ਆਰ. ਐੱਸ. ਐੱਸ. ਨੇਤਾ ਜਗਦੀਸ਼ ਗਗਨੇਜਾ ਹੱਤਿਆਕਾਂਡ ''ਚ ਤਿੰਨ ਮੁਲਜ਼ਮਾਂ ਨੂੰ ਮਿਲੀ ਜ਼ਮਾਨਤ

12/13/2019 6:53:30 PM

ਮੋਹਾਲੀ (ਕੁਲਦੀਪ) : ਨੈਸ਼ਨਲ ਇੰਵੈਸਟੀਗੇਸ਼ਨ ਏਜੰਸੀ (ਐੱਨ. ਆਈ. ਏ.) ਦੀ ਵਿਸ਼ੇਸ਼ ਅਦਾਲਤ ਵਲੋਂ ਆਰ. ਐੱਸ. ਐੱਸ. ਨੇਤਾ ਬ੍ਰਿਗੇਡੀਅਰ (ਰਿਟਾਇਰਡ) ਜਗਦੀਸ਼ ਗਗਨੇਜਾ ਕਤਲ ਕੇਸ ਵਿਚ ਤਿੰਨ ਮੁਲਜ਼ਮਾਂ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ। ਮੁਲਜ਼ਮਾਂ ਦੇ ਵਕੀਲ ਐਡਵੋਕੇਟ ਰਣਜੋਧ ਸਿੰਘ ਸਰਾਵਾਂ ਨੇ ਦੱਸਿਆ ਕਿ ਉਕਤ ਕੇਸ ਵਿਚ ਮੁਲਜ਼ਮਾਂ ਪਹਾੜ ਸਿੰਘ, ਮਲੂਕ ਤੋਮਰ ਅਤੇ ਪ੍ਰਵੇਜ ਉਰਫ ਫਾਰੂ ਨੂੰ ਜ਼ਮਾਨਤ ਮਿਲ ਗਈ ਹੈ। 

ਜ਼ਿਕਰਯੋਗ ਹੈ ਕਿ ਆਰ. ਐੱਸ. ਐੱਸ. ਨੇਤਾ ਬ੍ਰਿਗੇਡੀਅਰ (ਰਿਟਾਇਰਡ) ਜਗਦੀਸ਼ ਗਗਨੇਜਾ ਦੀ 6 ਅਗਸਤ 2016 ਵਿਚ ਜਲੰਧਰ ਦੇ ਜੋਤੀ ਚੌਂਕ ਦੇ ਕੋਲ ਬਾਈਕ ਸਵਾਰ ਦੋ ਨੌਜਵਾਨਾਂ ਨੇ ਸ਼ਰੇਆਮ ਗੋਲੀਆਂ ਮਾਰ ਕੇ ਉਸ ਸਮੇਂ ਹੱਤਿਆ ਕਰ ਦਿੱਤੀ ਸੀ ਜਦੋਂ ਉਹ ਆਪਣੀ ਪਤਨੀ ਨਾਲ ਮਾਰਕੀਟ ਵਿਚ ਖਰੀਦਾਰੀ ਕਰਨ ਲਈ ਗਏ ਸਨ । ਇਸ ਮਾਮਲੇ ਦੀ ਸ਼ੁਰੂਆਤ ਵਿਚ ਪੰਜਾਬ ਪੁਲਸ ਵਲੋਂ ਜਾਂਚ ਕੀਤੀ ਗਈ ਸੀ ਪਰ ਕੋਈ ਸਫਲਤਾ ਨਾ ਮਿਲਣ 'ਤੇ ਇਸ ਮਾਮਲੇ ਦੀ ਜਾਂਚ ਸੀ. ਬੀ. ਆਈ. ਨੂੰ ਸੌਂਪ ਦਿੱਤੀ ਗਈ ਸੀ। ਉਸ ਉਪਰੰਤ ਇਹ ਮਾਮਲਾ ਐੱਨ. ਆਈ. ਏ. ਨੂੰ ਸੌਂਪ ਦਿੱਤਾ ਗਿਆ। ਏਜੰਸੀ ਨੇ ਇਸ ਕੇਸ ਵਿਚ 11 ਮੁਲਜ਼ਮਾਂ ਨੂੰ ਤਿਹਾੜ ਜੇਲ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਪੇਸ਼ ਕੀਤਾ ਸੀ ।

ਐਡਵੋਕੇਟ ਸਰਾਵਾਂ ਨੇ ਦੱਸਿਆ ਕਿ ਏਜੰਸੀ ਵਲੋਂ ਉਕਤ ਕੇਸ ਸਬੰਧੀ ਅਦਾਲਤ ਵਿਚ ਚਲਾਣ ਪੇਸ਼ ਕੀਤਾ ਗਿਆ ਸੀ ਪਰ ਚਲਾਣ ਵਿਚ ਇਨ੍ਹਾਂ ਤਿੰਨਾਂ ਮੁਲਜ਼ਮਾਂ ਦੇ ਨਾਮ ਸ਼ਾਮਲ ਨਹੀਂ ਸਨ। ਇਸ ਦੇ ਚਲਦੇ 10 ਦਸੰਬਰ ਨੂੰ ਉਨ੍ਹਾਂ ਨੇ ਅਦਾਲਤ ਵਿਚ ਜ਼ਮਾਨਤ ਮੰਗ ਦਰਜ ਕੀਤੀ ਸੀ ਜਿਸ 'ਤੇ ਵੀਰਵਾਰ ਨੂੰ ਬਹਿਸ ਹੋਈ। ਅਦਾਲਤ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਉਪਰੰਤ ਤਿੰਨਾਂ ਮੁਲਜ਼ਮਾਂ ਪਹਾੜ ਸਿੰਘ, ਮਲੂਕ ਤੋਮਰ ਅਤੇ ਪ੍ਰਵੇਜ ਉਰਫ ਫਾਰੂ ਨੂੰ ਜ਼ਮਾਨਤ ਦੇ ਦਿੱਤੀ ਹੈ ।


Gurminder Singh

Content Editor

Related News