ਨਸ਼ੇ ਵਾਲੀਆਂ ਗੋਲੀਆਂ ਅਤੇ ਅਫੀਮ ਸਣੇ ਕਾਬੂ ਮੁਲਜ਼ਮਾਂ ਨੂੰ ਭੇਜਿਆ ਜੇਲ

Tuesday, Jul 10, 2018 - 01:08 AM (IST)

ਨਸ਼ੇ ਵਾਲੀਆਂ ਗੋਲੀਆਂ ਅਤੇ ਅਫੀਮ ਸਣੇ ਕਾਬੂ ਮੁਲਜ਼ਮਾਂ ਨੂੰ ਭੇਜਿਆ ਜੇਲ

ਅਬੋਹਰ(ਸੁਨੀਲ)-130 ਨਸ਼ੇ  ਵਾਲੀਆਂ ਗੋਲੀਆਂ  ਸਣੇ ਕਾਬੂ ਮੁਲਜ਼ਮ ਗੋਕਲ ਰਾਮ ਪੁੱਤਰ  ਰਾਮਦਾਸ ਵਾਸੀ ਪਿੰਡ ਰੂਹੇਡ਼ਿਆਂਵਾਲੀ ਨੂੰ ਇਕ ਦਿਨ ਦਾ ਪੁਲਸ ਰਿਮਾਂਡ ਖਤਮ ਹੋ ਜਾਣ ਤੋਂ ਬਾਅਦ ਨਗਰ ਥਾਣਾ ਨੰਬਰ 2 ਦੇ ਮੁਖੀ ਚੰਦਰ ਸ਼ੇਖਰ  ਦੀ ਅਗਵਾਈ ਹੇਠ ਸਬ-ਇੰਸਪੈਕਟਰ ਕਰਤਾਰ ਸਿੰਘ ਨੇ ਜੱਜ ਦਲੀਪ ਕੁਮਾਰ ਦੀ ਅਦਾਲਤ ਵਿਚ ਪੇਸ਼ ਕੀਤਾ, ਜਿਥੋਂ ਉਸ ਨੂੰ ਜੇਲ ਭੇਜਣ ਦੇ ਹੁਕਮ ਜਾਰੀ ਹੋਏ। ਇਸੇ ਤਰ੍ਹਾਂ ਨਾਰਕੋਟਿਕਸ ਸੈੱਲ ਰੇਂਜ ਅਬੋਹਰ  ਦੇ ਮੁਖੀ ਬਲਵਿੰਦਰ ਸਿੰਘ ਨੇ 50 ਗ੍ਰਾਮ ਅਫੀਮ ਸਣੇ ਕਾਬੂ  ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕੀਤਾ, ਜਿਥੋਂ ਉਸ ਨੂੰ ਜੇਲ ਭੇਜਣ ਦੇ ਹੁਕਮ ਜਾਰੀ ਹੋਏ। ਜਾਣਕਾਰੀ ਮੁਤਾਬਕ ਨਾਰਕੋਟਿਕਸ ਸੈੱਲ ਦੇ ਮੁਖੀ ਬਲਵਿੰਦਰ ਸਿੰਘ ਪੁਲਸ ਪਾਰਟੀ  ਨਾਲ ਪਿੰਡ ਬਿਸ਼ਨਪੁਰਾ ਵੱਲ ਜਾ ਰਹੇ ਸਨ। ਸਾਹਮਣੇ ਤੋਂ ਆ ਰਹੇ ਇਕ ਵਿਅਕਤੀ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸ ਤੋਂ 50 ਗ੍ਰਾਮ ਅਫੀਮ ਬਰਾਮਦ ਹੋਈ। ਫਡ਼ੇ ਗਏ ਮੁਲਜ਼ਮ ਦੀ ਪਛਾਣ ਸੇਵਕ ਸਿੰਘ ਪੁੱਤਰ ਵਿਲਾਇਤ ਸਿੰਘ ਵਾਸੀ ਪਿੰਡ ਦੋਦਾ ਖਿਚਡ਼ ਥਾਣਾ ਸਾਦੁਲ ਸ਼ਹਿਰ ਸ਼੍ਰੀ ਗੰਗਾਨਗਰ ਦੇ ਰੂਪ ’ਚ ਹੋਈ।  
 


Related News