''ਦਿੱਲੀ ਕਮੇਟੀ ਚੋਣਾਂ ਲਈ ਚੋਣ ਜ਼ਾਬਤਾ ਤੁਰੰਤ ਲਗਾਉਣ ਦੀ ਜਾਗੋ ਨੇ ਕੀਤੀ ਮੰਗ''

11/18/2020 2:31:04 PM

ਨਵੀਂ ਦਿੱਲੀ/ਜਲੰਧਰ (ਚਾਵਲਾ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣ ਦਾ ਨੋਟੀਫ਼ਿਕੇਸ਼ਨ ਜਾਰੀ ਹੋਣ ਤੋਂ ਪਹਿਲਾਂ ਹੀ ਜਾਗੋ ਪਾਰਟੀ ਨੇ ਚੋਣ ਜ਼ਾਬਤਾ ਲਾਗੂ ਕਰਨ ਦੀ ਮੰਗ ਕੀਤੀ ਹੈ। ਦਿੱਲੀ ਸਰਕਾਰ ਦੇ ਗੁਰਦੁਆਰਾ ਚੋਣ ਮੰਤਰੀ ਰਾਜਿੰਦਰ ਪਾਲ ਗੌਤਮ ਵੱਲੋਂ ਵੋਟਰ ਸੂਚੀ ਨੂੰ ਬਣਾਉਣ ਦੀ ਸਮੀਖਿਆ ਕਰਨ ਸਬੰਧੀ ਬੁਲਾਈ ਗਈ ਮੀਟਿੰਗ ਵਿਚ ਜਾਗੋ ਦੇ ਸਕੱਤਰ ਜਰਨਲ ਪਰਮਿੰਦਰ ਪਾਲ ਸਿੰਘ ਨੇ ਇਹ ਮੰਗ ਚੁੱਕੀ। ਉਨ੍ਹਾਂ ਨੇ ਕਿਹਾ ਕਿ ਦਿੱਲੀ ਕਮੇਟੀ, ਗੁਰਦੁਆਰਾ ਬੰਗਲਾ ਸਾਹਿਬ ਅਤੇ ਗੁਰਦੁਆਰਾ ਸੀਸਗੰਜ ਸਾਹਿਬ ਦੇ ਅਧਿਕਾਰਤ ਫੇਸਬੁੱਕ ਪੇਜਾਂ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ ਦੇ ਨਾਲ ਵੀਡੀਓ ਅਤੇ ਹੋਰ ਪ੍ਰਚਾਰ ਸਮੱਗਰੀ ਪੋਸਟ ਕੀਤੀ ਜਾ ਰਹੀ ਹੈ। ਜਦੋਂ ਕਿ ਕਮੇਟੀ ਐਕਟ ਦੇ ਅਨੁਸਾਰ ਕਮੇਟੀ ਸਰੋਤਾਂ ਦੀ ਸਿਆਸੀ ਵਰਤੋਂ 'ਤੇ ਰੋਕ ਹੈ। ਇਸ ਲਈ ਤੁਰੰਤ ਚੋਣ ਜ਼ਾਬਤਾ ਚੋਣ ਬੋਰਡ ਨੂੰ ਲਾਗੂ ਕਰਨਾ ਚਾਹੀਦਾ ਹੈ। ਕਮੇਟੀ ਦੇ ਫੇਸਬੁੱਕ ਪੇਜਾਂ ਦੀ ਪਹਿਲੀ ਵਾਰ ਇਸ ਤਰ੍ਹਾਂ ਦੁਰਵਰਤੋਂ ਹੋ ਰਹੀ ਹੈ। ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਪੇਜ ਦੀਆਂ ਸਾਰੀਆਂ ਸਿਆਸੀ ਪੋਸਟਾਂ ਇਤਿਹਾਸਕ ਗੁਰਦੁਆਰਾ ਸਾਹਿਬਾਨਾਂ ਦੇ ਪੇਜਾਂ ਉੱਤੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਮੀਟਿੰਗ 'ਚ ਆਏ ਅਕਾਲੀ ਦਲ ਦੇ ਪ੍ਰਤੀਨਿਧੀ ਕਮੇਟੀ ਦੀ ਕਾਰ 'ਚ ਕਮੇਟੀ ਦੇ ਡਰਾਈਵਰ ਨਾਲ ਆਏ ਸਨ। ਇਹ ਗੁਰੂ ਦੀ ਗੋਲਕ ਦੀ ਸਿੱਧੀ ਸਿਆਸੀ ਵਰਤੋਂ ਹੈ। ਪਰਮਿੰਦਰ ਨੇ ਕਿਹਾ ਕਿ ਮੀਟਿੰਗ 'ਚ ਅਸੀਂ ਵੋਟ ਬਣਾਉਣ ਵਿਚ ਆ ਰਹੀ ਸਾਰੀਆਂ ਪ੍ਰੇਸ਼ਾਨੀਆਂ ਬਾਰੇ ਮੰਤਰੀ ਸਾਹਿਬ ਨੂੰ ਦੱਸਿਆ ਹੈ। ਖ਼ਾਸ ਕਰ ਕੇ ਆਨਲਾਈਨ ਵੋਟ ਬਣਾਉਣ ਵਿਚ ਗੈਰ-ਜ਼ਰੂਰੀ ਕਾਲਮਾਂ ਨੂੰ ਹਟਾਉਣ ਦਾ ਸੁਝਾਅ ਦਿੱਤਾ ਹੈ। ਨਾਲ ਹੀ ਡਾਇਰੈਕਟਰ ਵੱਲੋਂ ਘੱਟ ਵੋਟਾਂ ਦੇ ਬਣਾਉਣ ਦਾ ਹਵਾਲਾ ਦੇਣ ਉੱਤੇ ਵੀ ਆਪਣੀ ਰਾਏ ਰੱਖੀ ਹੈ।

ਇਹ ਵੀ ਪੜ੍ਹੋ : ਗੁਰੂ ਦੀ ਗੋਲਕ ਨੂੰ ਬਾਦਲ ਦਲ ਨੇ ਆਪਣੇ ਚਹੇਤਿਆਂ ਨੂੰ ਖੁਸ਼ ਕਰਨ ਲਈ ਵਰਤਿਆ : ਬ੍ਰਹਮਪੁਰਾ

ਉਨ੍ਹਾਂ ਨੇ ਦੱਸਿਆ ਕਿ ਵੋਟਾਂ ਲਈ ਈ. ਵੀ. ਐੱਮ. ਮਸ਼ੀਨਾਂ ਦੀ ਵਰਤੋਂ ਉੱਤੇ ਵੀ ਜਾਗੋ ਪਾਰਟੀ ਨੇ ਸਰਕਾਰ ਤੋਂ ਸਪਸ਼ਟੀਕਰਨ ਮੰਗਿਆ ਹੈ ਕਿਉਂਕਿ ਇਕ ਪਾਸੇ ਦਿੱਲੀ ਸਰਕਾਰ ਵਿਧਾਨਸਭਾ ਦਾ ਵਿਸ਼ੇਸ਼ ਇਜਲਾਸ ਸਦਕੇ ਈ. ਵੀ. ਐੱਮ. ਦੇ ਠੀਕ ਹੋਣ ਉੱਤੇ ਸਵਾਲ ਖੜ੍ਹੇ ਕਰ ਚੁੱਕੀ ਹੈਂ। ਇਨ੍ਹਾਂ ਦੇ ਵਿਧਾਇਕ ਸੌਰਭ ਭਾਰਦਵਾਜ ਈ. ਵੀ. ਐੱਮ. ਨੂੰ ਹੈੱਕ ਕਰਨ ਦਾ ਡੈਮੋ ਦੇ ਚੁੱਕੇ ਹੈ। ਫਿਰ ਕਿਸ ਆਧਾਰ ਉੱਤੇ ਸਰਕਾਰ ਇਹ ਤਸਦੀਕ ਕਰੇਗੀ ਕਿ ਗੁਰਦੁਆਰਾ ਚੋਣ 'ਚ ਵਰਤੋਂ ਹੋਣ ਵਾਲੀਆਂ ਮਸ਼ੀਨਾਂ ਖ਼ਾਮੀ ਰਹਿਤ ਅਤੇ ਹੈੱਕ ਨਹੀਂ ਹੋਣਗੀਆਂ? ਅਸੀਂ ਈ. ਵੀ. ਐੱਮ.  ਦੀ ਵਰਤੋਂ ਦੇ ਖ਼ਿਲਾਫ਼ ਨਹੀਂ ਹਾਂ ਪਰ ਹਾਲਾਤ ਨੂੰ ਸਪਸ਼ਟ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ।

ਇਹ ਵੀ ਪੜ੍ਹੋ : ਜਲੰਧਰ ਦਿਹਾਤੀ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, 50 ਕਰੋੜ ਦੀ ਹੈਰੋਇਨ ਸਮੇਤ 4 ਤਸਕਰ ਗ੍ਰਿਫ਼ਤਾਰ

ਪਰਮਿੰਦਰ ਨੇ ਦੱਸਿਆ ਕਿ ਸਾਰੀਆਂ ਗੱਲਾਂ ਨੂੰ ਗੰਭੀਰਤਾ ਨਾਲ ਸੁਣਨ ਦੇ ਬਾਅਦ ਗੌਤਮ ਨੇ ਵੋਟ ਬਣਾਉਣ ਦਾ ਕੰਮ 21 ਦਿਨ ਲਈ ਵਧਾਉਣ ਅਤੇ 100 ਫ਼ੀਸਦੀ ਘਰਾਂ ਤੱਕ ਜਾ ਕੇ ਵੋਟ ਚੈੱਕ ਕਰਨ ਦੀ ਗੱਲ ਸਵੀਕਾਰ ਕਰ ਲਈ ਹੈ। ਨਾਲ ਹੀ ਚੋਣ ਬੈਲਟ ਪੇਪਰ ਰਾਹੀਂ ਕਰਵਾਉਣ ਦਾ ਫ਼ੈਸਲਾ ਲਿਆ ਹੈ। ਜਦੋਂ ਕਿ ਇਸ ਤੋਂ ਪਹਿਲਾਂ ਸਿਰਫ਼ ਬਿਨਾਂ ਫ਼ੋਟੋ ਵਾਲੀ 40 ਫ਼ੀਸਦੀ ਘਰਾਂ ਤੱਕ ਹੀ ਗੁਰਦੁਆਰਾ ਚੋਣ ਡਾਇਰੈਕਟੋਰੇਟ ਦੇ ਅਧਿਕਾਰੀ ਫ਼ੋਟੋ ਲੈਣ ਲਈ ਜਾ ਰਹੇ ਸਨ। ਇਸ ਦੇ ਨਾਲ ਹੀ ਹੁਣ ਥੋਕ 'ਚ ਵੋਟਰ ਫਾਰਮ ਵੀ ਅਧਿਕਾਰੀ ਸਵੀਕਾਰ ਕਰਣਗੇ, ਜਦਕਿ ਪਹਿਲਾਂ 15 ਤੋਂ ਜ਼ਿਆਦਾ ਫਾਰਮ ਸਵੀਕਾਰ ਨਹੀਂ ਕਰ ਰਹੇ ਸਨ। ਉਨ੍ਹਾਂ ਨੇ ਦੱਸਿਆ ਕਿ ਬੋਰਡ ਅਨੁਸਾਰ ਵੋਟ ਬਣਾਉਣ ਲਈ ਹੁਣ ਤੱਕ ਸਿਰਫ 216 ਵੋਟਾਂ ਆਨਲਾਈਨ ਅਤੇ 8500 ਵੋਟਾਂ ਆਫ਼ਲਾਈਨ ਆਈਆਂ ਹਨ।

ਇਹ ਵੀ ਪੜ੍ਹੋ : ਮੋਗਾ ਸੈਕਸ ਸਕੈਂਡਲ 'ਚ ਵੱਡਾ ਖੁਲਾਸਾ, ਗੈਂਗਸਟਰ ਸੁੱਖ ਭਿਖਾਰੀਵਾਲ ਤੇ ਹੈਰੀ ਚੱਠਾ ਦਾ ਨਾਂ ਆਇਆ ਸਾਹਮਣੇ


Anuradha

Content Editor

Related News