ਇਤਿਹਾਸ ਦੀ ਡਾਇਰੀ: ਜਦੋਂ ਇਕ 'ਨਾਲਾਇਕ ਮੁੰਡਾ' ਬਣਿਆ ਦੁਨੀਆ ਦਾ ਸਭ ਤੋਂ ਹੁਸ਼ਿਆਰ ਇਨਸਾਨ (ਵੀਡੀਓ)

Saturday, Mar 14, 2020 - 10:40 AM (IST)

ਜਲੰਧਰ (ਬਿਊਰੋ): ਇਤਿਹਾਸ ਦੀ ਡਾਇਰੀ, ਅੱਜ 14 ਮਾਰਚ ਨੂੰ ਅਜਿਹਾ ਅਜੀਬ ਇਤਫ਼ਾਕ ਬਣਿਆ ਕਿ ਜੋ ਦੁਨੀਆ ਨੂੰ ਕਾਫੀ ਹੈਰਾਨ ਕਰ ਦੇਣ ਵਾਲਾ ਹੈ। ਅੱਜ ਦੇ ਦਿਨ ਦੁਨੀਆ ਦੇ 2 ਸਭ ਤੋਂ ਮਸ਼ਹੂਰ ਵਿਗਿਆਨੀਆਂ 'ਚੋਂ ਇੱਕ ਦਾ ਜਨਮ ਹੋਇਆ ਤੇ ਦੂਸਰੇ ਦੀ ਮੌਤ ਹੋਈ। ਅੱਜ ਦੇ ਦਿਨ 14 ਮਾਰਚ 1879 ਨੂੰ ਐਲਬਰਟ ਆਇਨਸਟਾਈਨ ਦਾ ਜਨਮ ਹੋਇਆ ਸੀ। ਆਇਨਸਟਾਈਨ ਦੀ ਲੋਕ ਪ੍ਰਿਯਤਾ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਕਿ ਉਨ੍ਹਾਂ ਨੂੰ ਅੱਜ ਵੀ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਈਂਸ 'ਚ ਦਿਲਚਸਪੀ ਰੱਖਣ ਵਾਲੇ ਉਨ੍ਹਾਂ ਬਾਰੇ ਸਾਰੀ ਜਾਣਕਾਰੀ ਰੱਖਦੇ ਹਨ। ਉੱਥੇ ਹੀ ਦੂਜੇ ਪਾਸੇ ਆਇਨਸਟਾਈਨ ਦੇ ਇਲਾਵਾ ਮਾਡਰਨ ਸਮੇਂ 'ਚ ਮਸ਼ਹੂਰ ਸਟੀਫਨ ਹਾਕਿੰਗ ਦਾ ਅੱਜ ਦੇ ਹੀ ਦਿਨ ਦੇਹਾਂਤ ਹੋਇਆ ਸੀ। ਇਸ 'ਚ ਇੱਕ ਇਤਫ਼ਾਕ ਹੋਰ ਮਿਲਦਾ ਕਿ ਇੰਨਾ ਦੋਹਾਂ ਵਿਗਿਆਨੀਆਂ ਦੀ ਮੌਤ 76 ਸਾਲਾਂ ਦੀ ਉਮਰ 'ਚ ਹੋਈ ਸੀ।

ਇਹ ਵੀ ਪੜ੍ਹੋ: ਇਤਿਹਾਸ ਦੀ ਡਾਇਰੀ: ਪੰਜਾਬ ਦਾ ਇਹ ਸ਼ੇਰ ਗੋਰਿਆਂ 'ਤੇ ਪੈ ਗਿਆ ਸੀ ਭਾਰੀ (ਵੀਡੀਓ)

