ਇਤਿਹਾਸ ਦੀ ਡਾਇਰੀ: ਗੋਧਰਾ ਕਾਂਡ ਦੀ ਉਹ ਘਟਨਾ ਜਿਸ ਨੇ ਸਭ ਦੇ ਦਿਲ ਨੂੰ ਦਿੱਤਾ ਝੰਜੋੜ (ਵੀਡੀਓ)

Thursday, Feb 27, 2020 - 10:36 AM (IST)

ਜਲੰਧਰ (ਬਿਊਰੋ): ਹਿੰਸਾ ਕਿਸੀ ਮਸਲੇ ਦਾ ਹੱਲ ਨਹੀਂ ਅੱਜ ਦਿੱਲੀ ਹਿੰਸਾ ਦੀ ਅੱਗ ’ਚ ਸੜ ਰਿਹਾ ਹੈ। ਕਦੇ ਪੰਜਾਬ ਤੇ ਗੁਜਰਾਤ ਵੀ ਇਸੇ ਅੱਗ ’ਚ ਸੜ ਚੁੱਕੇ ਹਨ। ਗੁੱਸੇ ’ਚ ਕੁਝ ਦੰਗਈ ਜ਼ਿੰਦਗੀਆਂ ਤੇ ਲੋਕਾਂ ਦੇ ਘਰ ਫੂਕਦੇ ਜ਼ਰੂਰ ਹਨ ਪਰ ਪਿੱਛੇ ਬੱਚਦਾ ਕੁਝ ਨਹੀਂ। ਇਤਿਹਾਸ ਦਾ ਡਾਇਰੀ ਦਾ ਅੱਜ ਦਾ ਪੰਨਾ ਉਸ ਕਾਲੇ ਦੌਰ ਦੇ ਨਾਮ ਜਦੋਂ ਗੁਜਰਾਤ ’ਚ ਹਿੰਸਾ ਭੜਕੀ ਸੀ। ਗੋਧਰਾ ਕਾਂਡ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਨਜ਼ਰ ਮਾਰਦੇ ਹਾਂ ਇਤਿਹਾਸ ਦੀ ਡਾਇਰੀ ਦੇ ਉਸ ਕਾਲੇ ਪੰਨੇ ’ਤੇ

27 ਫਰਵਰੀ, 2002 ਗੋਧਰਾ ਕਾਂਡ ਦਹਿਲ ਗਿਆ ਗੁਜਰਾਤ
ਹਿੰਸਾ ਦੀ ਅੱਗ ’ਚ ਸੜੀ ਸਾਬਰਮਤੀ ਐਕਸਪ੍ਰੈਸ

27 ਫਰਵਰੀ 2002, ਗੁਜਰਾਤ ਨੇ ਉਹ ਘਟਨਾ ਦੇਖੀ, ਜਿਸ ਨੇ ਹਰ ਹਿੰਦੂਸਤਾਨੀ ਦੇ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ। ਦਰਅਸਲ ਇਸ ਦਿਨ ਗੁਜਰਾਤ ਦੇ ਗੋਧਰਾ ਸਟੇਸ਼ਨ ਤੋਂ ਰਵਾਨਾ ਹੋਈ ਸਾਬਰਮਤੀ ਐਕਸਪ੍ਰੈਸ ਟਰੇਨ ਨੂੰ ਭੀੜ ਨੇ ਅੱਗ ਦੇ ਹਵਾਲੇ ਕਰ ਦਿੱਤਾ। ਇਸ ਅਗਨੀਕਾਂਡ ’ਚ 59 ਲੋਕਾਂ ਦੀ ਮੌਤ ਹੋਈ। ਅਹਿਮਦਾਬਾਦ ਨੂੰ ਜਾਣ ਵਾਲੀ ਸਾਬਰਮਤੀ ਐਕਸਪ੍ਰੈੱਸ ਗੋਧਰਾ ਸਟੇਸ਼ਨ ਤੋਂ ਚੱਲੀ ਹੀ ਸੀ ਕਿ ਕਿਸੇ ਨੇ ਚੇਨ ਖਿੱਚ ਗੱਡੀ ਰੋਕ ਲਈ ਤੇ ਫਿਰ ਪਥਰਾਅ ਤੋਂ ਬਾਅਦ ਟਰੇਨ ਦੇ ਇਕ ਡਿੱਬੇ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਟਰੇਨ ’ਚ ਸਵਾਰ ਲੋਕ ਹਿੰਦੂ ਤੀਰਥਯਾਤਰੀ ਸਨ, ਜੋ ਅਯੋਧਿਆ ਤੋਂ ਵਾਪਸੀ ਕਰ ਰਹੇ ਸਨ। ਘਟਨਾ ਤੋਂ ਬਾਅਦ ਗੁਜਰਾਤ ’ਚ ਫਿਰਕਾਪ੍ਰਸਤੀ ਹਿੰਸਾ ਭੜਕ ਉੱਠੀ ਅਤੇ ਜਾਨਮਾਲ ਦਾ ਭਾਰੀ ਨੁਕਸਾਨ ਹੋਇਆ।ਹਾਲਾਤ ਇਸ ਕਦਰ ਵਿਗੜੇ ਕਿ ਤਤਕਾਲੀ ਪ੍ਰਧਾਨ ਮੰੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਜਨਤਾ ਤੋਂ ਸ਼ਾਂਤੀ ਦੀ ਅਪੀਲ ਕਰਨੀ ਪਈ।

