ਇਤਿਹਾਸ ਦੀ ਡਾਇਰੀ: ਅੱਜ ਦੇ ਹੀ ਦਿਨ ਇਸ ਮਹਾਨ ਬੱਲੇਬਾਜ਼ ਨੇ ਲਏ ਸਨ ਆਖਰੀ ਸਾਹ (ਵੀਡੀਓ)
Tuesday, Feb 25, 2020 - 10:49 AM (IST)
ਜਲੰਧਰ (ਬਿਊਰੋ): ਸਰ ਡੋਨਾਲਡ ਜਾਰਜ ਬ੍ਰੈਡਮੈਨ, ਦੁਨੀਆ ਦਾ ਇੱਕ ਮਹਾਨ ਕ੍ਰਿਕੇਟ, ਅਜਿਹਾ ਬੱਲੇਬਾਜ਼ ਜਿਸਦੇ ਅੱਗੇ ਬਾਲਿੰਗ ਕਰਨਾ ਕਿਸੇ ਵੀ ਗੇਂਦਬਾਜ਼ ਲਈ ਬੁਰੇ ਸੁਪਨੇ ਤੋਂ ਘੱਟ ਨਹੀਂ ਹੁੰਦਾ ਸੀ। ਪਿਆਰ ਨਾਲ ਲੋਕ ਉਨ੍ਹਾਂ ਨੂੰ 'ਦ-ਡਾਨ' ਵੀ ਕਹਿੰਦੇ ਸੀ। ਜਗ ਬਾਣੀ ਟੀਵੀ ਦਾ ਅੱਜ ਦਾ ਪ੍ਰੋਗਰਾਮ 'ਇਤਿਹਾਸ ਦੀ ਡਾਇਰੀ' ਸਰ ਡੋਨਾਲਡ ਬ੍ਰੈਡਮੈਨ ਨੂੰ ਸਮਰਪਿਤ ਹੈ, ਕਿਉਂਕਿ ਅੱਜ ਦੇ ਦਿਨ ਹੀ ਉਹ ਸਾਨੂੰ ਹਮੇਸ਼ਾ-ਹਮੇਸ਼ਾ ਲਈ ਅਲਵਿਦਾ ਕਹਿ ਗਏ ਸੀ। ਤਾਂ ਆਓ ਸਰ ਡਾਨ ਬੈਡਮੈਨ ਦੇ ਜੀਵਨ 'ਤੇ ਨਜ਼ਰ ਮਾਰਦੇ ਹੋਏ ਕੁਝ ਦਿਲਚਸਪ ਪਹਿਲੂਆਂ ਬਾਰੇ ਜਾਣਦੇ ਹਾਂ।
ਅੱਜ ਦਾ ਦਿਨ ਕ੍ਰਿਕੇਟ ਇਤਿਹਾਸ ਲਈ ਗਮ ਦਾ ਦਿਨ ਹੈ ਕਿਉਂਕਿ ਸਨ 2001 'ਚ ਕ੍ਰਿਕੇਟ ਦਾ ਧਰੂ-ਤਾਰਾ ਹਮੇਸ਼ਾ-ਹਮੇਸ਼ਾ ਲਈ ਅੱਖੋਂ ਦੂਰ ਹੋ ਗਿਆ ਸੀ। 92 ਸਾਲ ਦੀ ਉਮਰ 'ਚ ਇਸ ਮਹਾਨ ਆਸਟ੍ਰੇਲੀਅਨ ਕ੍ਰਿਕੇਟਰ ਨੇ ਅੰਤਿਮ ਸਾਹ ਲਏ ਸੀ। ਗੱਲ ਕਰ ਰਹੇ ਹਾਂ ਸਰ ਡੋਨਾਲਡ ਜਾਰਜ ਬ੍ਰੈਡਮੈਨ ਦੀ…ਜਿਨ੍ਹਾਂ ਦੀ ਧਮਾਕੇਦਾਰ ਬੱਲੇਬਾਜ਼ੀ ਅੱਗੇ ਆਉਣ ਤੋਂ ਜ਼ਿਆਦਾਤਰ ਗੇਂਦਬਾਜ਼ਾਂ ਗੁਰੇਜ਼ ਹੀ ਕਰਦੇ ਸੀ।