ਐਲਬਰਟ ਆਇਨਸਟਾਈਨ ਦਾ ਜਨਮ
ਐਲਬਰਟ ਆਇਨਸਟਾਈਨ ਦਾ ਜਨਮ 14 ਮਾਰਚ 1879 ਨੂੰ ਜਰਮਨੀ ਦੇ ਯੂਲਮ ਸ਼ਹਿਰ 'ਚ ਹੋਇਆ ਸੀ, ਉਨ੍ਹਾਂ ਦੇ ਪਿਤਾ ਦਾ ਨਾਂ ਹਰਮੈਨ ਆਇਨਸਟਾਈਨ  ਤੇ  ਮਾਤਾ ਦਾ ਨਾਂਅ Pauline 5instein ਸੀ, ਜਦੋ ਆਇਨਸਟਾਈਨ ਪੈਦਾ ਹੋਏ ਸਨ ਤਾਂ ਉਨ੍ਹਾਂ ਦਾ ਸਿਰ ਸਰੀਰ ਦੇ ਹਿਸਾਬ ਤੋਂ ਕਾਫੀ ਵੱਡਾ ਸੀ। ਆਇਨਸਟਾਈਨ ਆਪਣੇ ਹਾਣ ਦੇ ਬੱਚਿਆਂ ਤੋਂ ਥੋੜੇ ਵੱਖਰੇ ਸਨ, ਤੇ ਸ਼ਰਾਰਤਾਂ ਵਾਲੇ ਪਾਸੇ ਧਿਆਨ ਬਿਲਕੁਲ ਨਹੀਂ ਸੀ, ਇਕ ਦਮ ਸ਼ਾਂਤ ਰਹਿੰਦੇ ਸਨ, ਅਕਸਰ ਬੱਚੇ 3-4 ਸਾਲ ਦੀ ਉਮਰ ਤੱਕ ਬੋਲਣ ਲਗਦੇ ਹਨ ਪਰ ਆਇਨਸਟਾਈਨ ਨੇ 9 ਸਾਲ ਦੀ ਉਮਰ ਤੱਕ ਚੰਗੀ ਤਰਾਂ ਬੋਲਣਾ ਸ਼ੁਰੂ ਨਹੀਂ ਸੀ ਕਰ ਸਕੇ, ਜਿਸ ਕਾਰਨ ਉਨ੍ਹਾਂ ਦੇ ਮਾਪੇ ਭਵਿੱਖ ਨੂੰ ਲੈ ਕੇ ਚਿੰਤਾ 'ਚ ਰਹਿਣ ਲੱਗੇ। ਲੇਟ ਬੋਲਣ ਦੀ ਵਜਾ ਕਾਰਨ ਆਇਨਸਟਾਈਨ ਨੇ ਸਕੂਲ ਜਾਣਾ ਲੇਟ ਸ਼ੁਰੂ ਕੀਤਾ, ਆਇਨਸਟਾਈਨ ਨੂੰ ਸਕੂਲ ਜੇਲ ਵਾਂਗ ਜਾਪਦਾ ਸੀ, ਆਇਨਸਟਾਈਨ ਦਾ ਮੰਨਣਾ ਸੀ ਕਿ ਸਕੂਲ ਇਕ ਜੇਲ ਵਾਂਗ ਹੈ, ਜਿਥੇ ਕੋਈ ਵੀ ਆਜ਼ਾਦ ਨਹੀਂ ਹੈ। ਇਸ ਸੋਚ ਪਿੱਛੇ ਇੱਕ ਕਾਰਨ ਸੀ, ਕੋਇਕੀ ਉਹ ਆਪਣੇ ਅਧਿਆਪਕਾਂ ਵੱਲੋਂ ਦੱਸੀਆਂ ਗੱਲਾਂ ਨੂੰ ਜਲਦੀ ਮੰਨਦੇ ਨਹੀਂ ਸਨ। ਜਿਸ ਕਾਰਨ ਅਧਿਆਪਕਾਂ ਨੇ ਆਇਨਸਟਾਈਨ ਨੂੰ ਮੰਦਬੁੱਧੀ ਬੱਚਾ ਕਹਿਣਾ ਸ਼ੁਰੂ ਕਰ ਦਿੱਤਾ। ਵਾਰ-ਵਾਰ ਮੁੰਦਬੁੱਧੀ ਸੁਣਨ ਦੇ ਕਾਰਨ ਆਇਨਸਟਾਈਨ ਨੂੰ ਲੱਗਣ ਲੱਗਾ ਕਿ ਮੇਰਾ ਦਿਮਾਗ ਅਜੇ ਵਿਕਸਤ ਨਹੀਂ ਹੋਇਆ, ਤੇ ਇੱਕ ਵਾਰ ਗੱਲਾਂ-ਗੱਲਾਂ 'ਚ ਉਨ੍ਹਾਂ ਆਪਣੇ ਅਧਿਆਪਕ ਤੋਂ ਪੁੱਛਿਆ ਕਿ ਮੈਂ ਆਪਣੇ ਦਿਮਾਗ ਦਾ ਵਿਕਾਸ ਕਿਸ ਤਰਾਂ ਕਰ ਸਕਦਾ ? ਤਾਂ ਅਧਿਆਪਕ ਨੇ ਇੱਕ ਲਾਈਨ 'ਚ ਗੱਲ ਨਬੇੜਦਿਆਂ ਕਿਹਾ ਕਿ ਪ੍ਰੈਕਟਿਸ ਹੀ ਸਫਲਤਾ ਦਾ ਇੱਕੋ-ਇੱਕ ਤਰੀਕਾ ਹੈ। ਇਸ ਗੱਲ ਨੂੰ ਦਿਲ 'ਚ ਵਸਾਕੇ ਆਇਨਸਟਾਈਨ ਨੇ ਮੈਥ ਤੇ ਫਿਜਿਕਸ 'ਚ ਮਹਾਰਥ ਹਾਸਲ ਕਰ ਲਈ। ਜਿਸ ਤੋਂ ਬਾਅਦ ਉਨ੍ਹਾਂ ਬਹੁਤ ਅਧਬੁੱਧ ਖੋਜਾਂ ਕੀਤੀਆਂ। ਜਿੰਨਾ 'ਚੋ ਇੱਕ ਹੈ '“heor .ਆਇਨਸਟਾਈਨ ਨੂੰ ਇਜਰਾਇਲ ਦੇਸ਼ ਦੇ ਰਾਸ਼ਟਰਪਤੀ ਅਹੁਦੇ ਦਾ ਪ੍ਰਸ੍ਤਾਵ ਵੀ ਦਿੱਤਾ ਗਿਆ, ਪਰ ਉਨ੍ਹਾਂ ਇਸ ਨੂੰ ਸਹਿਜ ਸੁਬਹ ਦੇ ਨਾਲ ਨਕਾਰ ਦਿੱਤਾ। ਅਮਰੀਕਨ ਸਰਕਾਰ ਆਇਨਸਟਾਈਨ ਦੇ ਦਿਮਾਗ ਤੋਂ ਇੰਨਾ ਡਰ ਗਈ ਸੀ ਕਿ ਉਨ੍ਹਾਂ ਦੇ ਪਿੱਛੇ ਆਪਣਾ ਜਾਸੂਸ ਤੱਕ ਲਗਾਏ ਹੋਏ ਸਨ। ਤਾਂ ਕਿ ਉਨ੍ਹਾਂ ਦੀ ਰਿਸਰਚ ਦੇ ਗਲਤ ਪ੍ਰਯੋਗ ਨਾ ਹੋ ਸਕਣ, ਜੋ ਕਿ ਦੇਸ਼ ਲਈ ਹਾਨੀਕਾਰਕ ਸਾਬਤ ਹੋਣ। 18 ਅਪ੍ਰੈਲ 1955 ਨੂੰ 76 ਸਾਲਾਂ ਦੀ ਉਮਰ 'ਚ  ਓਨਾ ਨੇ ਇਸ ਦੁਨੀਆ ਨੂੰ ਅਲਵਿਦਾ ਕਿਹਾ, ਇਥੋਂ ਤੱਕ ਕਿ ਇਕ ਪੈਥੋਲੋਜਿਸਟ ਨੇ ਆਇਨਸਟਾਈਨ ਦੇ ਪੋਸਟ ਮਾਰਟਮ ਦੌਰਾਨ ਉਨ੍ਹਾਂ ਦਾ ਦਿਮਾਗ ਚੋਰੀ ਕਰ ਲਿਆ ਤਾਂ ਕਿ ਉਹ ਆਇਨਸਟਾਈਨ ਦੇ ਬੁਧੀਜੀਵੀ ਹੋਣ ਦੇ ਤਰੀਕੇ ਦਾ ਪਤਾ ਲਗਾ ਸਕੇ।  

