ਨਾਬਾਲਗਾ ਨੂੰ ਭਜਾ ਕੇ ਲਿਜਾਣ ''ਤੇ 1 ਖਿਲਾਫ ਮਾਮਲਾ ਦਰਜ

Thursday, Mar 01, 2018 - 07:14 AM (IST)

ਨਾਬਾਲਗਾ ਨੂੰ ਭਜਾ ਕੇ ਲਿਜਾਣ ''ਤੇ 1 ਖਿਲਾਫ ਮਾਮਲਾ ਦਰਜ

ਤਰਨਤਾਰਨ,   (ਰਾਜੂ)-  ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਨੇ ਨਾਬਾਲਗਾ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਘਰੋਂ ਲੈ ਕੇ ਜਾਣ ਦੇ ਦੋਸ਼ ਹੇਠ ਇਕ ਵਿਅਕਤੀ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਪੀੜਤ ਲੜਕੀ ਕਾਲਪਨਿਕ ਨਾਂ (ਕੰਚਨ) ਦੇ ਪਿਤਾ ਨੇ ਦੱਸਿਆ ਕਿ ਉਹ ਸ਼ੈਲਰ ਵਾਲੇ ਭੱਠੇ ਫਤਿਆਬਾਦ ਵਿਖੇ ਕੱਚੀਆਂ ਇੱਟਾਂ ਪੱਥਣ ਦਾ ਕੰਮ ਕਰਦਾ ਹੈ ਅਤੇ ਭੱਠੇ 'ਤੇ ਬਣੇ ਕਮਰਿਆਂ 'ਚ ਹੀ ਆਪਣੇ ਪਰਿਵਾਰ ਸਮੇਤ ਰਹਿੰਦਾ ਹੈ ਤੇ ਉਹ 23 ਫਰਵਰੀ ਨੂੰ ਇੱਟਾਂ ਪੱਥਣ ਵਾਸਤੇ ਗਿਆ ਸੀ, ਜਦ ਵਾਪਸ ਘਰ ਆਇਆ ਤਾਂ ਮੇਰੀ ਪਤਨੀ ਨੇ ਦੱਸਿਆ ਕਿ ਸਾਡੀ  ਨਾਬਾਲਗ ਲੜਕੀ (12 ਸਾਲ) ਨੂੰ ਗੁਰਪ੍ਰੀਤ ਸਿੰਘ ਪੁੱਤਰ ਪਾਲ ਸਿੰਘ ਵਾਸੀ ਭਰੋਵਾਲ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਗਿਆ। 
ਇਸ ਸਬੰਧੀ ਜਾਂਚ ਅਫਸਰ ਐੱਸ.ਆਈ. ਹਰਵਿੰਦਰ ਕੌਰ ਨੇ ਉਕਤ ਵਿਅਕਤੀ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।


Related News