ਇਤਿਹਾਸ ਦੀ ਡਾਇਰੀ : ਚੋਣਾਂ 'ਚ ਵੱਡੀ ਹਾਰ ਮਗਰੋਂ ਅੱਜ ਦੇ ਦਿਨ ਇੰਦਰਾ ਗਾਂਧੀ ਨੂੰ ਦੇਣਾ ਪਿਆ ਸੀ ਅਸਤੀਫਾ (ਵੀਡੀਓ)

Sunday, Mar 22, 2020 - 11:03 AM (IST)

ਜਲੰਧਰ (ਬਿਊਰੋ) - ਇਤਿਹਾਸ ਦੀ ਡਾਇਰੀ ਦੇ ਅੱਜ ਦੇ ਐਪੀਸੋਡ 'ਚ ਅਸੀਂ ਗੱਲ ਕਰਾਂਗੇ ਭਾਰਤੀ ਇਤਿਹਾਸ ਦੇ ਉਸ ਵੱਡੇ ਦਿਨ ਦੀ ਜਦੋਂ ਪਹਿਲੀ ਵਾਰ ਦੇਸ਼ 'ਚ ਗੈਰ-ਕਾਂਗਰਸੀ ਸਰਕਾਰ ਬਣੀ ਸੀ। ਦੱਸ ਦੇਈਏ ਕਿ 22 ਮਾਰਚ 1977 ਉਹ ਦਿਨ ਸੀ, ਜਦੋਂ ਇੰਦਰਾ ਗਾਂਧੀ ਨੇ ਐਮਰਜੈਂਸੀ ਤੋਂ ਬਾਅਦ ਚੋਣਾਂ 'ਚ ਮਿਲੀ ਕਰਾਰੀ ਹਾਰ ਨੂੰ ਦੇਖਦੇ ਸਾਰ ਆਪਣਾ ਅਸਤੀਫ਼ਾ ਦੇ ਦਿੱਤਾ ਸੀ। ਪ੍ਰਧਾਨ ਮੰਤਰੀ ਵਜੋਂ ਇੰਦਰਾ ਗਾਂਧੀ ਦੀ ਦੂਜੀ ਪਾਰੀ ਦੌਰਾਨ ਕਾਂਗਰਸ ਢਹਿੰਦੀ ਕਲਾ ਵੱਲ ਜਾਣੀ ਸ਼ੁਰੂ ਹੋ ਗਈ ਤੇ ਵਿਰੋਧੀ ਪਾਰਟੀਆਂ ਮਜਬੂਤ ਹੋਣ ਲੱਗੀਆਂ। ਕਾਂਗਰਸ ਦੀ ਘਟਦੀ ਲੋਕਪ੍ਰਿਯਤਾ ਇੰਦਰਾ ਗਾਂਧੀ ਦੇ ਅਸਤੀਫੇ ਦਾ ਕਾਰਣ ਬਣੀ। ਇੰਦਰਾ ਗਾਂਧੀ ਦੇ ਅਸਤੀਫੇ ਦੀ ਇਕ ਹੋਰ ਵਜ੍ਹਾ ਇਲਾਹਾਬਾਦ ਹਾਈਕੋਰਟ ਦਾ 'ਰਾਜਨਾਰਾਇਣ ਬਨਾਮ ਉਤਰ ਪ੍ਰਦੇਸ਼' ਮੁੱਕਦਮੇ ਦਾ ਫੈਸਲਾ ਵੀ ਸੀ। ਜਾਣਕਾਰੀ ਅਨੁਸਾਰ ਇੰਦਰਾ ਗਾਂਧੀ ਖਿਲਾਫ ਚੋਣਾਂ 'ਚ ਧਾਂਦਲੀ ਦਾ ਮੁੱਕਦਮਾ ਇਲਾਹਾਬਾਦ ਹਾਈਕੋਰਟ 'ਚ ਚੱਲ ਰਿਹਾ ਸੀ। 'ਰਾਜਨਾਰਾਇਣ ਬਨਾਮ ਉਤਰ ਪ੍ਰਦੇਸ਼' ਨਾਂ ਦੇ ਇਸ ਮੁਕੱਦਮੇ ਦਾ ਫੈਸਲਾ ਇੰਦਰਾ ਗਾਂਧੀ ਦੇ ਵਿਰੋਧ 'ਚ ਆਇਆ।