ਸਟੀਫਨ ਹਾਕਿੰਗ
ਸਟੀਫਨ ਹਾਕਿੰਗ ਦਾ ਜਨਮ 8 ਜਨਵਰੀ 1942 ਨੂੰ ਇੰਗਲੈਂਡ ਦੇ Oxford ਸ਼ਹਿਰ 'ਚ ਹੋਇਆ ਸੀ, ਜਦ ਸਟੀਫਨ ਦਾ ਜਨਮ ਹੋਇਆ ਉਸ ਵੇਲੇ ਦੂਸਰਾ ਵਿਸ਼ਵ ਯੁੱਧ ਚੱਲ ਰਿਹਾ ਸੀ। ਬਚਪਨ ਤੋਂ ਹੀ ਸਟੀਫਨ ਬਹੁਤ ਹੁਸ਼ਿਆਰ ਸਨ, ਮੈਥ ਤੇ ਸਾਈਂਸ 'ਚ ਜਬਰਦਸਤ ਦਿਲਚਸਪੀ ਤੇ ਹੁਸ਼ਿਆਰੀ ਕਾਰਨ ਸਟੀਫਨ ਨੂੰ ਕਈ ਲੋਗ ਆਇਨਸਟਾਈਨ ਵੀ ਕਹਿੰਦੇ ਸਨ। ਤੇ  ਓਨਾ ਦੇ ਪਿਤਾ ਡਾਕਟਰ ਤੇ ਮਾਤਾ ਘਰ ਘਰਸਤੀ ਸੰਭਾਲਦੇ ਸਨ। ਸਟੀਫਨ ਹਾਕਿੰਗ ਦੁਨੀਆ ਦੇ ਸਰਵ-ਸ੍ਰੇਸ਼ਠ ਭੌਤਿਕ ਵਿਗਿਆਨੀਆਂ ਵਿੱਚੋਂ ਇੱਕ ਸਨ। ਉਨ੍ਹਾਂ ਦਾ ਦਾਅਵਾ ਸੀ ਕਿ ਨਾ ਕੋਈ ਰੱਬ ਹੈ ਤੇ ਨਾ ਕੋਈ ਸ਼ਕਤੀ। ਨਾ ਕਿਸੇ ਨੇ ਦੁਨੀਆ ਬਣਾਈ ਹੈ ਤੇ ਨਾ ਕੋਈ ਸਾਡੀ ਕਿਸਮਤ ਲਿਖਦਾ ਹੈ। ਉਨ੍ਹਾਂ ਦੀ ਬਲੈਕ-ਹੋਲ ਬਾਰੇ ਖੋਜ, ਬ੍ਰਹਿਮੰਡ ਵਿਗਿਆਨ ਅਤੇ ਕੁਆਂਟਮ ਭੌਤਿਕੀ ਦੇ ਖੇਤਰਾਂ ਵਿੱਚ ਮਹੱਤਵਪੂਰਨ ਯੋਗਦਾਨ ਹੈ। ਉਨ੍ਹਾਂ ਨੇ ਬ੍ਰਹਿਮੰਡ ਬਾਰੇ ਕੁਝ ਅਜਿਹੇ ਸਿਧਾਂਤਾਂ ਬਾਰੇ ਭਵਿੱਖਬਾਣੀ ਕੀਤੀ ਸੀ, ਜਿਸ ਦਾ ਜ਼ਿਕਰ ਸਿੱਖ ਗੁਰੂਆਂ ਨੇ ਬਾਣੀ ਵਿਚ ਵੀ ਕੀਤਾ ਹੈ। 