ਸ਼ਾਨਦਾਰ ਤੇ ਜਾਨਦਾਰ ਕਰੀਅਰ
ਸਰ ਡੋਨਾਲਡ ਜਾਰਜ ਬ੍ਰੈਡਮੈਨ ਦਾ ਕ੍ਰਿਕੇਟ ਕਰੀਅਨ ਜਾਨਦਾਰ ਤੇ ਸ਼ਾਨਦਾਰ ਸੀ। 20 ਸਾਲ ਦੀ ਉਮਰ 'ਚ ਇੰਗਲੈਂਡ ਖਿਲਾਫ ਕ੍ਰਿਕੇਟ ਕਰੀਅਰ ਦੀ ਸ਼ੁਰੂਆਤ ਤੇ ਆਖਿਰੀ ਟੈਸਟ ਮੈਚ ਵੀ ਇੰਗਲੈਂਡ ਖਿਲਾਫ ਖੇਡਿਆ। ਕਰੀਅਰ 'ਚ ਕੁੱਲ 52 ਟੈਸਟ ਮੈਚ ਖੇਡੇ ਤੇ 99.94 ਦੀ ਔਸਤ ਨਾਲ 6696 ਦੌੜਾਂ ਬਣਾਈਆਂ। ਜੇਕਰ ਸਰ ਬ੍ਰੈਡਮੈਨ 4 ਦੌੜਾਂ ਹੋਰ ਬਣਾ ਜਾਂਦੇ ਤਾਂ ਉਨਾਂ ਦੀ ਔਸਤ 100 ਦੀ ਹੋ ਜਾਣੀ ਸੀ, ਪਰ ਹਾਲੇ ਵੀ ਦੁਨੀਆ 'ਚ ਔਸਤ ਦੇ ਮਾਮਲੇ 'ਚ ਸਰ ਡੋਨਾਲਡ ਜਾਰਜ ਬ੍ਰੈਡਮੈਨ ਨੂੰ ਕੋਈ ਵੀ ਪਛਾੜ ਨਹੀਂ ਸਕਿਆ। ਖਾਸ ਗੱਲ ਇਹ ਹੈ ਕਿ 100 ਦੀ ਔਸਤ ਪੂਰੀ ਕਰਨ ਲਈ ਜਿਸ ਸਮੇਂ ਸਰ ਬ੍ਰੈਡਮੈਨ ਨੂੰ 4 ਦੌੜਾਂ ਦੀ ਜ਼ਰੂਰਤ ਸੀ ਉਹ ਉਨ੍ਹਾਂ ਦਾ ਆਖਿਰੀ ਮੈਚ ਸੀ ਤੇ ਉਹ ਆਪਣੇ ਆਖਿਰੀ ਮੈਚ 'ਚ 0 'ਤੇ ਆਊਟ ਹੋ ਗਏ ਸੀ। ਕਰੀਅਰ 'ਚ 13 ਅਰਧ-ਸ਼ਤਕ, 29 ਸ਼ਤਕ ਤੇ 12 ਵਾਰ ਦੋਹਰਾ ਸ਼ਤਕ ਜਮਾਇਆ।
ਕ੍ਰਿਕੇਟ ਤੋਂ ਪਹਿਲਾਂ ਟੈਨਿਸ ਖਿਡਾਰੀ
ਸਰ ਡਾਨ ਬ੍ਰੈਡਮੈਨ ਨੂੰ ਟੈਨਿਸ ਖੇਡਣਾ ਬਹੁਤ ਪਸੰਦ ਸੀ। 10 ਸਾਲ ਦੀ ਉਮਰ ਤੱਕ ਉਹ ਟੈਨਿਸ ਖੇਡਦੇ ਹੁੰਦੇ ਸੀ। 1921 'ਚ ਇੱਕ ਵਾਰ ਪਿਤਾ ਨਾਲ ਸਿਡਨੀ ਕ੍ਰਿਕੇਟ
