ਜੇਲ੍ਹ ''ਚ ਗੈਂਗਸਟਰ ਦੋਸਤਾਂ ਨਾਲ ਸਜ਼ਾ ਕੱਟ ਰਹੇ ਕਾਂਗਰਸੀ ਆਗੂ ਦੀ ਗੁੰਡਾਗਰਦੀ ਅੱਗੇ ਬੇਵੱਸ ਪੁਲਸ

Saturday, Jun 05, 2021 - 11:46 AM (IST)

ਲੁਧਿਆਣਾ (ਰਿਸ਼ੀ) : ਕੇਂਦਰੀ ਜੇਲ੍ਹ ਵਿਚ ਗੈਂਗਸਟਰ ਦੋਸਤਾਂ ਨਾਲ ਸਜ਼ਾ ਕੱਟ ਰਹੇ ਇਕ ਨੌਜਵਾਨ ਕਾਂਗਰਸੀ ਆਗੂ ਦੇ ਇਸ਼ਾਰਿਆਂ ’ਤੇ ਕੀਤੀ ਜਾ ਰਹੀ ਗੁੰਡਾਗਰਦੀ ਅੱਗੇ ਕਮਿਸ਼ਨਰੇਟ ਪੁਲਸ ਬੇਵੱਸ ਦਿਖਾਈ ਦੇ ਰਹੀ ਹੈ। ਇਹੀ ਕਾਰਨ ਹੈ ਕਿ ਜੇਲ੍ਹ ਵਿਚ ਬੈਠ ਕੇ ਛੋਟੀ ਉਮਰ ਵਿਚ ਆਗੂ ਤੋਂ ਨਾਮੀ ਗੈਂਗਸਟਰ ਬਣੇ ਨੌਜਵਾਨ ਵੱਲੋਂ ਰੋਜ਼ਾਨਾ ਸ਼ਹਿਰ ਦਾ ਮਾਹੌਲ ਖ਼ਰਾਬ ਕਰਨ ਲਈ ਲੜਾਈ-ਝਗੜੇ ਕਰਵਾਏ ਜਾ ਰਹੇ ਹਨ। ਜਾਣਕਾਰੀ ਮੁਤਾਬਕ ਕਤਲ ਦੀ ਕੋਸ਼ਿਸ਼ ਦੇ ਕੇਸ ਵਿਚ ਜੇਲ੍ਹ ਵਿਚ ਬੰਦ ਗੈਂਗਸਟਰਾਂ ਵੱਲੋਂ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਲਈ ਗੁੰਡਾਗਰਦੀ ਦਾ ਨੰਗਾ ਨਾਚ ਦਿਖਾਇਆ ਗਿਆ।

ਇਹ ਵੀ ਪੜ੍ਹੋ : ਕਾਂਸਟੇਬਲ ਭਰਜਾਈ ਤੋਂ ਤੰਗ ਮੁੰਡੇ ਨੇ ਚੜ੍ਹਦੀ ਜਵਾਨੀ 'ਚ ਚੁੱਕਿਆ ਖ਼ੌਫਨਾਕ ਕਦਮ, ਡੂੰਘੇ ਸਦਮੇ 'ਚ ਪਰਿਵਾਰ

ਉਸ ਦੇ ਇਸ਼ਾਰਿਆਂ ’ਤੇ ਗਰੁੱਪ ਵੱਲੋਂ ਦਰਜਨਾਂ ਕਾਰਾਂ ਦੇ ਸ਼ੀਸ਼ੇ ਤੋੜਨ ਦੇ ਨਾਲ ਹੀ ਕਈ ਇਲਾਕਿਆਂ ਵਿਚ ਫਾਇਰਿੰਗ ਕੀਤੀ ਗਈ। ਸ਼ਹਿਰ ਦੇ ਦੋ ਗੈਂਗਸਟਰਾਂ ਦੇ ਗਰੁੱਪ ਜੇਲ੍ਹ ਵਿਚ ਬੰਦ ਹਨ। ਦੋਵਾਂ ਦੇ ਪਹਿਲਾਂ ਵੀ ਕਈ ਵਾਰ ਝਗੜੇ ਹੋ ਚੁੱਕੇ ਹਨ ਅਤੇ ਰੰਜਿਸ਼ ਚੱਲ ਰਹੀ ਹੈ। ਕਾਂਗਰਸੀ ਆਗੂ ਤੋਂ ਗੈਂਗਸਟਰ ਬਣੇ ਇਕ ਗਰੁੱਪ ਨੇ ਦੂਜੇ ਗਰੁੱਪ ’ਤੇ ਵੀਰਵਾਰ ਰਾਤ ਨੂੰ ਹਮਲਾ ਕੀਤਾ। ਇਕ ਵਿਆਹ ਸਮਾਗਮ ਦੌਰਾਨ ਸ਼ਰਾਬ ਦੇ ਨਸ਼ੇ ਵਿਚ ਟੁੰਨ ਦੋਵੇਂ ਗਰੁੱਪ ਆਹਮੋ-ਸਾਹਮਣੇ ਹੋਏ, ਮਾਮੂਲੀ ਝਗੜੇ ਤੋਂ ਬਾਅਦ ਆਪਣੇ ਸਾਥੀਆਂ ਨੂੰ ਬੁਲਾ ਲਿਆ। ਸਾਰਿਆਂ ਨੇ ਮਿਲ ਕੇ ਹਰਗੋਬਿੰਦ ਨਗਰ ਵਿਚ ਪਹਿਲਾਂ ਸੜਕਾਂ ’ਤੇ ਖੜ੍ਹੀਆਂ ਆਮ ਲੋਕਾਂ ਦੀਆਂ ਕਾਰਾਂ ਦੇ ਸ਼ੀਸ਼ੇ ਤੋੜੇ।

