ਜੇਲ ਮੰਤਰੀ ਦਾ ਹੁਕਮ, ਰਸੂਖਦਾਰ ਕੈਦੀ ਨਹੀਂ ਖਾਣਗੇ ''ਸੁਆਦੀ ਖਾਣਾ''
Thursday, Aug 08, 2019 - 11:34 AM (IST)
ਚੰਡੀਗੜ੍ਹ : ਸੂਬੇ ਦੀਆਂ ਕਈ ਜੇਲਾਂ 'ਚ ਮੋਬਾਇਲ ਅਤੇ ਨਸ਼ਿਆਂ ਤੋਂ ਬਾਅਦ ਹੁਣ ਗੁਪਤ ਰਸੋਈਆਂ ਮਿਲੀਆਂ ਹਨ, ਜਿਨ੍ਹਾਂ 'ਚ ਰਸੂਖਦਾਰ ਅਤੇ ਹਾਈ ਪ੍ਰੋਫਾਈਲ ਕੈਦੀਆਂ ਲਈ ਵੱਖਰੇ ਤੌਰ 'ਤੇ ਸੁਆਦੀ ਭੋਜਨ ਬਣਦਾ ਸੀ ਪਰ ਹੁਣ ਇਹ ਕੈਦੀ ਸੁਆਦੀ ਭੋਜਨ ਨਹੀਂ ਖਾ ਸਕਣਗੇ ਕਿਉਂਕਿ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਖਤ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਇਨ੍ਹਾਂ ਕੈਦੀਆਂ ਨੂੰ ਵੀ ਜੇਲ ਦੀ ਰਸੋਈ 'ਚ ਬਣਿਆ ਭੋਜਨ ਹੀ ਖਾਣਾ ਪਵੇਗਾ ਅਤੇ ਜੇਕਰ ਕੋਈ ਅਧਿਕਾਰੀ ਜਾਂ ਕਰਮਜਾਰੀ ਇਨ੍ਹਾਂ ਰਸੂਖਦਾਰ ਕੈਦੀਆਂ ਦੀ ਮਦਦ ਕਰਦਾ ਫੜ੍ਹਿਆ ਗਿਆ ਤਾਂ ਉਸ 'ਤੇ ਕਾਰਵਾਈ ਹੋਵੇਗੀ ਅਤੇ ਉਸ ਦੀ ਨੌਕਰੀ ਵੀ ਜਾ ਸਕਦੀ ਹੈ। ਜੇਲ ਮੰਤਰੀ ਖੁਦ ਇਸ ਮਾਮਲੇ ਨੂੰ ਦੇਖ ਰਹੇ ਹਨ ਕਿ ਜੇਲਾਂ 'ਚ ਕੈਦੀਆਂ ਅਤੇ ਅਧਿਕਾਰੀਆਂ ਵਿਚਕਾਰ ਕੋਈ ਗਠਜੋੜ ਤਾਂ ਨਹੀਂ ਹੈ।
ਅਸਲ 'ਚ ਜੇਲ 'ਚ ਚੈਕਿੰਗ ਦੌਰਾਨ ਕਈ ਰਸੂਖਦਾਰ ਕੈਦੀਆਂ ਵਲੋਂ ਆਪਣੀ ਵੱਖਰੀ ਰਸੋਈ ਬਣਾਉਣ ਦੇ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਇਨ੍ਹਾਂ ਰਸੋਈਆਂ ਨੂੰ ਤੋੜ ਦਿੱਤਾ ਗਿਆ ਹੈ ਅਤੇ ਜੇਲ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਇਨ੍ਹਾਂ ਕੈਦੀਆਂ ਨੂੰ ਵੀ ਉਹੀ ਖਾਣਾ ਦਿੱਤਾ ਜਾਵੇ, ਜੋ ਕਿ ਦੂਜੇ ਕੈਦੀਆਂ ਨੂੰ ਪਰੋਸਿਆ ਜਾ ਰਿਹਾ ਹੈ।