15 ਲੱਖ ਦੇ ਚੈੱਕ ਬਾਊਂਸ ਮਾਮਲੇ ''ਚ ਬਲਜਿੰਦਰ ਰਾਮ ਨੂੰ ਕੈਦ
Saturday, Feb 03, 2018 - 12:15 AM (IST)
ਅਬੋਹਰ(ਸੁਨੀਲ)—ਸੀਨੀਅਰ ਮਾਣਯੋਗ ਜੱਜ ਅਮਰੀਸ਼ ਕੁਮਾਰ ਦੀ ਅਦਾਲਤ ਨੇ 15 ਲੱਖ ਦਾ ਚੈੱਕ ਬਾਊਂਸ ਦੇ ਦੋਸ਼ੀ ਨੂੰ ਦੋ ਸਾਲ ਦੀ ਕੈਦ ਤੇ 5 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।ਜਾਣਕਾਰੀ ਮੁਤਾਬਕ ਜ਼ਿਮੀਂਦਾਰਾ ਪੈਸਟੀਸਾਈਡ ਦੇ ਪਾਰਟਨਰ ਗੋਕਲ ਕ੍ਰਿਸ਼ਨ ਪੁੱਤਰ ਟੇਹਲਾ ਰਾਮ ਵਾਸੀ ਢਾਣੀ ਕਰਨੈਲ ਨੂੰ ਇਕ ਚੈੱਕ 15 ਲੱਖ ਰੁਪਏ ਦਾ ਬਲਜਿੰਦਰ ਰਾਮ ਪੁੱਤਰ ਪਾਲਾ ਰਾਮ ਵਾਸੀ ਕੰਧਵਾਲਾ ਹਾਜ਼ਰਖਾਂ ਨੇ ਦਿੱਤਾ ਸੀ। ਜਿਹੜਾ ਕਿ ਬੈਂਕ 'ਚੋਂ ਬਾਊਂਸ ਹੋ ਗਿਆ ਸੀ। ਜਦ ਗੋਕਲ ਕ੍ਰਿਸ਼ਨ ਨੇ ਆਪਣੇ ਵਕੀਲ ਬਲਦੇਵ ਕਿਸ਼ਨ ਕੰਬੋਜ ਰਾਹੀਂ ਬਲਜਿੰਦਰ ਰਾਮ ਖਿਲਾਫ ਅਦਾਲਤ ਵਿਚ ਕੇਸ ਦਾਇਰ ਕੀਤਾ। ਮਾਣਯੋਗ ਜੱਜ ਅਮਰੀਸ਼ ਕੁਮਾਰ ਦੀ ਅਦਾਲਤ ਵਿਚ ਗੋਕਲ ਕ੍ਰਿਸ਼ਨ ਦੇ ਵਕੀਲ ਬਲਦੇਵ ਕਿਸ਼ਨ ਨੇ ਆਪਣੀਆਂ ਦਲੀਲਾਂ ਪੇਸ਼ ਕੀਤੀਆਂ। ਦੂਜੇ ਪਾਸੇ ਬਲਜਿੰਦਰ ਰਾਮ ਦੇ ਵਕੀਲ ਨੇ ਆਪਣੀਆਂ ਦਲੀਲਾਂ ਪੇਸ਼ ਕੀਤੀਆਂ। ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਬਾਅਦ ਅਦਾਲਤ ਨੇ ਬਲਜਿੰਦਰ ਰਾਮ ਨੂੰ 15 ਲੱਖ ਚੈੱਕ ਬਾਊਂਸ ਦਾ ਦੋਸ਼ੀ ਕਰਾਰ ਦਿੰਦੇ ਹੋਏ ਦੋ ਸਾਲ ਦੀ ਕੈਦ ਤੇ 5 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ।
