ਖਰੜ ’ਚ ਭਾਰੀ ਜਾਮ, ਰੋਪੜ ਤੋਂ ਮੋਹਾਲੀ ਤੱਕ ਫਸੇ ਹਜ਼ਾਰਾਂ ਵਾਹਨ, ਜਾਣੋ ਕਾਰਨ
Saturday, Nov 19, 2022 - 09:53 AM (IST)
ਮੋਹਾਲੀ (ਨਿਆਮੀਆਂ) : ਖਰੜ ਨਜ਼ਦੀਕ ਪਿੰਡ ਖਾਨਪੁਰ ਦੇ ਪੁਲ ਨੇੜੇ ਇਕ ਟਿੱਪਰ ਨੇ ਮੋਟਰਸਾਈਕਲ ਵਾਲੀ ਰੇਹੜੀ ਨੂੰ ਟੱਕਰ ਮਾਰ ਦਿੱਤੀ। ਹਾਦਸੇ 'ਚ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਖਾਨਪੁਰ ਦਾ ਰਹਿਣ ਵਾਲਾ ਸੀ। ਮ੍ਰਿਤਕ ਦੇ ਕਰੀਬੀ ਐਂਬੁਲੈਂਸ ਨੂੰ ਫੋਨ ਕਰਦੇ ਰਹੇ ਪਰ ਕਾਫੀ ਸਮੇਂ ਤੱਕ ਐਂਬੁਲੈਂਸ ਨਹੀਂ ਆਈ। ਇਸ ਨਾਲ ਭੜਕੇ ਲੋਕਾਂ ਨੇ ਸੜਕ ’ਤੇ ਜਾਮ ਲਗਾ ਦਿੱਤਾ।
ਇਹ ਵੀ ਪੜ੍ਹੋ : ਪੰਜਾਬ ਦੇ ਹਿੰਦੂ ਆਗੂਆਂ ਨੇ ਵਾਪਸ ਕੀਤੀ ਸਕਿਓਰਿਟੀ, ਬਿਨਾਂ ਗੰਨਮੈਨਾਂ ਦੇ ਗੱਡੀਆਂ ਲੈ ਕੇ ਨਿਕਲੇ
ਜਾਮ ਇੰਨਾ ਭਾਰੀ ਸੀ ਕਿ ਰੂਪਨਗਰ ਤੱਕ ਸੜਕ ’ਤੇ ਵਾਹਨਾਂ ਦਾ ਜਮਾਵੜਾ ਲੱਗ ਗਿਆ। ਇਧਰ, ਮੋਹਾਲੀ ਤੱਕ ਸੜਕ ’ਤੇ ਵਾਹਨ ਹੀ ਵਾਹਨ ਦਿਖਾਈ ਦੇ ਰਹੇ ਸਨ। ਘੰਟਿਆਂ ਤੱਕ ਇਹੀ ਆਲਮ ਬਣਿਆ ਰਿਹਾ ਅਤੇ ਲੋਕ ਜਾਮ 'ਚ ਫਸੇ ਰਹੇ, ਜਿਸ ਨਾਲ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਇਸ ਜਾਮ 'ਚ ਫਸੇ ਇਕ ਵਿਅਕਤੀ ਨੇ ਐੱਸ. ਐੱਸ. ਪੀ. ਨੂੰ ਇਸ ਸਬੰਧੀ ਸੂਚਿਤ ਕੀਤਾ। ਐੱਸ. ਐੱਸ. ਪੀ. ਦੇ ਹੁਕਮ ’ਤੇ ਇੰਸਪੈਕਟਰ ਯੋਗੇਸ਼ ਨੇ ਮੌਕੇ ’ਤੇ ਪੁੱਜ ਕੇ ਪਹਿਲਾਂ ਐਂਬੁਲੈਂਸ ਬੁਲਾ ਕੇ ਲਾਸ਼ ਨੂੰ ਭੇਜਿਆ ਅਤੇ ਬਾਅਦ 'ਚ ਜਾਮ ਖੁੱਲ੍ਹਵਾਇਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