ਅਦਾਲਤ ਨੇ ਇੰਦਰਾ ਗਾਂਧੀ ਦੀ ਰਾਏਬਰੇਲੀ ਤੋਂ ਸਾਂਸਦ ਵਜੋਂ ਚੋਣ ਨੂੰ ਤਾਂ ਰੱਦ ਕੀਤਾ ਹੀ, ਸਗੋਂ ਅਗਲੇ 6 ਸਾਲਾਂ ਤੱਕ ਚੋਣ ਲੜਣ 'ਤੇ ਰੋਕ ਵੀ ਲਗਾ ਦਿੱਤੀ ਸੀ। ਇੰਦਰਾ ਗਾਂਧੀ ਕੋਲ ਪ੍ਰਧਾਨ ਮੰਤਰੀ ਦਾ ਅਹੁਦਾ ਛੱਡਣ ਤੋਂ ਇਲਾਵਾ ਕੋਈ ਰਾਹ ਨਾ ਬਚਿਆ। ਗ੍ਰਿਫਤਾਰੀ ਤੋਂ ਬਚਣ ਅਤੇ ਕੁਰਸੀ 'ਤੇ ਬਣੇ ਰਹਿਣ ਲਈ ਇੰਦਰਾ ਗਾਂਧੀ ਨੇ 25 ਜੂਨ 1975 ਦੀ ਅੱਧੀ ਰਾਤ ਨੂੰ ਅਚਾਨਕ ਐਮਰਜੰਸੀ ਦਾ ਐਲਾਨ ਕਰ ਦਿੱਤਾ। ਇਸ ਦੌਰਾਨ ਕਾਂਗਰਸ 'ਚ ਅੰਦਰਖਾਤੇ ਬਾਗੀ ਸੁਰਾਂ ਉਠਮੀਆਂ ਸ਼ੁਰੂ ਹੋ ਗਈਆਂ ਅਤੇ ਐਮਰਜੰਸੀ ਦੇ ਦੌਰਾਨ ਇੰਦਰਾ ਗਾਂਧੀ ਨੇ ਜਨਵਰੀ 1977 'ਚ ਲੋਕ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਪਰ ਇੰਦਰਾ ਨੂੰ ਨਹੀਂ ਸੀ ਪਤਾ ਕਿ ਇਹ ਚੋਣ ਉੁਨ੍ਹਾਂ ਦੀ ਪਾਰਟੀ ਲਈ ਬੁਰੇ ਸਾਬਿਤ ਹੋਣਗੇ। ਆਖਰ ’ਚ ਉਹੀ ਹੋਇਆ ਜਿਸਦਾ ਡਰ ਸੀ। ਮਾਰਚ ਮਹੀਨੇ 'ਚੋਂ ਆਮ ਚੋਣਾਂ ਹੋਈਆਂ ਤੇ ਕਾਂਗਰਸ ਨੂੰ ਮੂੰਹ ਦੀ ਖਾਣੀ ਪਈ ਕਾਂਗਰਸ ਨੂੰ ਕੁਲ 154 ਸੀਟਾਂ 'ਤੇ ਹੀ ਸਿਮਟਨਾ ਪਿਆ ਤੇ ਜਨਤਾ ਦਲ ਦੇ ਮੋਰਾਰਜੀ ਦੇਸਾਈ ਦੇਸ਼ ਦੇ ਪ੍ਰਧਾਨ ਮੰਤਰੀ ਬਣੇ। ਕਰੀਬ 21 ਮਹੀਨੇ ਬਾਅਦ ਇੰਦਰਾ ਗਾਂਧੀ ਨੇ 21  ਮਾਰਚ 1977 ਨੂੰ ਅਚਾਨਕ ਐਮਰਜੰਸੀ ਖਤਮ ਕਰਨ ਦਾ ਐਲਾਨ ਕੀਤਾ ਤੇ ਦਿਨ ਚੜ੍ਹਦੇ ਹੀ 22 ਮਾਰਚ 1977 ਨੂੰ ਇੰਦਰਾ ਗਾਂਧੀ ਨੇ ਰਾਸ਼ਟਰਪਤੀ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ।

