ਗੋਇੰਦਵਾਲ ਜੇਲ੍ਹ ਗੈਂਗਵਾਰ 'ਤੇ ਜੱਗੂ ਭਗਵਾਨਪੁਰੀਆ ਦੀ ਧਮਕੀ, "ਕਤਲ ਨਾਲ ਲਵਾਂਗੇ ਕਤਲ ਦਾ ਬਦਲਾ"

Monday, Feb 27, 2023 - 02:46 AM (IST)

ਗੋਇੰਦਵਾਲ ਜੇਲ੍ਹ ਗੈਂਗਵਾਰ 'ਤੇ ਜੱਗੂ ਭਗਵਾਨਪੁਰੀਆ ਦੀ ਧਮਕੀ, "ਕਤਲ ਨਾਲ ਲਵਾਂਗੇ ਕਤਲ ਦਾ ਬਦਲਾ"

ਚੰਡੀਗੜ੍ਹ (ਵੈੱਬ ਡੈਸਕ): ਅੱਜ ਗੋਇੰਦਵਾਲ ਸਾਹਿਬ ਦੀ ਸੈਂਟਰਲ ਜੇਲ੍ਹ ਵਿਚ ਹੋਈ ਗੈਂਗਵਾਰ ਦੌਰਾਨ ਦੋ ਗੈਂਗਸਟਰਾਂ ਦਾ ਕਤਲ ਕਰ ਦਿੱਤਾ ਗਿਆ। ਇਸ ਗੈਂਗਵਾਰ ਵਿਚ ਮੂਸੇਵਾਲਾ ਕਤਲ ਕਾਂਡ ਵਿਚ ਸ਼ਾਮਲ ਗੈਂਗਸਟਰ ਮਨਦੀਪ ਤੂਫਾਨ ਅਤੇ ਮਨਮੋਹਨ ਮੋਹਨਾ ਦੀ ਮੌਤ ਹੋ ਗਈ ਜਦਕਿ ਇਕ ਹੋਰ ਕੇਸ਼ਵ ਨਾਂ ਦਾ ਗੈਂਗਸਟਰ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ। ਇਸ ਘਟਨਾ ਤੋਂ ਬਾਅਦ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਇਕ ਪੋਸਟ ਰਾਹੀਂ ਕਤਲ ਦਾ ਬਦਲਾ ਲੈਣ ਦੀ ਧਮਕੀ ਦਿੱਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ - "ਅਗਲਾ ਨੰਬਰ ਕੇਜਰੀਵਾਲ ਦਾ", ਮਨੀਸ਼ ਸਿਸੋਦੀਆ ਦੀ ਗ੍ਰਿਫ਼ਤਾਰੀ ਤੋਂ ਬਾਅਦ ਕਪਿਲ ਮਿਸ਼ਰਾ ਦਾ ਬਿਆਨ

ਗੈਂਗਵਾਰ ਤੋਂ ਬਾਅਦ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਸਾਂਝੀ ਕੀਤੀ ਗਈ ਇਕ ਪੋਸਟ ਬਹੁਤ ਵਾਇਰਲ ਹੋ ਰਹੀ ਹੈ ਜਿਸ ਵਿਚ ਕਿਹਾ ਗਿਆ ਹੈ ਕਿ, "ਮਨਦੀਪ ਤੂਫਾਨ ਦੇ ਕਤਲ ਨਾਲ ਸਾਨੂੰ ਬਹੁਤ ਘਾਟਾ ਪਿਆ ਹੈ। ਅੱਗੇ ਲਿਖਿਆ ਗਿਆ ਹੈ ਕਿ ਜਿਸ ਨੇ ਵੀ ਇਹ ਗ਼ਲਤੀ ਕੀਤੀ ਹੈ, ਉਸ ਨੂੰ ਜਲਦੀ ਹੀ ਇਸ ਦਾ ਹਰਜਾਨਾ ਭਰਨਾ ਪਵੇਗਾ। ਜਿਸ ਨੇ ਵੀ ਰਲ ਕੇ ਸਾਡੇ  ਭਰਾ ਦਾ ਕਤਲ ਕੀਤਾ ਹੈ, ਉਹ ਚਾਹੇ ਸਾਡਾ ਆਪਣਾ ਬੰਦਾ ਹੋਵੇ ਚਾਹੇ ਬਗਾਨਾ ਹੋਵੇ। ਅਸੀਂ ਕਿਸੇ ਤੋਂ ਡਰਦੇ ਨਹੀਂ ਭਾਵੇਂ ਉਹ ਕੋਈ ਹੋਵੇ ਅਸੀਂ ਆਪਣੇ ਭਰਾ ਦੇ ਕਤਲ ਦਾ ਬਦਲਾ ਕਤਲ ਦੇ ਨਾਲ ਹੀ ਲਵਾਂਗੇ। ਅਸੀਂ ਉਨ੍ਹਾਂ ਸਾਰਿਆਂ ਨੂੰ ਵੀ ਉਸੇ ਰਾਹੇ ਤੋਰਾਂਗੇ...।"

ਇਹ ਖ਼ਬਰ ਵੀ ਪੜ੍ਹੋ - ਮਨੀਸ਼ ਸਿਸੋਦੀਆ ਦੇ ਘਰ ਪਹੁੰਚੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ, ਭਾਜਪਾ 'ਤੇ ਵਿੰਨ੍ਹੇ ਤਿੱਖੇ ਨਿਸ਼ਾਨੇ

ਪੋਸਟ ਵਿਚ ਅੱਗੇ ਲਿਖਿਆ ਗਿਆ ਹੈ ਕਿ, "ਮੈ ਇਹ ਵੀ ਗੱਲ ਕਲੀਅਰ ਕਰ ਦੇਣੀ ਚਾਹੁੰਦਾ ਹਾਂ ਕਿ ਰੂਪਾ ਤੇ ਮੰਨੂ ਸਾਡਾ ਭਰਾ ਸੀ ਤੇ ਅਸੀ ਜਿਸ ਨੂੰ ਇਕ ਵਾਰ ਭਰਾ ਕਹਿ ਦੇਈਏ ਉਸ ਦੇ ਨਾਲ ਯਾਰ ਮਾਰ ਨਹੀ ਕਰਦੇ। ਜਿਹੜੇ ਕਿਹ ਰਹੇ ਆ ਜੱਗੂ ਨੇ ਇਨ੍ਹਾਂ ਦੀ ਮੁਖਬਰੀ ਕਰਕੇ ਇਨ੍ਹਾਂ ਦਾ ਘਾਟਾ ਕਰਵਾਇਆ, ਉਹ ਇਸ ਗੱਲ ਦਾ ਇਕ ਵੀ ਸਬੂਤ ਦੇ ਦੇਣ। ਇਹੋ ਜਿਹਾ ਘਟੀਆ ਨਾ ਹੀ ਕਦੀ ਕੀਤਾ ਨਾ ਹੀ ਕਰਾਂਗੇ, ਨਾ ਹੀ ਵਾਹਿਗੁਰੂ ਸਾਡੇ ਕੋਲੋਂ ਆਉਣ ਵਾਲੇ ਟਾਈਮ ਵਿਚ ਕਰਾਵੇ।"

PunjabKesari
 

ਦੱਸ ਦੇਈਏ ਕਿ ਇਹ ਪੋਸਟ ਅੱਜ ਸੋਸ਼ਲ ਮੀਡੀਆ ਰਾਹੀਂ ਕਾਫੀ ਵਾਇਰਲ ਹੋ ਰਿਹਾ ਹੈ। 'ਜਗ ਬਾਣੀ' ਇਸ ਦੀ ਪੁਸ਼ਟੀ ਨਹੀਂ ਕਰਦਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News