ਆਜ਼ਾਦ ਰਹੇ ਹੈ, ਆਜ਼ਾਦ ਹੀ ਰਹਾਂਗੇ, ਆਜ਼ਾਦ ਹੀ ਮਰਾਂਗੇ...
ਉਹ ਆਜ਼ਾਦੀ ਘੁਲਾਟੀਆ, ਜੋ ਦੇਸ਼ ਦੀ ਗੁਲਾਮੀ ਵੇਲੇ ਵੀ ਆਜ਼ਾਦ ਸੀ, ਜਿਸ ਨੂੰ ਜ਼ਿੰਦਾ ਫੜਨ ਦਾ ਅੰਗਰੇਜ਼ ਹਕੂਮਤ ਦਾ ਸੁਪਨਾ ਕਦੇ ਪੂਰਾ ਨਹੀਂ ਹੋ ਸਕਿਆ। ਇਤਿਹਾਸ ਦੀ ਡਾਇਰੀ ’ਚ ਅੱਜ ਗੱਲ ਉਸ ਆਜ਼ਾਦੀ ਘੁਲਾਟੀਏ ਦੀ, ਜਿਸ ਨੇ ਅੰਗਰੇਜ਼ ਹਕੂਮਤ ਦੇ ਨੱਕ ਵਿਚ ਦਮ ਕਰ ਦਿੱਤਾ। ਸਾਰੀ ਅੰਗਰੇਜ਼ ਹਕੂਮਤ ਇਕ ਪਾਸੇ ਤੇ ਉਹ ਇਕੱਲਾ ਇਕ ਪਾਸੇ। ਪੂਰੀ ਤਰ੍ਹਾਂ ਆਜ਼ਾਦ। ਗੱਲ ਕਰ ਰਹੇ ਹਾਂ ਚੰਦਰ ਸ਼ੇਖਰ ਆਜ਼ਾਦ ਦੀ। ਇਤਿਹਾਸ ਦੀ ਡਾਇਰੀ ਵਿਚ 27 ਫਰਵਰੀ ਇਸ ਆਜ਼ਾਦੀ ਘੁਲਾਟੀਏ ਦੇ ਨਾਮ ਦਰਜ ਹੈ।

