ਵੱਡੀ ਖ਼ੁਸ਼ਖ਼ਬਰੀ: ਹੁਣ ਅੰਮ੍ਰਿਤਸਰ ਹਵਾਈ ਅੱਡੇ ਤੋਂ ਅਮਰੀਕਾ-ਕੈਨੇਡਾ ਲਈ ਉਡਾਣ ਭਰਨਗੇ ਜਹਾਜ਼

Saturday, Mar 04, 2023 - 05:49 PM (IST)

ਵੱਡੀ ਖ਼ੁਸ਼ਖ਼ਬਰੀ: ਹੁਣ ਅੰਮ੍ਰਿਤਸਰ ਹਵਾਈ ਅੱਡੇ ਤੋਂ ਅਮਰੀਕਾ-ਕੈਨੇਡਾ ਲਈ ਉਡਾਣ ਭਰਨਗੇ ਜਹਾਜ਼

ਜਲੰਧਰ (ਸਲਵਾਨ)- ਇਟਲੀ ਦੀ ਨਿਓਸ ਏਅਰ 6 ਅਪ੍ਰੈਲ ਤੋਂ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਨੂੰ ਕੈਨੇਡਾ ਦੇ ਟੋਰਾਂਟੋ ਅਤੇ ਅਮਰੀਕਾ ਦੇ ਨਿਊਯਾਰਕ ਨਾਲ ਜੋੜਨ ਲਈ ਆਪਣੀ ਉਡਾਣ ਸ਼ੁਰੂ ਕਰਨ ਜਾ ਰਹੀ ਹੈ। ਪਿਛਲੇ ਸਾਲ 14 ਦਸੰਬਰ ਨੂੰ ਮਿਲਾਨ ਅਤੇ ਅੰਮ੍ਰਿਤਸਰ ਵਿਚਕਾਰ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਤੋਂ ਬਾਅਦ ਨਿਓਸ ਹੁਣ ਮਿਲਾਨ ਅਤੇ ਟੋਰਾਂਟੋ ਵਿਚਕਾਰ ਸਿੱਧੀਆਂ ਉਡਾਣਾਂ ਸ਼ੁਰੂ ਕਰਕੇ ਆਪਣੇ ਨੈੱਟਵਰਕ ਦਾ ਵਿਸਥਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਉਡਾਣ ਉੱਤਰੀ ਅਮਰੀਕਾ ਵਿਚ ਵਸਦੇ ਪੰਜਾਬੀਆਂ ਅਤੇ ਪ੍ਰਵਾਸੀ ਭਾਰਤੀਆਂ ਲਈ ਬਹੁਤ ਲਾਭਕਾਰੀ ਹੋਵੇਗੀ।

ਇਹ ਵੀ ਪੜ੍ਹੋ : ਜਲੰਧਰ 'ਚ ਘਰਾਂ ਦੇ ਬਾਹਰ ਲੱਗ ਰਹੀਆਂ UID ਨੰਬਰ ਪਲੇਟਾਂ, ਲਿੰਕ ਕੀਤਾ ਜਾ ਰਿਹੈ ਮੋਬਾਇਲ ਨੰਬਰ

ਨਿਓਸ ਦੇ ਜਨਰਲ ਪ੍ਰਤੀਨਿਧੀ ਭਰਤ ਘਈ ਨੇ ਇਕ ਪ੍ਰੈੱਸ ਰਿਲੀਜ਼ ਵਿਚ ਕਿਹਾ ਕਿ ਇਸ ਉਡਾਣ ਨਾਲ ਨਿਓਸ ਏਅਰ ਵੱਲੋਂ ਮਿਲਾਨ ਦੇ ਮਾਧਿਅਮ ਨਾਲ ਟੋਰਾਂਟੋ-ਅੰਮ੍ਰਿਤਸਰ ਵਿਚਾਲੇ ਵਨ ਸਟਾਪ ਸੀਮਲੈਸ ਕਨੈਕਟੀਵਿਟੀ ਪ੍ਰਦਾਨ ਕੀਤੀ ਜਾਏਗੀ ਜੋ ਅੰਮ੍ਰਿਤਸਰ ਨੂੰ ਨਿਊਯਾਰਕ ਨਾਲ ਵੀ ਜੋੜੇਗੀ। ਏਅਰਲਾਈਨ ਨੇ ਕੋਵਿਡ ਦੌਰਾਨ ਪਹਿਲੀ ਵਾਰ ਸਤੰਬਰ 2021 ਵਿਚ ਇਟਲੀ ਅਤੇ ਅੰਮ੍ਰਿਤਸਰ ਵਿਚਾਲੇ ਚਾਰਟਰ ਸੇਵਾਵਾਂ ਨਾਲ ਅੰਮ੍ਰਿਤਸਰ ਲਈ ਉਡਾਣਾਂ ਸ਼ੁਰੂ ਕੀਤੀਆਂ ਸਨ।
ਉਨ੍ਹਾਂ ਕਿਹਾ ਕਿ ਨਵੇਂ ਰੂਟ ’ਤੇ ਸ਼ੁਰੂ ਕੀਤੀ ਜਾ ਰਹੀ ਉਡਾਣ ਲਈ ਨਿਓਸ 355 ਸੀਟਾਂ (327 ਇਕਾਨਮੀ ਅਤੇ 28 ਪ੍ਰੀਮੀਅਮ ਇਕਾਨਮੀ) ਵਾਲੇ ਬੋਇੰਗ 787 ਡ੍ਰੀਮਲਾਈਨਰ ਜਹਾਜ਼ ਦੀ ਵਰਤੋਂ ਕਰ ਕੇ ਹਰ ਵੀਰਵਾਰ ਹਫਤੇ ਵਿਚ ਇਕ ਵਾਰ ਉਡਾਣ ਭਰੇਗਾ।

