ਨਸ਼ਾ ਸਮੱਗਲਰ ਨੂੰ ਛੱਡਣ ਦੀ ਸਿਫ਼ਾਰਸ਼ ਕਰਨੀ ਨਾਮੀ ਆਗੂ ਨੂੰ ਪਈ ਮਹਿੰਗੀ, ਪੁਲਸ ਅਧਿਕਾਰੀ ਨੇ ਸਿਖਾਇਆ ਸਬਕ

Sunday, May 22, 2022 - 04:11 PM (IST)

ਨਸ਼ਾ ਸਮੱਗਲਰ ਨੂੰ ਛੱਡਣ ਦੀ ਸਿਫ਼ਾਰਸ਼ ਕਰਨੀ ਨਾਮੀ ਆਗੂ ਨੂੰ ਪਈ ਮਹਿੰਗੀ, ਪੁਲਸ ਅਧਿਕਾਰੀ ਨੇ ਸਿਖਾਇਆ ਸਬਕ

ਜਲੰਧਰ (ਜ. ਬ.)–ਸ਼ਹਿਰ ਦੇ ਇਕ ਨਾਮੀ ਆਗੂ ਵੱਲੋਂ ਇਕ ਵੱਡੇ ਅਧਿਕਾਰੀ ਨੂੰ ਨਸ਼ੇ ਦੇ ਕੇਸ ’ਚ ਸਿਫ਼ਾਰਸ਼ ਕਰਨਾ ਮਹਿੰਗਾ ਪੈ ਗਿਆ ਹੈ। ਆਲਮ ਇਹ ਹੈ ਕਿ ਅਧਿਕਾਰੀ ਨੇ ਨੇਤਾ ਜੀ ਦੇ ਕਹਿਣ ’ਤੇ ਮੁਲਜ਼ਮ ਨੂੰ ਛੱਡਿਆ ਨਹੀਂ, ਸਗੋਂ ਉਨ੍ਹਾਂ ਨੂੰ ਬੱਕਰੀ ਅਤੇ ਸ਼ੇਰ ਵਿਚ ਫਰਕ ਸਮਝਾਇਆ। ਉਕਤ ਗੱਲ ਪੁਲਸ ਮਹਿਕਮੇ ਦੇ ਨਾਲ-ਨਾਲ ਸ਼ਹਿਰ ਵਿਚ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਉਕਤ ਆਗੂ ਨੇ ਪਹਿਲਾਂ ਆਲਾ ਪੁਲਸ ਅਧਿਕਾਰੀ ਨੂੰ ਫੋਨ ਕਰਕੇ ਕਿਹਾ ਕਿ ਉਕਤ ਨਸ਼ਾ ਸਮੱਗਲਰ ਨੂੰ ਛੱਡ ਦਿੱਤਾ ਜਾਵੇ ਕਿਉਂਕਿ ਇਹ ਤਾਂ ਸਿਰਫ਼ ਬੱਕਰੀ ਹੈ। ਬਦਲੇ ਵਿਚ ਉਹ ਉਨ੍ਹਾਂ ਨੂੰ ਸ਼ੇਰ ਦਾ ਸ਼ਿਕਾਰ ਕਰਵਾਉਣਗੇ।