27 ਫਰਵਰੀ 1931
ਇਹ ਉਹ ਦਿਨ ਸੀ, ਜਦੋਂ ਚੰਦਰ ਸ਼ੇਖਰ ਆਜ਼ਾਦ ਨੇ ਅੰਗਰੇਜ਼ ਹਕੂਮਤ ਦੇ ਸਾਹਮਣੇ ਖੁਦ ਨੂੰ ਗੋਲੀ ਨਾਲ ਉਡਾ ਲਿਆ ਤੇ ਖੁਦ ਨੂੰ ਜ਼ਿੰਦਾ ਫੜਨ ਦੇ ਉਨ੍ਹਾਂ ਦੇ ਸੁਪਨੇ ਢਹਿ-ਢੇਰੀ ਕਰ ਦਿੱਤੇ।
ਪੂਰਾ ਨਾਂ- ਚੰਦਰ ਸ਼ੇਖਰ ਤਿਵਾਰੀ
ਜਨਮ- 23 ਜੁਲਾਈ, 1906
ਜਨਮ ਸਥਾਨ— ਪਿੰਡ ਭਾਵਰਾ, ਮੱਧ ਪ੍ਰਦੇਸ਼
ਪਿਤਾ— ਸੀਤਾਰਾਮ ਤਿਵਾਰੀ
ਮਾਤਾ- ਜਗਰਾਨੀ ਦੇਵੀ
ਚੰਦਰ ਸ਼ੇਖਰ ਆਜ਼ਾਦ ਦਾ ਪੂਰਾ ਨਾਂ ਪੰਡਿਤ ਚੰਦਰਸ਼ੇਖਰ ਤਿਵਾਰੀ ਸੀ। ਆਜ਼ਾਦ ਦਾ ਜਨਮ 23 ਜੁਲਾਈ, 1906 ਨੂੰ ਮੱਧ ਪ੍ਰਦੇਸ਼ ਦੇ ਆਦਿਵਾਸੀ ਪਿੰਡ ਭਾਵਰਾ ਵਿਚ ਪਿਤਾ ਸੀਤਾਰਾਮ ਤਿਵਾਰੀ ਦੇ ਘਰ ਤੇ ਮਾਤਾ ਜਗਰਾਨੀ ਦੇਵੀ ਦੀ ਕੁੱਖੋਂ ਹੋਇਆ। ਬਚਪਨ ’ਚ ਹੀ ਕ੍ਰਾਂਤੀਕਾਰੀ ਸੁਭਾਅ ਦਾ ਚੰਦਰ ਸ਼ੇਖਰ ਕੁਝ ਵੱਖਰਾ ਕਰਨਾ ਚਾਹੁੰਦਾ ਸੀ ਪਰ ਛੇਤੀ ਹੀ ਉਹ ਸਮਝ ਗਿਆ, ਜੇਕਰ ਕੁਝ ਕਰਨਾ ਹੈ ਤਾਂ ਘਰ-ਬਾਰ ਅਤੇ ਪਿੰਡ ਛੱਡਣਾ ਪਵੇਗਾ। ਸੋ 14 ਸਾਲਾ ਚੰਦਰ ਸ਼ੇਖਰ ਆਪਣੀ ਮੰਜ਼ਿਲ ਲੱਭਣ ਲਈ ਘਰੋਂ ਤੁਰ ਪਿਆ ਤੇ ਪਹੁੰਚ ਗਿਆ। ਮੁੰਬਈ ਵਿਚ ਕੁਝ ਸਮਾਂ ਕੰਮ ਕਰਨ ਤੋਂ ਬਾਅਦ ਉਹ ਉੱਚ ਸਿੱਖਿਆ ਹਾਸਲ ਕਰਨ ਲਈ ਕਾਸ਼ੀ ਚਲੇ ਗਏ। ਇਸ ਦੌਰਾਨ ਉਹ ਮਹਾਤਮਾ ਗਾਂਧੀ ਦੇ ਅੰਗਰੇਜ਼ਾਂ ਖਿਲਾਫ ਛੇੜੇ ਅਸਹਿਯੋਗ ਅੰਦੋਲਨ ਦਾ ਹਿੱਸਾ ਬਣੇ। ਅਸਿਹਯੋਗ ਅੰਦੋਲਨ ਬੰਦ ਹੋਣ ਤੋਂ ਬਾਅਦ 17 ਸਾਲਾ ਆਜ਼ਾਦ ਕ੍ਰਾਂਤੀਕਾਰੀ ਦਲ ਹਿੰਦੂਸਤਾਨ ਰੀਪਬਲਿਕਨ ਐਸੋਸੀਏਸ਼ਨ ਵਿਚ ਸ਼ਾਮਲ ਹੋਏ। ਦਲ ਵਿਚ ਉਨ੍ਹਾਂ ਦੀ ਫੁਰਤੀ ਦੇਖ ਉਨ੍ਹਾਂ ਨੂੰ ‘ਕਵਿਕ ਸਿਲਵਰ’ ਕਿਹਾ ਗਿਆ। ਅੱਗੇ ਜਾ ਕੇ ਉਹ ਇਸ ਦਲ ਦੇ ਕਮਾਂਡਰ ਇਨ ਚੀਫ ਵੀ ਬਣੇ।
ਪਾਰਟੀ ’ਚ ਰਹਿੰਦੇ ਹੋਏ ਆਜ਼ਾਦ ਦਾ ਕੰਮ ਆਜ਼ਾਦੀ ਘੁਲਾਟੀਆ ਲਈ ਫੰਡ ਇਕੱਠਾ ਕਰਨਾ ਸੀ। 1925 ਵਿਚ ਕੀਤੇ ਗਏ ਕਾਕੋਰੀ ਕਾਂਡ ਪਿੱਛੇ ਚੰਦਰ ਸ਼ੇਖਰ ਆਜ਼ਾਦ ਦਾ ਹੀ ਦਿਮਾਗ ਸੀ। ਉਨ੍ਹਾਂ ਕਾਕੋਰੀ ਵਿਖੇ ਚੱਲਦੀ ਟਰੇਨ ਵਿਚ ਡਕੈਤੀ ਕਰ ਅੰਗਰੇਜ਼ੀ ਹਕੂਮਤ ਨੂੰ ਭਾਜੜਾ ਪਾ ਦਿੱਤੀਆਂ ਸੀ।ਇਸ ਕਾਂਡ ਤੋਂ ਬਾਅਦ ਆਜ਼ਾਦ ਦੇ ਬਾਕੀ 10 ਸਾਥੀ ਫੜੇ ਗਏ ਪਰ ਆਜ਼ਾਦ ਪੁਲਸ ਦੇ ਹੱਥ ਨਾ ਲੱਗਾ...ਆਜ਼ਾਦ ਹਮੇਸ਼ਾ ਇਕ ਸ਼ੇਅਰ ਬੋਲਿਆ ਕਰਦੇ ਸੀ, ਦੁਸ਼ਮਣ ਕੀ ਗੋਲੀਓਂ ਕਾ ਸਾਮਨਾ ਹਮ ਕਰੇਂਗੇ। ਆਜ਼ਾਦ ਹੀ ਰਹੇ ਹੈ, ਆਜ਼ਾਦ ਹੀ ਰਹੇਂਗੇ। ਤੇ ਅਜਿਹਾ ਹੋਇਆ ਵੀ ਆਜ਼ਾਦ ਆਖਰੀ ਸਾਹ ਤੱਕ ਆਜ਼ਾਦ ਰਹੇ। ਉਨ੍ਹਾਂ ਆਪਣੀ ਜ਼ਿੰਦਗੀ ਦੇ 10 ਸਾਲ ਫਰਾਰ ਰਹਿੰਦੇ ਹੋਏ ਬਿਤਾਏ। ਇਕ ਸਮੇਂ ਤਾਂ ਉਹ ਝਾਂਸੀ ਦੇ ਨੇੜੇ 8 ਫੁੱਟ ਡੂੰਘੀ ਤੇ 4 ਫੁੱਟ ਚੌੜੀ ਗੁਫਾ ਵਿਚ ਸੰਨਿਆਸੀ ਦੇ ਭੇਸ ਵਿਚ ਰਹੇ।