ਗਰਾਉਂਡ 'ਚ ਗਏ ਤਾਂ ਉਨ੍ਹਾਂ ਦਾ ਕ੍ਰਿਕੇਟ ਪ੍ਰਤੀ ਅਜਿਹਾ ਲਗਾਅ ਹੋਇਆ ਕਿ ਦੁਨੀਆ ਦਾ ਮਹਾਨਤਮ ਬੱਲੇਬਾਜ਼ ਬਣ ਕੇ ਹੀ ਦਮ ਲਿਆ।
ਕਦੇ ਸਟੰਪ ਆਊਟ ਨਹੀਂ ਹੋਏ ਬ੍ਰੈਡਮੈਨ
ਸਰ ਡੋਨਾਲਡ ਬ੍ਰੈਡਮੈਨ ਦੁਨੀਆ ਦੇ ਅਜਿਹੇ ਬੱਲੇਬਾਜ਼ ਦਨ ਜੋ ਕਦੇ ਵੀ ਸਟੰਪ ਆਊਟ ਨਹੀਂ ਹੋਏ। ਕਰੀਅਰ 'ਚ 80 ਟੈਸਟ ਮੈਚ ਖੇਡਣ ਵਾਲੇ ਬ੍ਰੈਡਮੈਨ 10 ਮੈਚਾਂ 'ਚ ਤਾਂ ਆਊਟ ਹੀ ਨਹੀਂ ਕੀਤੇ ਜਾ ਸਕੇ। ਬਾਕੀ ਰਹਿੰਦੇ 70 ਟੈਸਟ ਮੈਚਾਂ 'ਚ ਉਨ੍ਹਾਂ ਨੂੰ ਕੋਈ ਸਟੰਪ ਆਊਟ ਨਹੀਂ ਕਰ ਸਕਿਆ।
25 ਫਰਵਰੀ 2001 'ਅੰਤਿਮ' ਤਾਰੀਖ !
1948 'ਚ ਸਰ ਡਾਨ ਬ੍ਰੈਡਮੈਨ 99.94 ਦੀ ਔਸਤ ਨਾਲ ਰਿਟਾਇਰ ਹੋਏ। ਉਨਾਂ ਨੇ ਆਸਟ੍ਰੇਲੀਆਈ ਕ੍ਰਿਕੇਟ ਦੀ ਪਿੱਚ ਤੋਂ ਦੂਰ ਰਹਿ ਕੇ ਵੀ ਕਈ ਸਾਲ ਸੇਵਾ ਕੀਤੀ ਤੇ ਕਈ ਵੱਡੇ ਅਹੁਦਿਆਂ 'ਤੇ ਰਹੇ। ਕ੍ਰਿਕੇਟ 'ਚ ਅਣਮੁੱਲੇ ਯੋਗਦਾਨ ਲਈ ਉਨ੍ਹਾਂ ਨੂੰ ਨਾਈਟਹੁੱਡ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਤੇ ਫਿਰ ਆਈ 25 ਫਰਵਰੀ 2011 ਦੀ ਤਾਰੀਖ ਜਦੋਂ ਆਸਟ੍ਰੇਲੀਆਈ ਕ੍ਰਿਕੇਟ ਨੂੰ ਚਮਕਾਉਣ ਵਾਲੇ ਸਰ ਡੋਨਾਲਡ ਜਾਰਜ ਬ੍ਰੈਡਮੈਨ ਦੀ 92 ਸਾਲ ਦੀ ਉਮਰ 'ਚ ਮੌਤ ਹੋ ਗਈ।
ਸਰ ਡੋਨਾਲਡ ਜਾਰਜ ਬ੍ਰੈਡਮੈਨ ਹਰ ਇੱਕ ਕ੍ਰਿਕੇਟਰ ਦੇ ਆਦਰਸ਼ ਨੇ ਤੇ ਰਹਿੰਦੀ ਦੁਨੀਆ ਤੱਕ ਉਨਾਂ ਨੂੰ ਯਾਦ ਕੀਤਾ ਜਾਵੇਗਾ। ਇਸ ਤੋਂ ਇਲਾਵਾ ਅੱਜ ਦੀ ਤਾਰੀਖ 'ਤੇ 'ਇਤਿਹਾਸ ਦੀ ਡਾਇਰੀ' 'ਚ ਹੋਰ ਕੀ ਕੁਝ ਸਰਜ ਹੈ ਇਸ 'ਤੇ ਵੀ ਨਜ਼ਰ ਮਾਰ ਲੈਂਦੇ ਹਾਂ।
