ਜੱਗੂ ਗੈਂਗ ਨਾਲ ਸਬੰਧਿਤ ਬਦਮਾਸ਼ 4 ਸਾਥੀਆਂ ਸਣੇ ਗ੍ਰਿਫਤਾਰ, ਹਥਿਆਰ ਬਰਾਮਦ
Tuesday, Sep 24, 2019 - 03:08 PM (IST)

ਤਰਨਤਾਰਨ (ਰਮਨ) - ਜ਼ਿਲਾ ਤਰਨਤਾਰਨ ਦੀ ਪੁਲਸ ਨੇ ਸਰਗਰਮ ਬਦਮਾਸ਼ ਜੱਗੂ ਭਗਵਾਨਪੁਰੀਆਂ ਨਾਲ ਸਬੰਧ ਰੱਖਣ ਵਾਲੇ ਬਦਮਾਸ਼ ਰੋਸ਼ਨ ਹੁੰਦਲ ਨੂੰ 4 ਸਾਥੀਆਂ ਅਤੇ ਹਥਿਆਰਾਂ ਸਣੇ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਕਾਬੂ ਕੀਤੇ ਵਿਅਕਤੀਆਂ ਦੀ ਪਛਾਣ ਜੱਗਰੋਸ਼ਨ ਸਿੰਘ ਉਰਫ ਰੋਸ਼ਨ ਸਿੰਘ ਹੁੰਦਲ ਪੁੱਤਰ ਹਰਵਿੰਦਰ ਸਿੰਘ, ਸੰਮਾਂ ਪਹਿਲਵਾਨ ਉਰਫ ਸਰਵਣ ਸਿੰਘ ਪੁੱਤਰ ਨਿਰਵੈਲ ਸਿੰਘ, ਲਵਜੀਤ ਸਿੰਘ ਪੁੱਤਰ ਕਸ਼ਮੀਰ ਸਿੰਘ, ਸੁਖਦੇਵ ਸਿੰਘ ਪੁੱਤਰ ਤਾਰਾ ਸਿੰਘ ਤੇ ਏਕਮ ਸਿੰਘ ਪੁੱਤਰ ਖੁਸ਼ਵੰਤ ਸਿਘ ਵਜੋਂ ਹੋਈ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਤਰਨਤਾਰਨ ਦੇ ਐੱਸ.ਪੀ. ਧਰੁਵ ਦਹੀਆ ਨੇ ਕਿਹਾ ਕਿ ਜੱਗੂ ਬਦਮਾਸ਼ ਨਾਲ ਸਬੰਧ ਰੱਖਣ ਵਾਲੇ 5 ਵਿਅਕਤੀਆਂ ਨੂੰ ਕਾਬੂ ਕਰ ਲਿਆ ਹੈ, ਜਦਕਿ 5 ਦੀ ਗ੍ਰਿਫਤਾਰੀ ਹੋਣੀ ਅਜੇ ਬਾਕੀ ਹੈ।
ਗ੍ਰਿਫਤਾਰੀ ਦੌਰਾਨ ਉਕਤ ਬਦਮਾਸ਼ਾਂ ਤੋਂ 4 ਡੀ.ਬੀ.ਬੀ.ਐੱਲ. ਰਾਈਫਲਜ਼, 315 ਬੋਰ ਦੀਆਂ 2 ਰਾਈਫਲਜ਼, 32 ਬੋਰ ਦੀਆਂ 2 ਰਿਵਾਲਵਰ, 32 ਬੋਰ ਦੀ 2 ਪਿਸਟਲ, 97 ਡੀ.ਬੀ.ਬੀ.ਐੱਲ. ਪਾਈਫਲਜ਼ ਰੌਂਦ, 315 ਬੋਰ ਰਾਈਫਲਜ਼ ਦੇ 41 ਰੌਂਦ, 32 ਬੋਰ ਦੀ ਰਿਵਾਲਵਰ ਦੇ 28 ਰੌਂਦ ਅਤੇ 32 ਬੋਰ ਪਿਸਟਲ ਦੇ 17 ਰੌਂਦ ਬਰਾਮਦ ਹੋਏ ਹਨ। ਹਥਿਆਰਾਂ ਨੂੰ ਕਬਜ਼ੇ 'ਚ ਲੈਣ ਤੋਂ ਬਾਅਦ ਪੁਲਸ ਨੇ ਉਕਤ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਪੁਲਸ ਅਧਿਕਾਰੀਆਂ ਨੇ ਕਿਹਾ ਕਿ ਪੁੱਛਗਿੱਛ ਦੌਰਾਨ ਉਕਤ ਬਦਮਾਸ਼ਾਂ ਤੋਂ ਹੋਰ ਵੀ ਹਥਿਆਰ ਅਤੇ ਗੋਲੀ ਸਿੱਕਾ ਬਰਾਮਦ ਹੋ ਸਕਦੇ ਹਨ।