ਭਗਤ ਸਿੰਘ ਨਾਲ ਮਿਲ ਕੇ ਤਾਂ ਆਜ਼ਾਦ ਨੇ ਅੰਗਰੇਜ਼ੀ ਹਕੂਮਤ ਦੇ ਨੱਕ ਵਿਚ ਦਮ ਕਰ ਦਿੱਤਾ। ਸਾਂਡਰਸ ਦੇ ਕਤਲ ਤੋਂ ਲੈ ਕੇ ਅਸੈਂਬਲੀ ਵਿਚ ਬੰਬ ਸੁੱਟਣ ਦੀ ਘਟਨਾ ਤੱਕ ਦੀ ਯੋਜਨਾ ਵਿਚ ਆਜ਼ਾਦ ਦਾ ਹੀ ਦਿਮਾਗ ਸੀ।ਆਜ਼ਾਦ ਹਮੇਸ਼ਾ ਆਪਣੇ ਨਾਲ ਇਕ ਮਾਊਜ਼ਰ ਰੱਖਦੇ ਸਨ। ਇਹ ਪਿਸਟਲ ਅੱਜ ਵੀ ਇਲਾਹਾਬਾਦ ਦੇ ਮਿਊਜ਼ੀਅਮ ਵਿਚ ਰੱਖੀ ਹੋਈ ਹੈ।ਆਜ਼ਾਦ ਤੱਕ ਬ੍ਰਿਟਿਸ਼ ਪੁਲਸ ਸ਼ਾਇਦ ਕਦੇ ਵੀ ਨਾ ਪਹੁੰਚ ਸਕਦੀ, ਜੇ ਉਨ੍ਹਾਂ ਦੇ ਹੀ ਸਾਥੀ ਗੱਦਾਰੀ ਨਾ ਕਰਦੇ।
27 ਫਰਵਰੀ 1931 ਨੂੰ ਚੰਦਰ ਸ਼ੇਖਰ ਆਜ਼ਾਦ ਨੇ ਇਲਾਹਾਬਾਦ ਦੇ ਅਲਫ੍ਰੇਡ ਪਾਰਕ ਵਿਚ ਬ੍ਰਿਟਿਸ਼ ਪੁਲਸ ਦੇ ਸਾਹਮਣੇ ਖੁਦ ਨੂੰ ਗੋਲੀ ਨਾਲ ਉਡਾ ਲਿਆ।
27 ਫਰਵਰੀ, 1953 ਅੰਗਰੇਜ਼ੀ ਭਾਸ਼ਾ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਆਸਾਨ ਬਣਾਉਣ ਲਈ ਬ੍ਰਿਟੇਨ ਦੇ ਸੰਸਦ ਵਿਚ ਸਪੈਲਿੰਗ ਬਿੱਲ ਦਾ ਪ੍ਰਸਤਾਵ ਪੇਸ਼ ਕੀਤਾ ਗਿਆ।
27 ਫਰਵਰੀ, 1953