ਹੋਇਆ ਇੰਝ ਕਿ ਉਕਤ ਆਗੂ ਨੇ ਅਧਿਕਾਰੀ ਨੂੰ ਫੋਨ ਕਰਕੇ ਬੱਕਰੀ ਨੂੰ ਛੱਡਣ ਦੀ ਸਿਫ਼ਾਰਸ਼ ਤਾਂ ਕਰ ਦਿੱਤੀ ਪਰ ਪੁਲਸ ਅਧਿਕਾਰੀ ਦੀ ਦਾਦ ਦੇਣੀ ਬਣਦੀ ਹੈ। ਉਨ੍ਹਾਂ ਨਸ਼ਾ ਸਮੱਗਲਰ ਨੂੰ ਛੱਡਣ ਦੀ ਥਾਂ 2 ਦਿਨ ਬੈਰਕ ਵਿਚ ਬਿਠਾਈ ਰੱਖਿਆ। ਅਧਿਕਾਰੀ ਨੇ ਨੇਤਾ ਜੀ ਦੇ ਅਹੁਦੇ ਦਾ ਸਨਮਾਨ ਕਰਦਿਆਂ ਪਹਿਲਾਂ ਤਾਂ ਕੋਈ ਕਾਰਵਾਈ ਨਹੀਂ ਕੀਤੀ ਪਰ ਨੇਤਾ ਜੀ ਨੂੰ ਕਹਿ ਦਿੱਤਾ ਕਿ ਉਨ੍ਹਾਂ ਨੂੰ ਜਲਦ ਤੋਂ ਜਲਦ ਸ਼ੇਰ (ਵੱਡੇ ਨਸ਼ਾ ਸਮੱਗਲਰ) ਦਾ ਸ਼ਿਕਾਰ ਕਰਵਾਇਆ ਹੈ। ਇਕ ਦਿਨ ਬੀਤਣ ਤੋਂ ਬਾਅਦ ਅਧਿਕਾਰੀ ਨੇ ਨੇਤਾ ਜੀ ਨੂੰ ਫੋਨ ਕਰਕੇ ਕਿਹਾ ਕਿ ਸ਼ੇਰ ਦੇ ਸ਼ਿਕਾਰ ਦਾ ਕੀ ਬਣਿਆ ਤਾਂ ਨੇਤਾ ਜੀ ਨੇ ਟਾਲ-ਮਟੋਲ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ: DGP ਭਾਵਰਾ ਦੇ ਅਧਿਕਾਰੀਆਂ ਨੂੰ ਸਖ਼ਤ ਹੁਕਮ, ਪੰਜਾਬ ’ਚ ਸ਼ਾਂਤੀ ਵਿਵਸਥਾ ਨੂੰ ਹਰ ਕੀਮਤ ’ਤੇ ਬਣਾ ਕੇ ਰੱਖਿਆ ਜਾਵੇ

ਸੂਤਰਾਂ ਨੇ ਦੱਸਿਆ ਕਿ ਉਕਤ ਨੇਤਾ ਨੇ ਆਲਾ ਅਧਿਕਾਰੀ ਨੂੰ ਟਾਲ-ਮਟੋਲ ਕਰਦਿਆਂ ਸ਼ਾਮ ਦਾ ਸਮਾਂ ਦਿੱਤਾ। ਅਧਿਕਾਰੀ ਨੇ ਫਿਰ ਦੋਬਾਰਾ ਫੋਨ ਲਾਇਆ ਕਿ ਨੇਤਾ ਜੀ ਦੁਪਹਿਰ ਦਾ ਸਮਾਂ ਹੋ ਗਿਆ ਹੈ। ਸ਼ੇਰ ਦੇ ਸ਼ਿਕਾਰ ਦਾ ਕੀ ਬਣਿਆ ਤਾਂ ਨੇਤਾ ਜੀ ਥੋੜ੍ਹਾ ਸ਼ਰਮਿੰਦਾ ਹੋਏ ਅਤੇ ਅਧਿਕਾਰੀ ਕੋਲੋਂ ਦੋਬਾਰਾ ਸ਼ਾਮ ਤੱਕ ਦਾ ਸਮਾਂ ਮੰਗਿਆ। ਸ਼ਾਮ ਹੋਣ ’ਤੇ ਜਦੋਂ ਅਧਿਕਾਰੀ ਨੇ ਫੋਨ ਕੀਤਾ ਕਿ ਸ਼ੇਰ ਦੇ ਸ਼ਿਕਾਰ ਕੀ ਬਣਿਆ ਤਾਂ ਨੇਤਾ ਜੀ ਨੇ ਫੋਨ ਚੁੱਕਣਾ ਹੀ ਬੰਦ ਕਰ ਦਿੱਤਾ। ਨੇਤਾ ਜੀ ਦੇ ਫੋਨ ਨਾ ਚੁੱਕਣ ਤੋਂ ਬਾਅਦ ਅਧਿਕਾਰੀ ਨੇ ਅਗਲੇ ਦਿਨ ਜਾ ਕੇ ਬੈਰਕ ਵਿਚ ਬੰਦ ਕੀਤੇ ਨਸ਼ਾ ਸਮੱਗਲਿੰਗ ਦੇ ਦੋਸ਼ੀ ’ਤੇ ਨਾ ਸਿਰਫ਼ ਕੇਸ ਦਰਜ ਕੀਤਾ, ਸਗੋਂ ਉਕਤ ਨੇਤਾ ਜੀ ਨੂੰ ਫੋਨ ਕਰਕੇ ਕਿਹਾ ਕਿ ਤੁਸੀਂ ਬੱਕਰੀ ਨੂੰ ਛੱਡਣ ਬਦਲੇ ਸ਼ੇਰ ਦਾ ਸ਼ਿਕਾਰ ਕਰਵਾਉਣ ਲਈ ਕਿਹਾ ਸੀ। ਤੁਸੀਂ ਸ਼ੇਰ ਦਾ ਸ਼ਿਕਾਰ ਨਹੀਂ ਕਰਵਾ ਸਕੇ, ਇਸ ਲਈ ਉਹ ਹੁਣ ਬੱਕਰੀ ਜ਼ਰੀਏ ਹੀ ਆਪਣੇ ਪੱਧਰ ’ਤੇ ਹੀ ਸ਼ੇਰ ਦਾ ਸ਼ਿਕਾਰ ਕਰਨਗੇ। ਇਸ ਲਈ ਅੱਗੇ ਤੋਂ ਬੱਕਰੀ ਨੂੰ ਛੱਡਣ ਦੀ ਸਿਫ਼ਾਰਸ਼ ਨਾ ਕਰਨਾ।

