਤਾ ਲੱਗਾ ਕਿ ਹਵਾਲਾਤੀ ਲਵਤਾਰ ਸਿੰਘ ਦੀ ਲਾਸ਼ ਬਾਥਰੂਮ ਦੀ ਗਰਿੱਲ ਨਾਲ ਲਟਕ ਰਹੀ ਸੀ। ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਪੁਲਸ ਨੇ ਫਾਹ ਤੋਂ ਉਤਾਰਿਆ ਅਤੇ ਸਿਵਲ ਹਸਪਤਾਲ 'ਚ ਭੇਜ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਉਕਤ ਹਵਾਲਾਤੀ ਚੋਰੀ ਦੇ ਦੋਸ਼ 'ਚ ਜੇਲ 'ਚ ਬੰਦ ਸੀ।


author

Shyna

Content Editor

Related News