25 ਫਰਵਰੀ 1945 ਨੂੰ ਦੂਸਰੇ ਵਿਸ਼ਵ ਯੁੱਧ ਦੌਰਾਨ ਤੁਰਕੀ ਨੇ ਜਰਮਨੀ 'ਤੇ ਯੁੱਧ ਦਾ ਐਲਾਨ ਕੀਤਾ ਸੀ।
25 ਫਰਵਰੀ 1938 'ਚ ਫਾਰੋਖ ਮਨੇਕਸ਼ਾ ਇੰਜੀਨੀਅਰ ਦਾ ਜਨਮ ਹੋਇਆ। ਫਾਰੋਖ ਇੰਜੀਨੀਅਰ ਭਾਰਤ ਦੇ ਕ੍ਰਿਕੇਟ ਮੈਚ ਖਿਡਾਰੀ ਰਹੇ ਨੇ। ਉਨਾਂ ਨੇ ਭਾਰਤ ਲਈ 46 ਟੈਸਟ ਮੈਚ ਤੇ 5 ਵਨ-ਡੇ ਮੈਚ ਖੇਡੇ।
25 ਫਰਵਰੀ 1974 ਨੂੰ ਭਾਰਤ ਦੀ ਬੇਹੱਦ ਖੂਬਸੂਰਤ ਅਦਾਕਾਰਾ ਦਿਵਿਆ ਭਾਰਤੀ ਦਾ ਜਨਮ ਹੋਇਆ ਸੀ। ਦਿਵਿਆ ਭਾਰਤੀ ਦੀ 5 ਅਪ੍ਰੈਲ 1993 ਨੂੰ ਭੇਤਭਰੇ ਹਾਲਾਤਾਂ 'ਚ ਮੌਤ ਹੋ ਗਈ ਸੀ। ਦਿਵਿਆ ਭਾਰਤੀ ਨੇ ਹਿੰਦੀ ਤੇ ਤੇਲਗੂ ਇੰਡਸਟ੍ਰੀ ਨੂੰ ਕਿਈ ਬਿਹਤਰੀਨ ਫਿਲਮਾਂ ਦਿੱਤੀਆਂ।
ਹਿੰਦੀ ਫਿਲਮਾਂ ਦੇ ਅਦਾਕਾਰ ਸ਼ਾਹਿਦ ਕਪੂਰ ਦਾ 25 ਫਰਵਰੀ 1981 ਨੂੰ ਜਨਮ ਹੋਇਆ ਸੀ। ਸ਼ਾਹਿਦ ਕਪੂਰ ਦੀ ਸ਼ਾਨਦਾਰ ਅਦਾਕਾਰੀ ਨੇ ਹਿੰਦੀ ਸਿਨੇਮਾ ਜਗਤ ਨੂੰ ਕਈ ਸ਼ਾਨਦਾਰ ਫਿਲਮਾਂ ਦਿੱਤੀਆਂ।
25 ਫਰਵਰੀ 2008 ਨੂੰ ਹੰਸ ਰਾਜ ਖੰਨਾ ਦੀ ਮੌਤ ਹੋਈ ਸੀ। ਪੰਜਾਬ ਦੇ ਜਮਪਲ ਹੰਸ ਰਾਜ ਖੰਨਾ ਦਿੱਲੀ ਹਾਈ ਕੋਰਟ ਦੇ ਚੀਫ ਜਸਟਿਸ, ਸੁਪਰੀਮ ਕੋਰਟ ਦੇ ਜੱਜ ਤੇ ਭਾਰਤ ਦੇ ਕਾਨੂੰਨ ਮੰਤਰੀ ਵੀ ਰਹਿ ਚੁੱਕੇ ਸਨ।