ਬ੍ਰਿਟਿਸ਼ ਸੰਸਦ ਵਿਚ ਸਪੈਲਿੰਗ ਬਿੱਲ ਦਾ ਪ੍ਰਸਤਾਵ ਪੇਸ਼
1999 ਨਾਈਜੀਰੀਆ ਵਿਚ 15 ਸਾਲ ਵਿਚ ਪਹਿਲੀ ਵਾਰ ਗੈਰ ਫੌਜੀ ਸ਼ਾਸਕ ਚੁਣਨ ਲਈ ਵੋਟਾਂ ਹੋਈਆਂ। ਵੱਡੀ ਗਿਣਤੀ ਵਿਚ ਲੋਕ ਵੋਟ ਪਾਉਣ ਲਈ ਪਹੁੰਚੇ।
2009 ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਰਾਕ ਤੋਂ ਅਗਸਤ 2010 ਤੱਕ ਸਾਰੀਆਂ ਲੜਾਕੂ ਫੌਜਾਂ ਨੂੰ ਹਟਾ ਲਿਆ ਜਾਵੇਗਾ।
27 ਫਰਵਰੀ, 2009 ਓਬਾਮਾ ਨੇ ਇਰਾਕ ਤੋਂ ਲੜਾਕੂ ਫੌਜਾਂ ਹਟਾਉਣ ਦਾ ਐਲਾਨ
2010 ਚਿੱਲੀ ਵਿਚ 8.8 ਦੀ ਤੀਬਰਤਾ ਦਾ ਭੂਚਾਲ ਆਇਆ ਤੇ ਸੁਨਾਮੀ ਨਾਲ ਤੱਟੀ ਇਲਾਕਿਆਂ ਵਿਚ ਭਾਰੀ ਤਬਾਹੀ ਹੋਈ।
27 ਫਰਵਰੀ, 2010
8.8 ਤੀਬਰਤਾ ਦੇ ਭੂਚਾਲ ਨਾਲ ਕੰਬਿਆ ਚਿੱਲੀ
ਸੁਨਾਮੀ ਨੇ ਮਚਾਈ ਤਬਾਹੀ


Shyna

Content Editor

Related News