ਕੇਂਦਰੀ ਜੇਲ੍ਹ ’ਚੋਂ ਤਲਾਸ਼ੀ ਦੌਰਾਨ 8 ਮੋਬਾਈਲ ਬਰਾਮਦ, ਮਾਮਲਾ ਦਰਜ

02/13/2022 4:25:38 PM

ਫਿਰੋਜ਼ਪੁਰ (ਆਨੰਦ) : ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿਚ ਗੁਪਤ ਸੂਚਨਾ ਦੇ ਆਧਾਰ ’ਤੇ ਤਲਾਸ਼ੀ ਦੌਰਾਨ 8 ਮੋਬਾਈਲ ਬਰਾਮਦ ਕਰਕੇ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਇਕ ਹਵਾਲਾਤੀ, ਇਕ ਕੈਦੀ ਅਤੇ ਅਣਪਛਾਤੇ ਵਿਅਕਤੀ ਖ਼ਿਲਾਫ 52-ਏ ਪਰੀਸੰਨਜ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਬਲਬੀਰ ਸਿੰਘ ਨੇ ਦੱਸਿਆ ਕਿ ਪੱਤਰ ਨੰਬਰ 101215 ਰਾਹੀਂ ਬੇਅੰਤ ਸਿੰਘ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਦੱਸਿਆ ਕਿ ਮਿਤੀ 11 ਫਰਵਰੀ 2022 ਨੂੰ ਗੁਪਤ ਸੂਚਨਾ ਦੇ ਆਧਾਰ ਤੇ ਬਲਾਕ ਨੰਬਰ 2 ਦੀ ਬੈਰਕ ਨੰਬਰ 4 ਦੀ ਤਲਾਸ਼ੀ ਕੀਤੀ ਗਈ ਤਾਂ ਦੋਸ਼ੀ ਹਵਾਲਾਤੀ ਅੰਮ੍ਰਿਤਪਾਲ ਸਿੰਘ ਪੁੱਤਰ ਸ਼ਾਮ ਸਿੰਘ ਵਾਸੀ ਨੇੜੇ ਆਰ. ਐੱਸ. ਡੀ. ਕਾਲਜ ਬੇਦੀ ਕਾਲੌਨੀ ਸਿਟੀ ਫਿਰੋਜ਼ਪੁਰ ਦੀ ਤਲਾਸ਼ੀ ਲੈਣ ’ਤੇ ਇਸ ਕੋਲੋਂ 1 ਮੋਬਾਈਲ ਮਾਰਕਾ ਸੈਮਸੰਗ (ਕੀ-ਪੈਡ) ਸਮੇਤ ਬੈਟਰੀ ਅਤੇ ਸਿੰਮ ਕਾਰਡ ਬਰਾਮਦ ਹੋਇਆ।

ਇਸ ਤੋਂ ਬਾਅਦ ਬੈਰਕ ਨੰਬਰ 2 ਦੀ ਚੱਕੀ ਨੰਬਰ 6 ਦੀ ਤਲਾਸ਼ੀ ਲਈ ਗਈ ਤਾਂ ਦੋਸ਼ੀ ਗੈਂਗਸਟਰ ਕੈਦੀ ਰਵੀ ਕੁਮਾਰ ਉਰਫ ਰਵੀ ਪੁੱਤਰ ਰਾਜ ਕੁਮਾਰ ਵਾਸੀ ਨੂਰ ਦੀਨ ਅੱਡਾ ਮੁਹੱਲਾ ਟੱਕ ਛੱਤਰੀ ਥਾਣਾ ਸਿਟੀ ਤਰਨਤਾਰਨ ਤੋਂ 1 ਸਿੰਮ ਕਾਰਡ ਜਿਸ ’ਤੇ ਕੰਪਨੀ ਦਾ ਨਾਮ ਮਿਟਿਆ ਹੋਇਆ ਹੈ ਬਰਾਮਦ ਹੋਇਆ। ਇਸ ਤੋਂ ਬਾਅਦ ਵੱਖ-ਵੱਖ ਥਾਵਾਂ ਤੋਂ 7 ਮੋਬਾਈਲ (2 ਟੱਚ ਸਕਰੀਨ ਬਿਨ੍ਹਾਂ ਸਿੰਮ ਕਾਰਡ, 5 ਕੀ-ਪੈਡ) ਅਤੇ 1 ਹੋਰ ਸੈਮਸੰਗ ਕੰਪਨੀ ਦੀ ਬੈਟਰੀ ਬਰਾਮਦ ਹੋਈ। ਪੁਲਸ ਨੇ ਦੱਸਿਆ ਕਿ ਉਕਤ ਦੋਸ਼ੀਆਂ ਅਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।


Gurminder Singh

Content Editor

Related News