ਜੰਮੂ-ਕਸ਼ਮੀਰ ਤੋਂ ਸਾਹਮਣੇ ਆਏ ਸਿੱਖ ਲੜਕੀਆਂ ਦੇ ਧਰਮ ਤਬਦੀਲੀ ਦੇ ਮਾਮਲੇ ’ਚ ਜਾਗੋ ਪਾਰਟੀ ਵਲੋਂ ਰੋਸ ਪ੍ਰਦਰਸ਼ਨ

Monday, Jun 28, 2021 - 08:17 PM (IST)

ਜੰਮੂ-ਕਸ਼ਮੀਰ ਤੋਂ ਸਾਹਮਣੇ ਆਏ ਸਿੱਖ ਲੜਕੀਆਂ ਦੇ ਧਰਮ ਤਬਦੀਲੀ ਦੇ ਮਾਮਲੇ ’ਚ ਜਾਗੋ ਪਾਰਟੀ ਵਲੋਂ ਰੋਸ ਪ੍ਰਦਰਸ਼ਨ

ਨਵੀਂ ਦਿੱਲੀ,ਜਲੰਧਰ(ਚਾਵਲਾ)- ਜੰਮੂ-ਕਸ਼ਮੀਰ ਦੀ ਸਿੱਖ ਲੜਕੀਆਂ ਦੇ ਧਰਮ ਤਬਦੀਲੀ ਅਤੇ ਸਿੱਖਾਂ ਦੇ ਨਾਲ ਦੂਜੇ ਦਰਜੇ ਦੇ ਸ਼ਹਿਰੀ ਦਾ ਕਸ਼ਮੀਰ ਵਿਚ ਵਿਵਹਾਰ ਹੋਣ ਦਾ ਦਾਅਵਾ ਕਰਦੇ ਹੋਏ ਅੱਜ ਜਾਗੋ ਪਾਰਟੀ ਨੇ ਜੰਮੂ-ਕਸ਼ਮੀਰ ਹਾਊਸ ’ਤੇ ਰੋਸ ਮੁਜ਼ਾਹਰਾ ਕੀਤਾ। ਨਾਲ ਹੀ ਜੰਮੂ-ਕਸ਼ਮੀਰ ਦੇ ਸਿੱਖਾਂ ਦੀਆਂ ਪ੍ਰੇਸ਼ਾਨੀਆਂ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਵੀ ਲਿਖਿਆ ਹੈ। ਇਸ ਪੱਤਰ ਦਾ ਉਤਾਰਾ ਉਪ ਰਾਜਪਾਲ ਮਨੋਜ ਸਿਨਹਾ ਨੂੰ ਸੰਬੋਧਤ ਕਰਦੇ ਹੋਏ ਜੰਮੂ-ਕਸ਼ਮੀਰ ਹਾਊਸ ਦੇ ਸਹਾਇਕ ਰੈਜੀਡੇਂਟ ਕਮਿਸ਼ਨਰ ਨੀਰਜ ਕੁਮਾਰ ਨੂੰ ਵੀ ਜਾਗੋ ਆਗੂਆਂ ਨੇ ਸੌਂਪਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਤ ਕਰਦੇ ਹੋਏ ਜਾਗੋ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਕਿਹਾ ਕਿ ਜੰਮੂ-ਕਸ਼ਮੀਰ ਵਿਚ ਸਿੱਖਾਂ ਨਾਲ ਕੇਂਦਰ ਮਤਰੇਈ ਮਾਂ ਵਾਲਾ ਵਿਵਹਾਰ ਕਰ ਰਿਹਾ ਹੈ। ਸਰਕਾਰ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਜੇਕਰ ਅੱਜ ਕਸ਼ਮੀਰ ਵਾਦੀ ਭਾਰਤ ਦੇ ਨਾਲ ਹੈ, ਤਾਂ ਉਸ ਦੇ ਪਿੱਛੇ ਸਿੱਖਾਂ ਦੀ ਵੱਡੀ ਕੁਰਬਾਨੀ ਹੈ, ਕਿਉਂਕਿ ਉਨ੍ਹਾਂ‌ ਨੇ ਭੈੜੇ ਹਾਲਤਾਂ ਵਿਚ ਵੀ ਵਾਦੀ ਵਿਚ ਟਿਕੇ ਰਹਿਣਾ ਮਨਜ਼ੂਰ ਕੀਤਾ, ਕਸ਼ਮੀਰੀ ਪੰਡਤਾਂ ਦੀ ਤਰ੍ਹਾਂ ਭਜਨ ਨੂੰ ਤਰਜੀਹ ਨਹੀਂ ਦਿੱਤੀ। ਪ੍ਰਧਾਨ ਮੰਤਰੀ ਦੇ ਦਖ਼ਲ ਦੀ ਮੰਗ ਕਰਦੇ ਹੋਏ ਜੀ. ਕੇ. ਨੇ ਧਰਮ ਤਬਦੀਲੀ ਦੇ ਖ਼ਿਲਾਫ਼ ਸਖ਼ਤ ਕਾਨੂੰਨ ਜੰਮੂ-ਕਸ਼ਮੀਰ ਵਿਚ ਬਣਾਉਣ ਦੇ ਨਾਲ ਹੀ ਜੰਮੂ ਦੇ ਸਿੱਖਾਂ ਨੂੰ ਘੱਟਗਿਣਤੀ ਭਾਈਚਾਰੇ ਦਾ ਦਰਜਾ ਦੇਣ, ਰਾਜ ਵਿਚ ਅਨੰਦ ਮੈਰਿਜ ਐਕਟ ਲਾਗੂ ਕਰਨ, ਉਜੜੇ ਸਿੱਖਾਂ ਨੂੰ ਸਨਮਾਨਜਨਕ ਰਾਹਤ ਪੈਕੇਜ ਦੇਣ, ਉਨ੍ਹਾਂ ਨੂੰ ਕਸ਼ਮੀਰੀ ਪੰਡਤਾਂ ਦੇ ਬਰਾਬਰ ਸਹੂਲਤਾਂ ਦੇ ਕੇ ਵਿਧਾਨਕਾਰ ਥਾਪਣ ਲਈ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਹਿੱਸੇ ਵਾਲੀ ਬੰਦ ਪਈਆਂ 8 ਸੀਟਾਂ ਨੂੰ ਖੋਲ੍ਹਣ ਦੀ ਵਾਦੀ ਦੇ ਸਿੱਖਾਂ ਦੀ ਮੰਗ ਨੂੰ ਤੁਰੰਤ ਸਵੀਕਾਰ ਕਰਨ ਦੀ ਬੇਨਤੀ ਕੀਤੀ ਹੈ। ਨਾਲ ਹੀ ਧਾਰਾ 370 ਹਟਣ ਦੇ ਬਾਅਦ ਪੰਜਾਬੀ ਭਾਸ਼ਾ ਨੂੰ ਰਾਜ ਦੇ ਰਾਜ-ਭਾਸ਼ਾ ਦੇ ਹਟੇ ਦਰਜੇ ਨੂੰ ਵੀ ਬਹਾਲ ਕਰਨ ਦੀ ਵਕਾਲਤ ਕੀਤੀ।

