ਫਿਰ ਨਹੀਂ ਹੋ ਸਕੇ ਹਵਾਰਾ ਦੇ ਵੀਡੀਓ ਕਾਨਫਰੰਸਿੰਗ ਰਾਹੀਂ ਬਿਆਨ ਦਰਜ

Saturday, Sep 28, 2019 - 12:02 PM (IST)

ਲੁਧਿਆਣਾ (ਮਹਿਰਾ) : ਸਾਲ 1995 'ਚ ਅੱਤਵਾਦ ਦੇ ਕਾਲੇ ਦੌਰ ਦੌਰਾਨ ਘੰਟਾਘਰ ਚੌਂਕ ਕੋਲ ਹੋਏ ਬੰਬ ਧਮਾਕਾ ਕੇਸ 'ਚ ਵਧੀਕ ਸੈਸ਼ਨ ਜੱਜ ਅਤੁਲ ਕਸਾਨਾ ਦੀ ਅਦਾਲਤ 'ਚ 27 ਸਤੰਬਰ ਨੂੰ ਫਿਰ ਦੋਸ਼ੀ ਜਗਤਾਰ ਸਿੰਘ ਹਵਾਰਾ ਦੇ ਵੀਡੀਓ ਕਾਨਫਰੰਸ ਰਾਹੀਂ ਬਿਆਨ ਦਰਜ ਨਹੀਂ ਹੋ ਸਕੇ। ਜ਼ਿਕਰਯੋਗ ਹੈ ਕਿ ਜਗਤਾਰ ਸਿੰਘ ਹਵਾਰਾ ਦੇ ਬਿਆਨ ਵੀਡੀਓ ਕਾਨਫਰੰਸਿੰਗ ਰਾਹੀਂ ਕਰਵਾਏ ਜਾਣੇ ਹਨ। ਜੱਜ ਅਤੁਲ ਕਸਾਨਾ ਦੀ ਅਦਾਲਤ ਨੇ ਕੇਸ ਦੀ ਸੁਣਵਾਈ ਕਰਦਿਆਂ ਇਸ ਦੀ ਅਗਲੀ ਸੁਣਵਾਈ 3 ਅਕਤੂਬਰ ਤੈਅ ਕੀਤੀ ਹੈ।

ਹਾਲ ਦੀ ਘੜੀ ਦੋਸ਼ੀ ਜਗਤਾਰ ਸਿੰਘ ਹਵਾਰਾ ਦੇ ਵਕੀਲ ਨੇ ਹਵਾਰਾ ਨੂੰ ਬੇਕਸੂਰ ਦੱਸਦੇ ਹੋਏ ਕਿਹਾ ਕਿ 1995 'ਚ ਹੋਏ ਬੰਬ ਧਮਾਕੇ 'ਚ ਉਸ ਦਾ ਕੋਈ ਹੱਥ ਨਹੀਂ ਅਤੇ ਪੁਲਸ ਨੇ ਉਸ ਨੂੰ ਬੇਵਜਾ ਨਾਮਜ਼ਦ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਹਵਾਰਾ 'ਤੇ ਪੁਲਸ ਵਲੋਂ ਉਸ ਵਿਰੁੱਧ ਅਦਾਲਤ 'ਚ ਦਾਖਲ ਕੀਤੇ ਦੋਸ਼ ਪੱਤਰ 'ਚ ਲਾਏ ਦੋਸ਼ਾਂ ਨੂੰ ਨਿਰਆਧਾਰ ਦੱਸਿਆ। ਇਸਤਗਾਸਾ ਪੱਖ ਵਲੋਂ ਦੋਸ਼ੀ ਜਗਤਾਰ ਸਿੰਘ ਹਵਾਰਾ ਦੇ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ 'ਚ ਬਿਆਨ ਦਰਜ ਕਰਵਾਉਣ ਦੀ ਲਾਈ ਅਰਜ਼ੀ ਨੂੰ ਵਧੀਕ ਸੈਸ਼ਨ ਜੱਜ ਅਤੁਲ ਕਸਾਨਾ ਨੇ ਮਨਜ਼ੂਰ ਕਰ ਲਿਆ ਸੀ, ਜਿਸ ਕਾਰਨ ਦੋਸ਼ੀ ਜਗਤਾਰ ਸਿੰਘ ਹਵਾਰਾ ਦੇ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ 'ਚ ਉਸ ਦੇ ਬਿਆਨ ਕਰਵਾਏ ਜਾਣੇ ਹਨ। ਪਿਛਲੀ ਸੁਣਵਾਈ ਦੌਰਾਨ ਅਦਾਲਤ 'ਚ ਲੱਗੇ ਵੀਡੀਓ ਕਾਨਫਰੰਸਿੰਗ ਸਿਸਟਮ ਨੂੰ ਜੇਲ 'ਚ ਬੰਦ ਹਵਾਰਾ ਵਲੋਂ ਲੱਗੇ ਵੀਡੀਓ ਕਾਨਫਰੰਸਿੰਗ ਸਿਸਟਮ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਸੰਪਰਕ ਨਹੀਂ ਹੋ ਸਕਿਆ ਸੀ, ਜਿਸ ਕਾਰਨ ਅਦਾਲਤ ਨੇ ਬਿਆਨ ਦਰਜ  ਕਰਨ ਲਈ ਕੇਸ ਦੀ ਸੁਣਵਾਈ ਰੱਦ ਕਰ ਦਿੱਤੀ ਸੀ ਪਰ ਅੱਜ ਵੀ ਬਿਆਨ ਦਰਜ ਨਹੀਂ ਹੋ ਸਕੇ।


Babita

Content Editor

Related News