ਫਲਾਈਟ ਨੰਬਰ 3249 ਹਰ ਵੀਰਵਾਰ ਸਵੇਰੇ 3.15 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ ਅਤੇ ਉਸੇ ਦਿਨ ਸਵੇਰੇ 8.20 ਵਜੇ ਮਿਲਾਨ ਮਾਲਪੈਂਸਾ ਹਵਾਈ ਅੱਡੇ ’ਤੇ ਪਹੁੰਚੇਗੀ। ਫਲਾਈਟ ਨੰਬਰ 4348 ਮਿਲਾਨ ਤੋਂ ਦੁਪਹਿਰ 12.30 ਵਜੇ ਰਵਾਨਾ ਹੋਵੇਗੀ ਅਤੇ ਲਗਭਗ 4.10 ਘੰਟਿਆਂ ਦੇ ਟਰਾਂਜ਼ਿਟ ਸਟਾਪ ਤੋਂ ਬਾਅਦ ਦੇਰ ਦੁਪਹਿਰ 3 ਵਜੇ ਟੋਰਾਂਟੋ ਪਹੁੰਚੇਗੀ। ਘਈ ਨੇ ਅੱਗੇ ਕਿਹਾ ਕਿ ਏਅਰਲਾਈਨ ਦੀ ਯੋਜਨਾ ਹਫ਼ਤੇ ਵਿਚ ਇਕ ਉਡਾਣ ਸ਼ੁਰੂ ਕਰਨ ਤੋਂ ਬਾਅਦ ਜੂਨ ਦੇ ਮਹੀਨੇ ਵਿਚ ਹਫ਼ਤੇ ਵਿਚ ਦੋ ਵਾਰ ਅਤੇ ਪੂਰੇ ਸਾਲ ਵਿਚ ਹਫ਼ਤੇ ਵਿਚ 3 ਦਿਨ ਉਡਾਣਾਂ ਸ਼ੁਰੂ ਕਰਨ ਦੀ ਯੋਜਨਾ ਹੈ।

ਇਹ ਉਡਾਣਾਂ ਨਾ ਸਿਰਫ਼ ਦਿੱਲੀ ਆਉਣ ਵਾਲੇ ਪੰਜਾਬੀ ਪ੍ਰਵਾਸੀਆਂ ਲਈ ਸਫ਼ਰ ਨੂੰ ਆਸਾਨ ਬਣਾਉਣਗੀਆਂ, ਸਗੋਂ ਦੋਵਾਂ ਦੇਸ਼ਾਂ ਵਿਚਾਲੇ ਸੈਰ-ਸਪਾਟੇ ਅਤੇ ਵਪਾਰ ਵਿਚ ਵਾਧੇ ਦੇ ਮੌਕੇ ਵੀ ਪ੍ਰਦਾਨ ਕਰਨਗੀਆਂ। ਏਅਰਲਾਈਨ ਦੀ ਫਿਲਹਾਲ ਰੋਮ ਤੋਂ ਅੰਮ੍ਰਿਤਸਰ ਅਤੇ ਵੇਰੋਨਾ ਤੋਂ ਅੰਮ੍ਰਿਤਸਰ ਲਈ ਵੀ ਉਡਾਣਾਂ ਸ਼ੁਰੂ ਕਰਨ ਦੀ ਯੋਜਨਾ ਹੈ।

ਇਹ ਵੀ ਪੜ੍ਹੋ : ਬਜਟ ਸੈਸ਼ਨ ਦੌਰਾਨ ਕਾਂਗਰਸ ਨੇ ਸਰਕਾਰ ਨੂੰ ਘੇਰਣ ਦੀ ਖਿੱਚੀ ਤਿਆਰੀ, ਹਮਲਾਵਰ ਰਣਨੀਤੀ ਕੀਤੀ ਤੈਅ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News