ਇਹ ਵੀ ਪੜ੍ਹੋ- ਨਹਿਰੀ ਪਾਣੀ ਦੀ ਬੰਦੀ ਨੂੰ ਲੈ ਕੇ ਮਰਨ ਵਰਤ 'ਤੇ ਬੈਠਾ ਕਿਸਾਨ ਆਗੂ
ਜੀ. ਕੇ. ਨੇ ਮੋਦੀ ਨੂੰ ਲਿਖਿਆ ਹੈ ਕਿ ਧਾਰਾ 370 ਹਟਣ ਨਾਲ ਜੰਮੂ-ਕਸ਼ਮੀਰ ਦੀ ਪ੍ਰਬੰਧਕੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੇ ਕੋਲ ਆਉਣ ਦੇ ਬਾਵਜੂਦ ਜੰਮੂ-ਕਸ਼ਮੀਰ ਵਿੱਚ ਘੱਟਗਿਣਤੀ ਵਿਚ ਰਹਿੰਦਾ ਸਿੱਖ ਭਾਈਚਾਰਾ ਆਪਣੀ ਸੁਰੱਖਿਆ ਨੂੰ ਲੈ ਕੇ ਪ੍ਰੇਸ਼ਾਨ ਨਜ਼ਰ ਆ ਰਿਹਾ ਹੈ। ਸੋਸ਼ਲ ਮੀਡੀਆ ਰਿਪੋਰਟਸ ਤੋਂ ਜਾਣਕਾਰੀ ਪ੍ਰਾਪਤ ਹੋਈ ਹੈ ਕਿ 2 ਸਿੱਖ ਲੜਕੀਆਂ ਨੂੰ ਅਗਵਾ ਕਰ ਕੇ ਉਨ੍ਹਾਂ ਦਾ ਧਰਮ ਤਬਦੀਲੀ ਕਰਵਾਉਣ ਤੋਂ ਬਾਅਦ ਉਨ੍ਹਾਂ ਦਾ ਨਿਕਾਹ ਪੜ੍ਹਾਇਆ ਗਿਆ ਹੈ। ਜਿਸ ਵਿਚੋਂ ਪਹਿਲੀ ਸਿੱਖ ਕੁੜੀ, ਜੋ ਕਿ 18 ਸਾਲ ਦੀ ਹੈ, ਨੂੰ ਰੈਨਾਵਾੜੀ ਸ੍ਰੀਨਗਰ ਤੋਂ ਇਕ ਬਜ਼ੁਰਗ ਮੁਸਲਮਾਨ ਨੇ ਬੰਦੂਕ ਦੇ ਜ਼ੋਰ ਉੱਤੇ ਅਗਵਾ ਕੀਤਾ ਸੀ, ਬਾਅਦ ਵਿਚ ਪਰਿਵਾਰ ਦੀ ਸ਼ਿਕਾਇਤ ਉੱਤੇ ਉਹ ਉੱਤਰੀ ਕਸ਼ਮੀਰ ਦੇ ਪਿੰਡ ਚੰਦੂਸਾ ਵਿਚ ਪੁਲਸ ਨੂੰ ਮਿਲੀ ਹੈ। ਪੁਲਸ ਪ੍ਰਸ਼ਾਸਨ ਨੇ 2 ਦਿਨ ਆਪਣੀ ਹਿਰਾਸਤ ਵਿਚ ਰੱਖਣ ਦੇ ਬਾਅਦ ਇਸ ਕੁੜੀ ਨੂੰ ਕੋਰਟ ਵਿਚ ਪੇਸ਼ ਕੀਤਾ, ਪਰ ਪੁਲਸ ਨੇ ਸਿੱਖ ਪਰਿਵਾਰ ਨੂੰ ਕੋਰਟ ਵਿਚ ਆਪਣੀ ਧੀ ਨਾਲ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ। ਹਾਲਾਂਕਿ ਬਾਅਦ ’ਚ ਪੁਲਸ ਨੇ ਸਿੱਖਾਂ ਦੇ ਵਿਰੋਧ ਦੇ ਬਾਅਦ ਕੁੜੀ ਨੂੰ ਪਰਿਵਾਰ ਕੋਲ ਭੇਜ ਦਿੱਤਾ।

ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ ’ਚ ਹੋ ਸਕਦੈ ਵੱਡਾ ਧਮਾਕਾ, ਸੋਨੀਆਂ ਤੇ ਰਾਹੁਲ ਗਾਂਧੀ ਨੂੰ ਕੱਲ੍ਹ ਮਿਲਣਗੇ ਨਵਜੋਤ ਸਿੱਧੂ

ਕਸ਼ਮੀਰੀ ਸਿੱਖਾਂ ਦੀਆਂ ਬੇਟੀਆਂ ਦੇ ਅਗਵਾ ਅਤੇ ਗ਼ੈਰ ਕਾਨੂੰਨੀ ਨਿਕਾਹ ਪੜ੍ਹਵਾਉਣ ਦੀ ਜਿਹਾਦੀ ਮਾਨਸਿਕਤਾ ਨੂੰ ਦਰਸਾਉਣ ਵਾਲੇ ਸਾਹਮਣੇ ਆ ਰਹੇ ਮਾਮਲਿਆਂ ਨੂੰ ਰੋਕਣ ਲਈ ਤੁਸੀਂ ਜੰਮੂ-ਕਸ਼ਮੀਰ ਵਿਚ ਜਿਹਾਦੀ ਮਾਨਸਿਕਤਾ ਵਾਲੇ ਧਰਮ ਤਬਦੀਲੀ ਦੇ ਖ਼ਿਲਾਫ਼ ਕੋਈ ਠੋਸ ਕਾਨੂੰਨ ਬਣਵਾਉਣ ਦੀ ਪਹਿਲ ਕਰੋ। ਇਸ ਤੋਂ ਪਹਿਲਾਂ ਵੀ ਮੈਂ ਦੇਸ਼ ਦੇ ਗ੍ਰਹਿ ਮੰਤਰੀ ਨਾਲ 2018 ਵਿਚ ਮੁਲਾਕਾਤ ਕਰ ਕੇ ਕਸ਼ਮੀਰੀ ਸਿੱਖਾਂ ਦੀਆਂ ਪ੍ਰੇਸ਼ਾਨੀਆਂ ਬਾਰੇ ਮੰਗ ਪੱਤਰ ਦੇ ਚੁੱਕਿਆ ਹਾਂ, ਪਰ ਹੁਣ ਤੱਕ ਉਸ ਵਿਚ ਕੋਈ ਕਾਰਵਾਈ ਨਹੀਂ ਹੋਈ।


author

Bharat Thapa

Content Editor

Related News