ਅੱਜ ਉਸ ਘਟਨਾ ਨੂੰ 43 ਸਾਲ ਦਾ ਸਮਾਂ ਹੋ ਚੁੱਕਾ ਹੈ। ਉਦੋਂ ਵੀ ਗਾਂਧੀ ਪਰਿਵਾਰ ਨੂੰ ਝਟਕਾ ਦੇ ਇੱਕ ਗੁਜਰਾਤੀ ਪੀ.ਐੱਮ ਬਣ ਬਣਿਆ ਸੀ ਤੇ ਅੱਜ ਵੀ ਇੱਕ ਗੁਜਰਾਤੀ ਪੀ.ਐੱਮ ਨੇ ਗਾਂਧੀ ਪਰਿਵਾਰ ਨੂੰ ਵੱਡਾ ਝਟਕਾ ਦਿੱਤਾ ਹੈ। ਸਿਆਸਤ ਦੀ ਦੁਨੀਆ 'ਚੋ ਨਿਕਲ ਹੁਣ ਇਕ ਨਜ਼ਰ ਉਸ ਮਹਾਨ ਸ਼ਖਸ 'ਤੇ, ਜਿਸਨੇ ਪੈਰਾਸ਼ੂਟ ਦੀ ਕਾਢ ਕੱਢੀ। ਜਿਸਦੇ ਸਦਕਾ ਅੱਜ ਲੋਕ ਪੈਰਾਸ਼ੂਟ ਰਾਹੀਂ ਐਡਵਂਚਰ ਦਾ ਆਨੰਦ ਮਾਣਦੇ ਹਾਂ।

ਰਾਸ਼ਟਰੀ ਨਾਇਕ ਰਾਮ ਚੰਦਰ ਚਟਰਜੀ
ਇਹ ਉਹ ਸ਼ਖ਼ਸ ਹਨ, ਜਿਸ ਨੇ ਪੈਰਾਸ਼ੂਟ ਦੀ ਸੌਗਾਤ ਨਾਲ ਹਰ ਕਿਸੇ ਦੇ ਜੀਵਨ ’ਚ ਅਡਵੈਂਚਰ ਭਰ ਦਿੱਤਾ। ਰਾਸ਼ਟਰੀ ਨਾਇਕ ਰਾਮ ਚੰਦਰ ਚਟਰਜੀ ਗੁਬਾਰੇ 'ਚ ਉੱਡਣ ਵਾਲੇ ਤੇ ਪੈਰਾਸ਼ੂਟ ਨਾਲ  ਉਤਰਨ ਵਾਲੇ ਪਹਿਲੇ ਭਾਰਤੀ ਸਨ। ਅੱਜ ਦੇ ਦਿਨ ਹੀ 22 ਮਾਰਚ 1890 ਨੂੰ ਚੈਟਰਜੀ ਨੇ 'ਦਿ ਇੰਪ੍ਰੈਸ ਆਫ ਇੰਡੀਆ' ਦੀ ਸ਼ੁਰੂਆਤ ਕੀਤੀ ਅਤੇ ਸ਼ਾਮ ਸਾਢੇ 5 ਵਜੇ ਕੋਲਕੱਤਾ 'ਚ ਮਿੰਟੋ ਪਾਰਕ ਦੇ ਨੇੜੇ ਟਿਵੋਲੀ ਗਾਰਡਨ ਤੋਂ ਇਕ ਪੈਰਾਸ਼ੂਟ ਲਗਾਇਆ ਤੇ ਉਡਾਣ ਭਰੀ। 40 ਮਿੰਟਾਂ ਦੀ ਉਡਾਣ ਤੋਂ ਬਾਅਦ ਉਹ ਸੋਦਾਪੁਰ ਤੋਂ 2 ਮੀਲ ਦੀ ਦੂਰੀ 'ਤੇ ਇਕ ਪਿੰਡ ਨਟਾਗੌਰ 'ਚ ਉਤਰਿਆ। ਰਾਮਚੰਦਰ ਚਟਰਜੀ ਉੱਤਰੀ ਕਲੱਕਤਾ ਦੇ ਸ਼ਿਮੁਲਿਆ ਇਲਾਕੇ 'ਚ ਕੰਸਾਰੀਪਾਰਾ ਦੇ ਨਿਵਾਸੀ ਸੀ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਹਿੰਦੂ ਮੇਲਾ ਦੇ ਸੰਸਥਾਪਕ ਨਬਗੋਪਾਲ ਮਿੱਤਰਾ ਦੀ ਨੈਸ਼ਨਲ ਸਰਕਸ ਕੰਪਨੀ 'ਚ ਕਲਾਬਾਜ਼ ਵਜੋਂ ਕੀਤੀ। ਰਾਮਚੰਦਰ ਫਲਾਇੰਗ ਟ੍ਰੈਪ ਪਲੇਅਰ ਸਨ। ਬਾਅਦ 'ਚ ਉਹ ਗ੍ਰੇਟ ਯੂਨਾਇਟੇਡ ਇੰਡੀਅਨ ਸਰਕਸ ਕੰਪਨੀ ਦੇ ਨਿਦੇਸ਼ਕ ਬਣੇ । ਉਨ੍ਹਾਂ ਨੇ ਗਰਵਮੈਂਟ ਨਾਰਮਲ ਸਕੂਲ 'ਚ ਜਿਮਨਾਸਿਟਕ ਟੀਚਰ ਵੱਜੋਂ ਕੰਮ ਵੀ ਕੀਤਾ। ਰਾਮਚੰਦਰ ਚਟਰਜੀ ਨੂੰ ਗੁਬਾਰੇ ਬਣਾਉਣ ਦਾ ਜਨੂੰਨ ਇਸ ਕਦਰ ਸੀ ਕਿ ਉਹ ਗੁਬਾਰੇ ਬਣਾਉਣ ਦੀ ਕਲਾ ਸਿਖਣ ਲਈ ਬ੍ਰਿਟਿਸ਼ ਬੈਲੂਨਿਸਟ ਪਰਸੀਵਲ ਸਪੇਂਸਰ ਨੂੰ 500 ਰੁਪਏ ਤੱਕ ਦੇਣ ਲਈ ਮੰਨ ਗਏ। 

