ਪੰਜਾਬ ਸਰਕਾਰ ਦਾ ਅਹਿਮ ਫ਼ੈਸਲਾ, ਅਗਲੇ ਸੈਸ਼ਨ ਤੋਂ ITIs 'ਚ ਸ਼ੁਰੂ ਕੀਤੇ ਜਾਣਗੇ 31 ਨਵੇਂ ਕੋਰਸ

Wednesday, Mar 01, 2023 - 03:01 PM (IST)

ਪੰਜਾਬ ਸਰਕਾਰ ਦਾ ਅਹਿਮ ਫ਼ੈਸਲਾ, ਅਗਲੇ ਸੈਸ਼ਨ ਤੋਂ ITIs 'ਚ ਸ਼ੁਰੂ ਕੀਤੇ ਜਾਣਗੇ 31 ਨਵੇਂ ਕੋਰਸ

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਸੰਚਾਲਿਤ ਉਦਯੋਗਿਕ ਸਿਖਲਾਈ ਕੇਂਦਰ (ਆਈ. ਟੀ. ਆਈ.) ਆਪਣੇ ਅਕਸ ਨੂੰ ਬਦਲਣ ਲਈ ਪੂਰੀ ਤਰ੍ਹਾਂ ਤਿਆਰ ਹਨ। ਵੱਧਦੀ ਉਦਯੋਗਿਕ ਮੰਗ ਨਾਲ ਤਾਲਮੇਲ ਬਣਾਉਣ ਲਈ ਸੂਬਾ ਸਰਕਾਰ ਆਉਣ ਵਾਲੇ ਅਕਾਦਮਿਕ ਸੈਸ਼ਨ 'ਚ ਆਪਣੇ ਚੁਣੇ ਹੋਏ 20 ਆਈ. ਟੀ. ਆਈਜ਼ 'ਚ 31 ਨਵੇਂ ਕੋਰਸ ਸ਼ੁਰੂ ਕਰੇਗੀ। ਜਿਨ੍ਹਾਂ ਪੁਰਾਣੇ ਕੋਰਸਾਂ ਦੀ ਮੰਗ ਨਹੀਂ ਹੈ, ਉਨ੍ਹਾਂ ਨੂੰ ਖ਼ਤਮ ਕਰਦੇ ਹੋਏ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਵੱਲੋਂ ਪੰਜਾਬ ਦੇ ਕਾਰੋਬਾਰੀਆਂ ਨਾਲ ਸਲਾਹ-ਮਸ਼ਵਰਾ ਕਰਕੇ ਨਵੇਂ ਕੋਰਸ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਗਿਆ ਹੈ।

ਇਹ ਵੀ ਪੜ੍ਹੋ : ਬੜੇ ਚਾਵਾਂ ਨਾਲ ਤੋਰੀ ਸੀ ਧੀ ਦੀ ਡੋਲੀ, ਕੀ ਪਤਾ ਸੀ ਜਲਦੀ ਇਹ ਦਿਨ ਵੀ ਆ ਜਾਵੇਗਾ

ਇਨ੍ਹਾਂ 'ਚ ਸੋਲਰ ਟੈਕਨੀਸ਼ੀਅਨ, ਮਲਟੀਮੀਡੀਆ ਐਨੀਮੇਸ਼ਨ ਇਫੈਕਟਸ, ਫਾਈਬਰ ਟੂ ਹੋਮ ਟੈਕਨੀਸ਼ੀਅਨ, ਸਮਾਰਟਫੋਨ ਟੈਕਨੀਸ਼ੀਅਨ, ਡਰੋਨ ਸਰਵਿਸ ਟੈਕਨੀਸ਼ੀਅਨ, ਰੇਡੀਓਲਾਜੀ ਟੈਕਨੀਸ਼ੀਅਨ, ਐਡੀਟਿਵ ਮੈਨੂਫੈਕਚਰਿੰਗ ਅਤੇ ਇੰਡਸਟਰੀਅਲ ਰੋਬੋਟਿਕਸ ਟੈਕਨੀਸ਼ੀਅਨ ਵਰਗੇ ਕੋਰਸ ਸ਼ਾਮਲ ਹਨ। ਇਸ ਦੇ ਲਈ 60 ਕਰੋੜ ਰੁਪਏ ਖ਼ਰਚੇ ਜਾਣਗੇ। ਸੂਬਾ ਸਰਕਾਰ ਨਵੀਂ ਇਲੈਕਟ੍ਰਿਕ ਵ੍ਹੀਕਲ ਨੀਤੀ ਲਿਆ ਰਹੀ ਹੈ। ਇਸ ਨਾਲ ਇਲੈਕਟ੍ਰਿਕ ਵਾਹਨਾਂ ਅਤੇ ਸਬੰਧਿਤ ਟੈਕਨੀਸ਼ੀਅਨਾਂ ਦੀ ਮੰਗ ਵੱਧਣੀ ਤੈਅ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਸ਼ੁਰੂ ਹੋਵੇਗੀ 'ਸਰਕਾਰ ਤੁਹਾਡੇ ਦੁਆਰ' ਯੋਜਨਾ, ਲੋਕਾਂ ਨੂੰ ਘਰ ਬੈਠੇ ਮਿਲਣਗੀਆਂ 40 ਸੇਵਾਵਾਂ

ਨਵੇਂ ਯੁੱਗ ਦੇ ਕੋਰਸਾਂ 'ਚ ਸਪਾ ਥੈਰੇਪੀ, ਐਡਵਾਂਸ ਪੈਟਰਨ ਮੇਕਰ, ਆਟੋਮੇਟਿਵ ਇਲੈਕਟ੍ਰੀਸ਼ੀਅਨ, ਪ੍ਰੋਸੈਸਿੰਗ ਅਤੇ ਦੁੱਧ ਨੂੰ ਸੁਰੱਖਿਅਤ ਕਰਨਾ ਆਦਿ ਵੀ ਸ਼ਾਮਲ ਹੈ। ਵਿਭਾਗ ਦੀ ਯੋਜਨਾ ਉਦਯੋਗ ਦੀ ਮੰਗ ਨੂੰ ਪੂਰਾ ਕਰਨ ਲਈ ਹਰ ਸਾਲ 3,000 5ਜੀ ਪੇਸ਼ੇਵਰਾਂ ਨੂੰ ਸਿਖਲਾਈ ਦੇਣ ਦੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਦੇਸ਼ ਦੀ 50 ਫ਼ੀਸਦੀ ਆਬਾਦੀ 25 ਸਾਲ ਤੋਂ ਘੱਟ ਉਮਰ ਦੀ ਹੈ, ਜਿਸ ਨੂੰ ਸ਼ੁਰੂਆਤੀ ਹੁਨਰ ਵਿਕਾਸ 'ਤੇ ਧਿਆਨ ਦੇਣ ਦੀ ਲੋੜ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News