ਜੇਲ੍ਹ ''ਚ ਥਰੋ ਕੀਤੇ ਪੈਕਟਾਂ ’ਚੋਂ 23 ਮੋਬਾਈਲ ਅਤੇ ਨਸ਼ੀਲੇ ਪਦਾਰਥ ਬਰਾਮਦ
Tuesday, Oct 14, 2025 - 04:00 PM (IST)

ਫਿਰੋਜ਼ਪੁਰ (ਕੁਮਾਰ, ਮਲਹੋਤਰਾ, ਪਰਮਜੀਤ, ਖੁੱਲਰ, ਆਨੰਦ)– ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਇਕ ਪਾਸੇ ਰਿਹਾਇਸ਼ੀ ਖੇਤਰ ਅਤੇ ਦੂਜੇ ਪਾਸੇ ਖਾਲੀ ਥਾਵਾਂ ਹੋਣ ਕਾਰਨ ਸਮਾਜ ਵਿਰੋਧੀ ਅਨਸਰ ਕਾਫੀ ਸਮੇਂ ਤੋਂ ਜੇਲ ’ਚ ਮੋਬਾਈਲ ਫੋਨ ਅਤੇ ਨਸ਼ੀਲੇ ਪਦਾਰਥ ਸੁੱਟ ਰਹੇ ਹਨ। ਜੇਲ੍ਹ ਪ੍ਰਸ਼ਾਸਨ ਦੀ ਚੌਕਸੀ ਕਾਰਨ ਲੱਗਭਗ ਹਰ ਵਾਰ ਅਜਿਹੇ ਅਨਸਰਾਂ ਦੁਆਰਾ ਜੇਲ ਦੇ ਅੰਦਰ ਸੁੱਟੀਆਂ ਗਈਆਂ ਚੀਜ਼ਾਂ ਨੂੰ ਜੇਲ੍ਹ ਸਟਾਫ ਦੁਆਰਾ ਫੜ ਕੇ ਕਬਜ਼ੇ ’ਚ ਲਈਆਂ ਗਈਆਂ ਹਨ।
ਇਹ ਖ਼ਬਰ ਵੀ ਪੜ੍ਹੋ - ਕੇਂਦਰ ਵੱਲੋਂ ਪੰਜਾਬ ਨੂੰ ਵੱਡੀ ਰਾਹਤ! ਖੇਤੀਬਾੜੀ ਮੰਤਰੀ ਨੇ ਮੌਕੇ 'ਤੇ ਹੀ ਕਰ'ਤੇ ਐਲਾਨ
ਅਜਿਹੇ ਅਨਸਰਾਂ ਦੇ ਨਾਪਾਕ ਮਨਸੂਬਿਆਂ ਨੂੰ ਅਸਫਲ ਕਰਨ ਲਈ ਜੇਲ੍ਹ ਪ੍ਰਸ਼ਾਸਨ ਨੇ ਜੇਲ੍ਹ ਦੀਆਂ ਕੰਧਾਂ ’ਤੇ ਉੱਚੀਆਂ-ਉੱਚੀਆਂ ਤਾਰਾਂ ਲਾਈਆਂ ਹਨ ਪਰ ਇਸ ਦੇ ਬਾਵਜੂਦ ਸ਼ਰਾਰਤੀ ਅਨਸਰ ਜੇਲ ਦੇ ਅੰਦਰ ਮੋਬਾਈਲ ਫੋਨ ਅਤੇ ਨਸ਼ੀਲੇ ਪਦਾਰਥ ਸੁੱਟਦੇ ਰਹਿੰਦੇ ਹਨ। ਕੇਂਦਰੀ ਜੇਲ ਫਿਰੋਜ਼ਪੁਰ ਦੇ ਸੁਪਰਡੈਂਟ ਮਨਜੀਤ ਸਿੰਘ ਅਤੇ ਡਿਪਟੀ ਸੁਪਰਡੈਂਟ ਯੋਗੇਸ਼ ਜੈਨ ਦੀ ਅਗਵਾਈ ਹੇਠ ਜੇਲ ਅੰਦਰ ਚੱਲ ਰਹੀ ਚੌਕਸੀ ਕਾਰਨ ਜੇਲ ਪ੍ਰਸ਼ਾਸਨ ਨੇ ਇਕ ਵਾਰ ਫਿਰ ਸ਼ਰਾਰਤੀ ਅਨਸਰਾਂ ਵੱਲੋਂ ਜੇਲ ਅੰਦਰ ਸੁੱਟੇ ਗਏ ਪੈਕੇਟ ਬਰਾਮਦ ਕੀਤੇ ਹਨ। ਜੇਲ੍ਹ ਅਧਿਕਾਰੀਆਂ ਵੱਲੋਂ ਇਹ ਪੈਕੇਟ ਕਬਜ਼ੇ ’ਚ ਲੈ ਕੇ ਅਤੇ ਲਵਾਰਿਸ ਹਾਲਤ ’ਚ ਕੁਲ 23 ਮੋਬਾਈਲ ਫੋਨ, 700 ਗ੍ਰਾਮ ਖੁੱਲ੍ਹਾ ਤੰਬਾਕੂ, 14 ਗ੍ਰਾਮ ਕਾਲੇ ਰੰਗ ਦਾ ਨਸ਼ੀਲਾ ਪਦਾਰਥ, 27 ਗ੍ਰਾਮ ਚਿੱਟੇ ਰੰਗ ਦਾ ਨਸ਼ੀਲਾ ਪਦਾਰਥ, 135 ਤੰਬਾਕੂ ਦੀਆਂ ਪੁੜੀਆਂ, 110 ਬੰਡਲ ਬੀੜੀਆਂ, 8 ਡਾਟਾ ਕੇਬਲ ਅਤੇ 1.90 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ।
ਇਹ ਖ਼ਬਰ ਵੀ ਪੜ੍ਹੋ - ਵੱਡੀ ਖ਼ੁਸ਼ਖ਼ਬਰੀ! ਪੰਜਾਬ ਸਰਕਾਰ ਵੱਲੋਂ ਤਨਖ਼ਾਹਾਂ 'ਚ 10-10 ਹਜ਼ਾਰ ਰੁਪਏ ਦਾ ਵਾਧਾ
ਇਹ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਫਿਰੋਜ਼ਪੁਰ ਦੇ ਏ. ਐੱਸ. ਆਈ. ਸ਼ਰਮਾ ਸਿੰਘ ਨੇ ਦੱਸਿਆ ਕਿ ਜੇਲ ਦੇ ਸਹਾਇਕ ਸੁਪਰਡੈਂਟ ਵੱਲੋਂ ਪੁਲਸ ਨੂੰ ਭੇਜੀ ਗਈ ਲਿਖਤੀ ਜਾਣਕਾਰੀ ’ਚ ਇਹ ਦੱਸਿਆ ਗਿਆ ਹੈ ਕਿ ਉਨ੍ਹਾਂ ਵੱਲੋਂ ਟੇਪ ਨਾਲ ਲਪੇਟੇ ਹੋਏ ਬਰਾਮਦ ਕੀਤੇ ਗਏ ਪੈਕਟਾਂ ਵਿਚੋਂ ਅਤੇ ਲਵਾਰਿਸ ਹਾਲਤ ’ਚ ਸਰਚ ਮੁਹਿੰਮ ਦੌਰਾਨ 16 ਕੀਪੈਡ ਮੋਬਾਈਲ ਫੋਨ, 7 ਟੱਚਸਕ੍ਰੀਨ ਮੋਬਾਈਲ ਫੋਨ ਅਤੇ ਖੁੱਲ੍ਹਾ ਤੇ ਪੁੜੀਆਂ ’ਚ ਬੰਦ ਤੰਬਾਕੂ, ਡਾਟਾ ਕੇਬਲ, ਬੀੜੀਆਂ ਦੇ ਬੰਡਲ ਆਦਿ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪੁਲਸ ਨੇ ਇਸ ਬਰਾਮਦਗੀ ਦੇ ਸਬੰਧੀ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8