ਨਾਬਾਲਗਾ ਨੂੰ ਵਰਗਲਾ ਕੇ ਭਜਾਉਣ ਵਾਲੇ ਖਿਲਾਫ ਮਾਮਲਾ ਦਰਜ

Thursday, Apr 05, 2018 - 02:41 AM (IST)

ਨਾਬਾਲਗਾ ਨੂੰ ਵਰਗਲਾ ਕੇ ਭਜਾਉਣ ਵਾਲੇ ਖਿਲਾਫ ਮਾਮਲਾ ਦਰਜ

ਨਵਾਂਸ਼ਹਿਰ, (ਤ੍ਰਿਪਾਠੀ)- ਨਾਬਾਲਗ ਲੜਕੀ ਨੂੰ ਵਰਗਲਾ ਕੇ ਭਜਾ ਲਿਜਾਣ ਵਾਲੇ ਨੌਜਵਾਨ ਖਿਲਾਫ ਪੁਲਸ ਨੇ ਮਾਮਲਾ ਦਰਜ ਕੀਤਾ ਹੈ।
ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਇਕ ਵਿਅਕਤੀ ਨੇ ਦੱਸਿਆ ਕਿ ਉਹ ਮੂਲ ਰੂਪ ਤੋਂ ਬਿਹਾਰ ਦਾ ਰਹਿਣ ਵਾਲਾ ਹੈ ਅਤੇ ਪਿਛਲੇ 17-18 ਸਾਲ ਤੋਂ ਪਰਿਵਾਰ ਸਣੇ ਨਵਾਂਸ਼ਹਿਰ 'ਚ ਕਿਰਾਏ ਦੇ ਘਰ 'ਚ ਰਹਿੰਦਾ ਹੈ। ਉਸ ਦੇ ਘਰ ਦੇ ਨੇੜੇ ਹੀ ਕਈ ਹੋਰ ਪ੍ਰਵਾਸੀ ਮਜ਼ਦੂਰ ਵੀ ਰਹਿੰਦੇ ਹਨ ਅਤੇ ਉਨ੍ਹਾਂ ਨਾਲ ਹੀ ਬਿਹਾਰ ਦਾ ਰਹਿਣ ਵਾਲਾ ਚਮਨ ਲਾਲ ਨਾਂ ਦਾ ਨੌਜਵਾਨ ਵੀ ਰਹਿੰਦਾ ਹੈ। ਉਸ ਨੇ ਦੱਸਿਆ ਕਿ ਉਸ ਦੇ ਚਾਰ ਬੱਚੇ ਹਨ, ਜਿਨ੍ਹਾਂ 'ਚ 3 ਲੜਕੀਆਂ ਅਤੇ ਇਕ ਲੜਕਾ ਹੈ। ਉਸ ਦੀ ਛੋਟੀ ਲੜਕੀ (15) ਘਰੇਲੂ ਕੰਮ ਕਰਦੀ ਹੈ। ਉਸ ਦੀ ਪਤਨੀ ਘਰਾਂ ਦਾ ਕੰਮ ਕਰਦੀ ