ਖਹਿਰਾ ਦਾ ਸੈਸ਼ਨ ''ਚ ਭਾਗ ਨਾ ਲੈਣਾ ਵੋਟਰਾਂ ਦਾ ਅਪਮਾਨ : ਜਗੀਰ ਕੌਰ

Wednesday, Feb 13, 2019 - 11:18 AM (IST)

ਖਹਿਰਾ ਦਾ ਸੈਸ਼ਨ ''ਚ ਭਾਗ ਨਾ ਲੈਣਾ ਵੋਟਰਾਂ ਦਾ ਅਪਮਾਨ : ਜਗੀਰ ਕੌਰ

ਚੰਡੀਗੜ੍ਹ (ਅਸ਼ਵਨੀ)— ਚੱਲ ਰਹੇ ਬਜਟ ਸੈਸ਼ਨ 'ਚ ਭਾਗ ਨਾ ਲੈਣ ਸਬੰਧੀ ਸ਼ਰੇਆਮ ਐਲਾਨ ਕਰਨ ਵਾਸਤੇ ਭੁਲੱਥ ਦੇ ਵਿਧਾਇਕ ਅਤੇ ਪੰਜਾਬੀ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਸਿੰਘ ਖਹਿਰਾ ਨੂੰ ਝਾੜ ਪਾਉਂਦਿਆਂ ਸਾਬਕਾ ਮੰਤਰੀ ਬੀਬੀ ਜਗੀਰ ਕੌਰ ਨੇ ਕਿਹਾ ਹੈ ਕਿ ਉਸ ਦਾ ਅਜਿਹਾ ਗੈਰ ਜ਼ਿੰਮੇਵਾਰਾਨਾ ਵਤੀਰਾ ਵੋਟਰਾਂ ਦਾ ਸਿੱਧਾ ਅਪਮਾਨ ਹੈ। ਇਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਲੋਕ ਇਸ ਲਈ ਵਿਧਾਇਕ ਚੁਣਦੇ ਹਨ ਤਾਂ ਕਿ ਉਨ੍ਹਾਂ ਦੇ ਹਲਕੇ ਦੀਆਂ ਲੋੜਾਂ, ਸਮੱਸਿਆਵਾਂ ਅਤੇ ਉਮੀਦਾਂ ਨੂੰ ਉਹ ਵਿਧਾਨ ਸਭਾ ਸੈਸ਼ਨ 'ਚ ਜਾ ਕੇ ਉਠਾਉਣ। ਇਹ ਮਸਲੇ ਸਦਨ ਅੰਦਰ ਸੁਆਲ-ਜੁਆਬ ਦੌਰਾਨ ਜਾਂ ਵੱਖ ਵੱਖ ਮੁੱਦਿਆਂ 'ਤੇ ਬਹਿਸਾਂ ਵਿਚ ਭਾਗ ਲੈ ਕੇ ਉਠਾਏ ਜਾਂਦੇ ਹਨ। ਸੈਸ਼ਨ ਵਿਚ ਭਾਗ ਨਾ ਲੈਣ ਦਾ ਫੈਸਲਾ ਕਰਕੇ ਖਹਿਰਾ ਆਪਣੀ ਜ਼ਿੰਮੇਵਾਰੀ ਤੋਂਂ ਭੱਜ ਗਿਆ ਹੈ। ਜੇਕਰ ਉਹ ਵਿਧਾਇਕ ਵਜੋਂ ਆਪਣੇ ਫਰਜ਼ ਨਹੀਂ ਨਿਭਾ ਸਕਦਾ ਤਾਂ ਉਸ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ।


author

shivani attri

Content Editor

Related News