ਕੈਪਟਨ ਦੀ ਪਾਰਟੀ ਦੇ ਨਾਮਕਰਨ ਬਾਰੇ ‘ਜਗ ਬਾਣੀ’ ਨੇ ਪਹਿਲਾਂ ਹੀ ਕਰ ਦਿੱਤਾ ਸੀ ਖੁਲਾਸਾ

Wednesday, Nov 03, 2021 - 11:44 AM (IST)

ਕੈਪਟਨ ਦੀ ਪਾਰਟੀ ਦੇ ਨਾਮਕਰਨ ਬਾਰੇ ‘ਜਗ ਬਾਣੀ’ ਨੇ ਪਹਿਲਾਂ ਹੀ ਕਰ ਦਿੱਤਾ ਸੀ ਖੁਲਾਸਾ

ਪਟਿਆਲਾ (ਰਾਜੇਸ਼ ਪੰਜੌਲਾ)-ਮੁੱਖ ਮੰਤਰੀ ਦੇ ਅਹੁਦੇ ਤੋਂ ਹਟਣ ਤੋਂ ਬਾਅਦ ਇਹ ਕਿਆਸਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਕੈਪਟਨ ਅਮਰਿੰਦਰ ਸਿੰਘ ‘ਪੰਜਾਬ ਵਿਕਾਸ ਪਾਰਟੀ’ ਦੇ ਨਾਂ ’ਤੇ ਆਪਣੀ ਨਵੀਂ ਰਾਜਨੀਤਕ ਪਾਰਟੀ ਦਾ ਗਠਨ ਕਰਨਗੇ। ਇਸ ਸਬੰਧੀ ਮੀਡੀਆ ਅਤੇ ਸੋਸ਼ਲ ਮੀਡੀਆ ’ਚ ਕਾਫ਼ੀ ਚਰਚਾ ਚੱਲ ਰਹੀ ਸੀ ਪਰ ‘ਜਗ ਬਾਣੀ’ ਨੇ ਲੰਘੀ 26 ਅਕਤੂਬਰ ਨੂੰ ਖਬਰ ਛਾਪ ਕੇ ਸਪੱਸ਼ਟ ਕੀਤਾ ਸੀ ਕਿ ਕੈ. ਅਮਰਿੰਦਰ ਸਿੰਘ ਐੱਨ. ਸੀ. ਪੀ. ਅਤੇ ਟੀ. ਐੱਮ. ਸੀ. ਦੀ ਤਰਜ਼ ’ਤੇ ਹੀ ਆਪਣੀ ਨਵੀਂ ਪਾਰਟੀ ਦਾ ਨਾਮਕਰਨ ਕਰਨਗੇ। ‘ਜਗ ਬਾਣੀ’ ਕੋਲ ਗੁਪਤ ਸੂਤਰਾਂ ਤੋਂ ਇਹ ਗੱਲ ਪਹੁੰਚੀ ਸੀ ਕਿ ਕੈ. ਅਮਰਿੰਦਰ ਸਿੰਘ ਨੇ ਆਪਣੀ ਟੀਮ ਨੂੰ ਹੁਕਮ ਦਿੱਤੇ ਸਨ ਕਿ ਪਾਰਟੀ ਦੇ ਨਾਂ ਵਿਚ ‘ਕਾਂਗਰਸ’ ਸ਼ਬਦ ਹਰ ਹਾਲਤ ਵਿਚ ਹੋਣਾ ਚਾਹੀਦਾ ਹੈ। ਇਸ ਗੱਲ ਦਾ ‘ਜਗ ਬਾਣੀ’ ਨੇ ਆਪਣੀ ਖਬਰ ਵਿਚ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ ਸੀ।

ਇਹ ਵੀ ਪੜ੍ਹੋ : ਚੰਨੀ ਸਰਕਾਰ ਨੇ ਦੀਵਾਲੀ ਦੇ ਤੋਹਫ਼ੇ ਦੇ ਨਾਂ ’ਤੇ ਪੰਜਾਬ ਵਾਸੀਆਂ ਨੂੰ ਚਾਸ਼ਣੀ ’ਚ ਘੋਲ ਕੇ ਦਿੱਤੀ ਸਲਫ਼ਾਸ : ਅਮਨ ਅਰੋੜਾ

ਅੱਜ ਜਦੋਂ ਕੈ. ਅਮਰਿੰਦਰ ਸਿੰਘ ਨੇ ਪੰਜਾਬ ਲੋਕ ਕਾਂਗਰਸ (ਪੀ. ਐੱਲ. ਸੀ.) ਦੇ ਨਾਂ ’ਤੇ ਨਵੀਂ ਪਾਰਟੀ ਦੇ ਗਠਨ ਦਾ ਐਲਾਨ ਕਰ ਦਿੱਤਾ ਹੈ ਤਾਂ ‘ਜਗ ਬਾਣੀ’ ਦੀ ਖਬਰ ਸੱਚ ਸਾਬਿਤ ਹੋਈ ਹੈ ਕਿਉਂਕਿ ‘ਜਗ ਬਾਣੀ’ ਨੇ ਪਹਿਲਾਂ ਹੀ ਖੁਲਾਸਾ ਕਰ ਦਿੱਤਾ ਸੀ ਕਿ ਕੈ. ਅਮਰਿੰਦਰ ਸਿੰਘ ਆਪਣੀ ਨਵੀਂ ਪਾਰਟੀ ਦਾ ਨਾਂ ਪੰਜਾਬ ਵਿਕਾਸ ਪਾਰਟੀ ਨਹੀਂ, ਸਗੋਂ ਐੱਨ. ਸੀ. ਪੀ. ਜਾਂ ਟੀ. ਐੱਮ. ਸੀ. ਵਾਂਗ ਹੀ ਕੋਈ ਕੈਚੀ ਨਾਂ ਰੱਖਣਗੇ। ਲਿਹਾਜ਼ਾ ਕੈ. ਅਮਰਿੰਦਰ ਸਿੰਘ ਨੇ ਪੀ. ਐੱਲ. ਸੀ. ਪਾਰਟੀ ਦਾ ਗਠਨ ਕਰ ਲਿਆ ਹੈ। ਹੁਣ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਪੰਜਾਬ ਦੇ ਕਿੰਨੇ ਕੁ ਕਾਂਗਰਸੀ ਤੇ ਹੋਰ ਪਾਰਟੀਆਂ ਦੇ ਆਗੂ ਉਨ੍ਹਾਂ ਦੀ ਪਾਰਟੀ ਨੂੰ ਜੁਆਇਨ ਕਰਦੇ ਹਨ।


author

Manoj

Content Editor

Related News