ਕਾਂਗਰਸ ਗੁਰਦੁਆਰਾ ਘੱਲੂਘਾਰਾ ਸਾਹਿਬ ਦੇ ਮੁੱਦੇ ''ਤੇ ਸੇਕ ਰਹੀ ਹੈ ਸਿਆਸੀ ਰੋਟੀਆਂ : ਸਵਰਨ ਸਲਾਰੀਆ

08/23/2017 1:51:53 PM


ਗੁਰਦਾਸਪੁਰ(ਦੀਪਕ) : ਭਾਜਪਾ ਦੇ ਰਾਸ਼ਟਰੀ ਕਾਰਜਕਰਨੀ ਮੈਂਬਰ ਅਤੇ ਗੁਰਦਾਸਪੁਰ ਲੋਕ ਸਭਾ ਸੀਟ ਦੇ ਠੋਸ ਦਾਅਵੇਦਾਰ ਸਵਰਨ ਸਲਾਰੀਆ ਨੇ ਅੱਜ ਗੁਰਦਾਸਪੁਰ ਵਿਖੇ ਪੱਤਰਕਾਰਾਂ ਨਾਲ ਘੱਲੂਘਾਰਾ ਗੁਰਦੁਆਰਾ ਦੇ ਮੁੱਦੇ 'ਤੇ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਪਿਛਲੇ 70 ਤੋਂ ਧਾਰਮਿਕ ਭਾਵਨਾਵਾਂ ਨੂੰ ਭੜਕਾਅ ਕੇ ਰਾਜਨੀਤੀ ਕਰਨ ਦਾ ਮੁੱਦਾ ਕਰ ਰਹੀ ਹੈ। ਇਸ ਮੁੱਦੇ 'ਤੇ ਵੀ ਕਾਂਗਰਸ ਸਿਆਸੀ ਰੋਟੀਆਂ ਸੇਕ ਰਹੀ ਹੈ। ਮੇਰਾ ਇਹ ਖਿਆਲ ਹੈ ਕਿ ਗੁਰਦੁਆਰੇ ਦੇ ਕੰਮਕਾਜ ਵਿਚ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ। ਕਿਉਂਕਿ ਇਸ ਗੁਰਦੁਆਰੇ ਨਾਲ ਹਜ਼ਾਰਾਂ ਸਿੱਖਾਂ ਦਾ ਸਬੰਧ ਹੈ, ਕਿਉਂਕਿ ਇਸ ਗੁਰਦੁਆਰੇ ਨੂੰ 25 ਹਜ਼ਾਰ ਦੇ ਕਰੀਬ ਸਿੱਖਾਂ ਨੇ ਸਿੱਖੀ ਖਾਤਿਰ ਆਪਣੀ ਸ਼ਹੀਦੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਧਾਰਮਿਕ ਸਥਾਨਾਂ 'ਤੇ ਕਾਂਗਰਸੀ ਰਾਜਨੀਤੀ ਨਾ ਕਰਨ ਤਾਂ ਚੰਗਾ ਹੈ। ਜੇਕਰ ਇਹ ਰਾਜਨੀਤੀ ਕਰਨੀਂ ਨਹੀਂ ਹਟਣਗੇ, ਤਾਂ ਜਿਸ ਤਰ੍ਹਾਂ ਪੂਰੇ ਭਾਰਤ ਵਿਚ ਕਾਂਗਰਸ ਦਾ ਸਫਾਇਆ ਹੋਇਆ ਹੈ, ਪੰਜਾਬ ਵਿਚ ਵੀ ਇਸੇ ਤਰ੍ਹਾਂ ਹੋਵੇਗਾ।

ਕਿਸਾਨਾਂ ਦਾ ਕਰਜ਼ੇ ਤੋਂ ਧਿਆਨ ਭਟਕਾਉਣ ਲਈ ਕਾਂਗਰਸ ਉਛਾਲ ਰਹੇ ਹਨ ਘੱਲੂਘਾਰੇ ਦਾ ਮੁੱਦਾ
ਸਲਾਰੀਆ ਨੇ ਕਿਹਾ ਕਿ ਕਾਂਗਰਸੀਆਂ ਕੋਲੋਂ ਕੋਈ ਹੋਰ ਮੁੱਦਾ ਨਹੀਂ ਹੈ, ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੂਰੇ ਭਾਰਤ ਵਿਚ ਕਾਂਗਰਸੀਆਂ ਦਾ ਸਫਾਇਆ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਸਥਾਨਾਂ 'ਤੇ ਰਾਜਨੀਤੀ ਕਰਨ ਨਾਲ ਕੁੱਝ ਨਹੀਂ ਹੋਣਾ, ਬਲਕਿ ਜੋ ਤੁਸੀਂ ਚੋਣਾਂ ਦੌਰਾਨ ਲੋਕਾਂ ਨਾਲ ਵਾਅਦੇ ਕੀਤੇ ਹਨ, ਉਨ੍ਹਾਂ ਪੂਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੋ ਵਾਅਦੇ ਤੁਸੀਂ ਚੋਣ ਮੈਨੀਫੈਸਟੋ ਵਿਚ ਪੰਜਾਬ ਦੀ ਜਨਤਾ ਨਾਲ ਕੀਤੇ ਹਨ, ਉਨ੍ਹਾਂ ਪੂਰਾ ਕਰੋ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਜੋ ਵੀ ਭਾਰਤ ਦੀ ਜਨਤਾ ਨਾਲ ਵਾਅਦੇ ਕੀਤੇ ਹਨ, ਉਹ ਪੂਰਾ ਕਰਨ ਦੀ ਬਜਾਏ ਇਨ੍ਹਾਂ ਧਾਰਮਿਕ ਸਥਾਨਾਂ ਦੇ ਮੁੱਦਿਆ ਨੂੰ ਉਛਾਲ ਕੇ ਕਿਸਾਨਾਂ ਦਾ ਧਿਆਨ ਭਟਕਾ ਰਹੇ ਹਨ। ਕਿਉਂਕਿ ਇਨ੍ਹਾਂ ਕੋਲੋਂ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਲਈ ਪੈਸਾ ਨਹੀਂ ਹੈ।     


Related News