ਇਹ ਇਟਲੀ ਦਾ ਸ਼ਹਿਰ ਵੈਨਿਸ ਨਹੀਂ ਜਲੰਧਰ ਹੈ ਜਨਾਬ, ਦੇਖੋ ਤਸਵੀਰਾਂ

Wednesday, Jul 18, 2018 - 10:08 PM (IST)

ਇਹ ਇਟਲੀ ਦਾ ਸ਼ਹਿਰ ਵੈਨਿਸ ਨਹੀਂ ਜਲੰਧਰ ਹੈ ਜਨਾਬ, ਦੇਖੋ ਤਸਵੀਰਾਂ

ਜਲੰਧਰ— (ਅਰੁਣ ਚੋਪੜਾ) ਇਟਲੀ ਦਾ ਸ਼ਹਿਰ ਵੈਨਿਸ ਪਾਣੀ ਦੇ ਸ਼ਹਿਰ ਵਜੋਂ ਵੀ ਜਾਣਿਆ ਜਾਂਦਾ ਹੈ। ਸ਼ਹਿਰ ਦੇ ਵਿਚਕਾਰੋਂ ਲੰਘਦੀ 'ਗ੍ਰੈਂਡ ਕੈਨਾਲ'' ਸ਼ਹਿਰ ਦੀ ਦਿੱਖ ਨੂੰ ਹੋਰ ਵੀ ਮਨਮੋਹਨਾਂ ਬਣਾਉਂਦੀ ਹੈ, ਜੋ ਤਸਵੀਰ ਤੁਸੀ ਦੇਖ ਰਹੇ ਹੋ ਇਨ੍ਹਾਂ 'ਚੋਂ ਇਕ ਤਸਵੀਰ ਵੈਨਿਸ ਸ਼ਹਿਰ ਦੀ ਹੈ ਤੇ ਦੂਜੀ ਜਲੰਧਰ ਦੇ ਓਲਡ ਰੇਲਵੇ ਰੋਡ ਦੀ ਹੈ। ਬੁੱਧਵਾਰ ਨੂੰ ਜਲੰਧਰ 'ਚ ਪਏ ਮੀਂਹ ਤੋਂ ਬਾਅਦ ਇਹ ਸੜਕ ਪੂਰੀ ਤਰ੍ਹਾਂ ਨਾਲ ਪਾਣੀ ਨਾਲ ਭਰ ਗਈ। ਜੋ ਕਿ ਨਹਿਰ ਦਾ ਰੂਪ ਧਾਰਨ ਕਰ ਗਈ।

PunjabKesari
ਬੁੱਧਵਾਰ ਨੂੰ ਦੁਪਹਿਰ ਪਏ ਮੀਂਹ ਨੇ ਜਲੰਧਰ ਸ਼ਹਿਰ ਅੰਦਰ ਪਾਣੀ-ਪਾਣੀ ਕਰ ਦਿੱਤਾ। ਸ਼ਹਿਰ ਦਾ ਹਰ ਇਲਾਕਾ ਪੂਰੀ ਤਰ੍ਹਾਂ ਨਾਲ ਪਾਣੀ ਨਾਲ ਭਰ ਗਿਆ। ਜਿਸ ਕਾਰਨ ਲੋਕਾਂ ਨੂੰ ਘਰੋਂ ਤੇ ਦੁਕਾਨਾਂ 'ਚੋਂ ਬਾਹਰ ਨਿਕਲਣਾ ਵੀ ਇਕ ਵਾਰ ਔਖਾ ਹੋ ਗਿਆ। ਮੀਂਹ ਤੋਂ ਕਈ ਘੰਟਿਆ ਬਾਅਦ ਵੀ ਸ਼ਹਿਰ ਦੇ ਜ਼ਿਆਦਾਤਰ ਇਲਾਕਿਆਂ 'ਚ ਪਾਣੀ ਖੜਾ ਦੇਖਿਆ ਗਿਆ। ਜਿਸ ਦਾ ਮੁੱਖ ਕਾਰਨ ਸ਼ਹਿਰ ਦੀ ਸੀਵਰੇਜ ਵਿਵਸਥਾ ਦਾ ਸਹੀ ਢੰਗ ਨਾਲ ਕੰਮ ਨਾ ਕਰਨਾ ਰਿਹਾ।PunjabKesari

ਮੀਂਹ ਕਾਰਨ ਸ਼ਹਿਰ ਦੇ ਕਈ ਮੁੱਖ ਚੌਕਾਂ 'ਤੇ ਭਾਰੀ ਟ੍ਰੈਫਿਕ ਜਾਮ ਲੱਗਾ ਦੇਖਿਆ ਗਿਆ। ਕਪੂਰਥਲਾ ਰੋਡ 'ਤੇ ਤਾਂ ਲਗਭਗ 3 ਕਿਲੋਮੀਟਰ ਲੰਬਾ ਜਾਮ ਲੱਗ ਗਿਆ। ਜਿਸ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸ਼ਹਿਰ ਦੇ ਸੈਂਟਰਲ ਟਾਊਨ ਇਲਾਕੇ ਦੀਆਂ ਸੜਕਾਂ ਨਹਿਰ ਹੋਣ ਦਾ ਭੁੱਲੇਖਾ ਪਾ ਰਹੀਆਂ ਸਨ। ਜਿਸ ਕਾਰਨ ਇਨ੍ਹਾਂ ਸੜਕਾਂ ਤੋਂ ਵਾਹਨਾਂ ਰਾਹੀਂ ਲੰਘਣਾ ਤਾਂ ਦੂਰ ਦੀ ਗੱਲ ਸਗੋਂ ਪੈਦਲ ਲੰਘਣਾ ਵੀ ਬੇਹੱਦ ਮੁਸ਼ਕਲ ਸੀ।

PunjabKesari

ਇਲਾਕੇ ਦੇ ਕਈ ਘਰਾਂ ਅੰਦਰ ਵੀ ਪਾਣੀ ਵੜ ਗਿਆ। ਸਥਿਤੀ ਸ਼ਾਮ ਤਕ ਵੀ ਜਿਵੇਂ ਦੀ ਤਿਵੇਂ ਹੀ ਬਣੀ ਹੋ ਸੀ।ਇਲਾਕੇ ਦੇ ਲੋਕਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਮਾਰਟ ਫੋਨ ਦੇਣ ਜਿਹੇ ਵਾਅਦੇ ਕਰ ਕੇ ਸੂਬੇ ਦੀ ਸੱਤਾ 'ਤੇ ਕਾਬਜ਼ ਹੋ ਕਾਂਗਰਸ ਸਰਕਾਰ ਨੂੰ ਉਹ ਅਪੀਲ ਕਰਦੇ ਹਨ ਕਿ ਮੁੱਖ ਮੰਤਰੀ ਕੈਪਟਨ ਸਾਹਿਬ ਜੇ ਹੁਣ ਕੁਝ ਹੋਰ ਨਹੀਂ ਦੇ ਸਕਦੇ ਤਾਂ ਘੱਟੋ-ਘੱਟ ਉਨ੍ਹਾਂ ਨੂੰ ਕਿਸ਼ਤੀਆਂ ਹੀ ਲੈ ਦੇਣ ਤਾਂ ਜੋ ਬਰਸਾਤ ਦੇ ਦਿਨਾਂ 'ਚ ਉਨ੍ਹਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ।

PunjabKesari


Related News