ਇਹ ਵੀ ਪੜ੍ਹੋ : ਪੰਜਾਬ 'ਚ ਸਰਕਾਰੀ ਨੌਕਰੀ ਕਰਨ ਦੀਆਂ ਚਾਹਵਾਨ 'ਬੀਬੀਆਂ' ਲਈ ਖ਼ੁਸ਼ਖ਼ਬਰੀ, ਮਿਲਿਆ ਸੁਨਹਿਰੀ ਮੌਕਾ

ਫਿਰ ਫਾਇਰ ਕੀਤੇ, ਜਿਸ ਤੋਂ ਬਾਅਦ ਬਾਈਕ ਸਵਾਰ ਸਾਰੇ ਹਮਲਾਵਰ ਗੁਰੂ ਅਰਜਨ ਦੇਵ ਨਗਰ ਪੁੱਜੇ। ਉਥੇ ਦੂਜੇ ਗਰੁੱਪ ਦੇ ਸਰਗਣਾ ਦੇ ਮੌਸੇਰੇ ਭਰਾ ’ਤੇ ਜਾਨਲੇਵਾ ਹਮਲਾ ਕੀਤਾ। ਫਿਰ ਸਮਰਾਲਾ ਚੌਂਕ ਕੋਲ ਖੜ੍ਹੀ ਇਕ ਲਗਜ਼ਰੀ ਕਾਰ ਦੇ ਸ਼ੀਸ਼ੇ ਤੋੜੇ। ਇਸ ਤੋਂ ਬਾਅਦ ਹਮਲਾਵਰ ਦੂਜੇ ਗਰੁੱਪ ਦੇ ਸਰਗਣਾ ਦੇ ਘਰ ਦੇ ਬਾਹਰ ਪੁੱਜੇ ਅਤੇ ਮੇਨ ਗੇਟ ’ਤੇ ਤੇਜ਼ਧਾਰ ਹਥਿਆਰ ਮਾਰੇ। ਸਰਗਣੇ ਦੀ ਮਾਂ ਵੱਲੋਂ ਕੁੱਝ ਦਿਨਾਂ ਵਿਚ ਅਦਾਲਤ ਵਿਚ ਕਤਲ ਦਾ ਯਤਨ ਦੇ ਕੇਸ ਵਿਚ ਗਵਾਹੀ ਦਿੱਤੀ ਜਾਣੀ ਹੈ, ਉਨ੍ਹਾਂ ’ਤੇ ਦਬਾਅ ਬਣਾਉਣ ਲਈ ਹਮਲਾ ਕੀਤਾ ਜਾ ਰਿਹਾ ਹੈ। ਫਿਰ ਸਾਰਿਆਂ ਨੇ ਘੋੜਾ ਕਾਲੋਨੀ ਵਿਚ ਜਾ ਕੇ ਫਾਇਰ ਕੀਤੇ। ਥਾਣਾ ਮੋਤੀ ਨਗਰ ਦੀ ਪੁਲਸ ਨੂੰ ਕਈ ਖੋਲ੍ਹ ਵੀ ਬਰਾਮਦ ਹੋਏ ਹਨ। ਏ. ਸੀ. ਪੀ. ਇੰਡਸਟ੍ਰੀਅਲ ਏਰੀਆ-ਏ ਸਿਮਰਨਜੀਤ ਸਿੰਘ ਮੁਤਾਬਕ ਕੇਸ ਦੀ ਜਾਂਚ ਲਈ ਕਈ ਟੀਮਾਂ ਦਾ ਗਠਨ ਕੀਤਾ ਗਿਆ ਹੈ। ਜਾਂਚ ਤੋਂ ਬਾਅਦ ਹੀ ਅੱਗੇ ਦੱਸਿਆ ਜਾ ਸਕਦਾ ਹੈ। ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


Babita

Content Editor

Related News