ਨਿਕੰਮਾ ਜਗਰਾਓਂ ਹਸਪਤਾਲ ਪ੍ਰਸ਼ਾਸਨ, ਤੜਫਦੇ ਮਰੀਜ਼ ਦਾ ਨਹੀਂ ਕੀਤਾ ਇਲਾਜ (ਵੀਡੀਓ)

07/18/2019 10:03:57 AM

ਜਗਰਾਓਂ (ਸੁੱਖ ਜਗਰਾਓ) - ਜਗਰਾਓਂ ਦਾ ਸਿਵਲ ਹਸਪਤਾਲ ਮਰੀਜ਼ਾਂ ਲਈ ਸਿਰਦਰਦੀ ਦਾ ਕਾਰਨ ਬਣਦਾ ਜਾ ਰਿਹਾ ਹੈ, ਕਿਉਂਕਿ ਇਸ ਦੇ ਅੰਦਰ ਮਿਲ ਰਹੀਆਂ ਸਿਹਤ ਸੁਵਿਧਾਵਾਂ ਸਿਰਫ ਨਾਂ ਦੀਆਂ ਹੀ ਹਨ। ਮਿਲੀ ਜਾਣਕਾਰੀ ਅਨੁਸਾਰ ਹਸਪਤਾਲ 'ਚ ਇਲਾਜ ਕਰਵਾਉਣ ਆਇਆ ਇਕ ਜ਼ਖਮੀ ਨੌਜਵਾਨ ਪਿਛਲੇ ਇਕ ਘੰਟੇ ਤੋਂ ਦਰਦ ਨਾਲ ਤੜਫਦਾ ਰਿਹਾ ਪਰ ਹਸਪਤਾਲ ਦੇ ਕਿਸੇ ਡਾਕਟਰਾਂ ਨੇ ਉਸ ਦਾ ਇਲਾਜ ਕਰਨਾ ਆਪਣੀ ਜ਼ਿੰਮੇਵਾਰੀ ਨਹੀਂ ਸਮਝੀ। ਪੀੜਤ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਇਸ ਸਮੇਂ ਹਸਪਤਾਲ 'ਚ ਸਿਰਫ ਇਕ ਡਾਕਟਰ ਹੀ ਮੌਜੂਦ ਸੀ। ਜਦੋਂ ਜ਼ਖਮੀ ਦੀ ਹਾਲਤ ਵਿਗੜਨ ਲੱਗੀ ਤਾਂ ਉਸ ਨੂੰ ਕਿਸੇ ਹੋਰ ਹਸਪਤਾਲ ਲਈ ਰੈਫਰ ਕਰ ਦਿੱਤਾ। ਦੱਸ ਦੇਈਏ ਕਿ ਜਗਰਾਓਂ ਦੇ ਸਰਕਾਰੀ ਹਸਪਤਾਲ ਨੂੰ ਪੰਜਾਬ ਦਾ ਨੰਬਰ-1 ਸਰਕਾਰੀ ਹਸਪਤਾਲ ਕਿਹਾ ਜਾਂਦਾ ਹੈ ਪਰ ਇਥੋਂ ਦੇ ਹਾਲਾਤ ਤਰਸਯੋਗ ਹਨ। 

ਹਸਪਤਾਲ 'ਚ ਇਲਾਜ ਕਰਵਾਉਣ ਆਏ ਲੋਕਾਂ ਦਾ ਕਹਿਣਾ ਕਿ ਇਥੇ ਕੋਈ ਸੁਵਿਧਾ ਨਹੀਂ ਮਿਲਦੀ, ਇਥੋਂ ਤੱਕ ਕਿ ਦੀਵਾਈਆਂ ਵੀ ਇਥੇ ਮੌਜੂਦ ਨਹੀਂ ਹਨ। ਹਸਪਤਾਲ ਪ੍ਰਸ਼ਾਸਨ ਨੇ ਲਿੱਖ ਕਿ ਲਗਾਏ ਕਿ ਇਥੇ ਸਿਟੀ ਸਕੈਨ, ਟੀਬੀ ਦੇ ਟੈਸਟ ਕੀਤੇ ਜਾਂਦੇ ਨੇ ਪਰ ਇਹ ਸਿਰਫ ਲਿਖਤ ਰੂਪ 'ਚ ਨੇ ਜਿਸ ਦੀ ਸਚਾਈ ਕੁੱਝ ਹੋਰ ਹੈ, ਕਿਉਂਕਿ ਟੈਸਟ ਕਰਨ ਵਾਲੇ ਡਾਕਟਰ ਹੀ ਇਥੇ ਮੌਜੂਦ ਨਹੀਂ। ਸਰਕਾਰੀ ਹਸਪਤਾਲਾਂ ਦੀ ਮਾੜੀ ਕਾਰਗੁਜ਼ਾਰੀ ਕਈ ਵਾਰ ਨਿਕਲ ਕਿ ਸਾਹਮਣੇ ਆਉਂਦੀ ਹੈ ਪਰ ਲੋਕਾਂ ਦਾ ਹੱਕ ਹੈ ਕਿ ਜੇਕਰ ਉਹ ਟੈਕਸ ਭਰਦੇ ਨੇ ਤਾਂ ਉਸਦਾ ਫਾਇਦਾ ਵੀ ਓਨਾ ਨੂੰ ਸੁਵਿਧਾਵਾਂ ਦੇ ਰੂਪ 'ਚ ਜਰੂਰ ਮਿਲੇ। ਇਸ ਹਸਪਤਾਲ ਦੀ ਮਾੜੀ ਕਾਰਗੁਜ਼ਾਰੀ ਨੇ ਸੂਬੇ ਦੇ ਸਹਿਤ ਮੰਤਰੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਕਈ ਸਵਾਲੀਆਂ ਨਿਸ਼ਾਨ ਖੜੇ ਕੀਤੇ ਨੇ ਜੋ ਕਿ ਉੱਠਣੇ ਲਾਜ਼ਮੀ ਵੀ ਹਨ।


rajwinder kaur

Content Editor

Related News