ਹੁਣ ਇਕ ਨਜ਼ਰ ਅੱਜ ਦੇ ਦਿਨ ਦੇਸ਼ ਤੇ ਦੁਨੀਆ ਚ ਵਾਪਰੀਆਂ ਕੁਝ ਵੱਡੀਆਂ ਘਟਨਾਵਾਂ 'ਤੇ... 

1923 ’ਚ ਪਹਿਲੀ ਵਾਰ ਆਇਸ ਹਾਕੀ ਮੈਚ ਦਾ ਰੇਡੀਓ ਪ੍ਰਸਾਰਣ ਹੋਇਆ।
1964 : ਕਲੱਕਤਾ 'ਚ ਪਹਿਲੀ ਵੀਂਟੇਜ ਕਾਰ ਰੈਲੀ ਕੱਢੀ ਗਈ। 
1982 ’ਚ ਨਾਸਾ ਨੇ ਆਪਣੇ ਸਪੇਸਸ਼ਿਪ ਕੋਲੰਬੀਆ ਨੂੰ ਤੀਸਰੇ ਮਿਸ਼ਨ ਲਈ ਕੀਤਾ ਰਵਾਨਾ। 
1999 ’ਚ ਸ਼ੇਖਰ ਕਪੂਰ ਦੀ ਫ਼ਿਲਮ 'ਐਲਿਜ਼ਾਬੇਥ' ਨੂੰ ਬੇਸਟ ਮੇਕਅੱਪ ਲਈ ਆਸਕਰ ਪੁਰਸਕਾਰ ਮਿਲਿਆ।
 22 ਮਾਰਚ 2002 ’ਚ  ਬ੍ਰਿਟੇਨ ਨੇ ਲਕਵਾ ਗ੍ਰਸਤ ਇਕ ਔਰਤ ਨੂੰ ਇੱਛਾ ਮੌਤ ਦਾ ਅਧਿਕਾਰ ਦਿੱਤਾ। 

ਜਨਮ
1893-ਮਹਾਨ ਕ੍ਰਾਂਤੀਕਾਰੀ ਸੂਰਿਆ ਸੇਨ ਦਾ ਜਨਮ ਹੋਇਆ ਸੀ।
1989- ਅਮਰੀਕੀ ਫੁੱਟਬਾਲ ਖਿਡਾਰੀ ਜੇ.ਜੇ.ਵਾਟ ਦਾ ਹੋਇਆ ਸੀ ਜਨਮ।

ਦੇਹਾਂਤ
2012- ਅਮਰੀਕੀ ਫੁੱਟਬਾਲ ਖਿਡਾਰੀ ਜੋਅ ਬਲੈਂਚਰਡ ਦਾ ਹੋਇਆ ਸੀ ਦੇਹਾਂਤ।
2014- ਭਾਰਤੀ ਲੇਖਕ ਯਸ਼ਵੰਤ ਵਿਥੋਬਾ ਚਿਤਾਲ ਦੀ ਮੌਤ ਹੋਈ ਸੀ।
2016- ਅਮਰੀਕਨ ਅਭਿਨੇਤਰੀ ਰੀਟਾ ਗਮ ਨੇ ਦੁਨੀਆ ਨੂੰ ਕਿਹਾ ਸੀ ਅਲਵਿਦਾ।


rajwinder kaur

Content Editor

Related News