ਇਹ ਵੀ ਪੜ੍ਹੋ: ਫਿਲੌਰ ਤੋਂ ਵੱਡੀ ਖ਼ਬਰ: ਨਸ਼ੇ ਦੀ ਓਵਰਡੋਜ਼ ਨਾਲ ਪੰਜਾਬ ਪੁਲਸ ਦੇ ਮੁਲਾਜ਼ਮ ਦੀ ਮੌਤ

ਆਲਾ ਅਧਿਕਾਰੀ ਨੇ ਵਧਾਇਆ ਪੁਲਸ ਮਹਿਕਮੇ ਦਾ ਮਾਣ
ਸੱਤਾਧਾਰੀ ਪਾਰਟੀ ਦੇ ਨੇਤਾ ਵੱਲੋਂ ਜਿਸ ਤਰ੍ਹਾਂ ਨਸ਼ਾ ਸਮੱਗਲਿੰਗ ਦੇ ਕੇਸ ਵਿਚ ਫੜੇ ਨੌਜਵਾਨ ਨੂੰ ਛੁਡਾਉਣ ਲਈ ਸਿਫ਼ਾਰਸ਼ ਕੀਤੀ ਗਈ ਸੀ, ਉਸ ਨਾਲ ਸਿਆਸੀ ਗਲਿਆਰਿਆਂ ਵਿਚ ਚਰਚਾ ਹੈ ਕਿ ਜੇਕਰ ਸੱਤਾਧਾਰੀ ਪਾਰਟੀ ਦੇ ਆਗੂ ਇਸ ਤਰ੍ਹਾਂ ਦਾ ਕੰਮ ਕਰਨਗੇ ਤਾਂ ਕਿਵੇਂ ਚੱਲੇਗਾ ਪਰ ਦੂਜੇ ਪਾਸੇ ਆਲਾ ਪੁਲਸ ਅਧਿਕਾਰੀ ਵੱਲੋਂ ਜਿਸ ਤਰ੍ਹਾਂ ਨੇਤਾ ਜੀ ਨੂੰ ਬੱਕਰੀ ਅਤੇ ਸ਼ੇਰ ਦਾ ਫਰਕ ਦੱਸ ਕੇ ਸਬਕ ਸਿਖਾਇਆ ਗਿਆ, ਉਸ ਨੂੰ ਵੇਖਦਿਆਂ ਪੂਰੇ ਮਹਿਕਮੇ ਵਿਚ ਪੁਲਸ ਅਧਿਕਾਰੀ ਨੇ ਵਾਹ-ਵਾਹ ਲੁੱਟ ਲਈ। ਇੰਨਾ ਹੀ ਨਹੀਂ, ਇਸ ਨਾਲ ਪੁਲਸ ਮਹਿਕਮੇ ਦਾ ਮਾਣ ਤਾਂ ਵਧਿਆ ਹੀ ਹੈ, ਸਗੋਂ ਨੇਤਾ ਜੀ ਦੀ ਕਾਰਗੁਜ਼ਾਰੀ ਬਾਰੇ ਵੀ ਪਤਾ ਲੱਗਾ ਹੈ।

ਇਹ ਵੀ ਪੜ੍ਹੋ: ਭੂਆ ਦਾ ਮੁੰਡਾ ਸਮਝ ਖਾਤੇ 'ਚ ਟਰਾਂਸਫਰ ਕੀਤੇ ਲੱਖਾਂ ਰੁਪਏ, ਅਸਲੀਅਤ ਸਾਹਮਣੇ ਆਉਣ 'ਤੇ ਜਨਾਨੀ ਦੇ ਉੱਡੇ ਹੋਸ਼

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News