1979 ਤੋਂ ਉਹ ਕੈਂਬਰਿਜ ਯੂਨੀਵਰਸਿਟੀ ਵਿੱਚ ਲੁਨਾਸੀਅਨ ਪ੍ਰੋਫੈਸਰ ਆਫ਼ ਮੈਥੇਮੈਟਿਕਸ ਪਦ 'ਤੇ ਕੰਮ ਕਰ ਰਹੇ ਸਨ, ਇਹ ਪਦ ਕਦੇ ਸੰਸਾਰ ਪ੍ਰਸਿੱਧ ਵਿਗਿਆਨੀ ਨਿਊਟਨ ਦੇ ਕੋਲ ਵੀ ਰਿਹਾ ਸੀ। 21 ਸਾਲ ਦੀ ਉਮਰ ਤੋਂ 'ਮੋਟਰ ਨਿਊਰਾਨ ਡਿਜ਼ੀਜ਼' ਤੋਂ ਪੀੜਤ ਤੇ ਦਹਾਕਿਆਂ ਤੋਂ ਵੀਲ੍ਹਚੇਅਰ 'ਤੇ ਜੁੜੇ, ਸਟੀਫਨ ਹਾਕਿੰਗ ਜਿਨ੍ਹਾਂ ਨੂੰ ਦੂਸਰਿਆਂ ਨਾਲ ਗੱਲਬਾਤ ਕਰਨ ਲਈ ਖਾਸ ਤੌਰ 'ਤੇ ਬਣਾਏ ਕੰਪਿਊਟਰ ਸਿਸਟਮ ਦਾ ਸਹਾਰਾ ਲੈਣਾ ਪੈਂਦਾ ਸੀ, ਉਸ ਨੇ ਖ਼ੁਦ ਨੂੰ ਭੌਤਿਕ ਵਿਗਿਆਨ ਦੇ ਮੋਹਰੀ ਸਿਧਾਂਤਕਾਰ ਵਜੋਂ ਸਥਾਪਿਤ ਕੀਤਾ। ਉਹ ਸਿਰਫ ਆਪਣੀਆਂ ਪਲਕਾਂ ਹਿਲਾ ਸਕਦੇ ਸਨ ਤੇ ਪਲਕਾਂ ਦੇ ਇਸ਼ਾਰੇ ਤੇ ਹਾਵਭਾਵ ਹੀ ਇਸ ਖਾਸ ਕੰਪਿਊਟਰ ਦੀ ਸਕਰੀਨ ਉਤੇ ਉਕਰ ਜਾਂਦੇ ਸਨ। ਸਟੀਫਨ ਹਾਕਿੰਗ ਦੀ ਮੌਤ 14 ਮਾਰਚ 2018 ਨੂੰ ਹੋ ਗਈ ਤੇ ਜਾਂਦੇ-ਜਾਂਦੇ ਉਹ ਇਹ ਸਾਬਤ ਕਰ ਗਏ ਕਿ ਜੇਕਰ ਇੱਛਾ ਸ਼ਕਤੀ ਮਜਬੂਤ ਹੋਵੇ ਤਾਂ ਇਨਸਾਨ ਕੁਝ ਵੀ ਕਰ ਸਕਦਾ ਹੈ।

 


author

Shyna

Content Editor

Related News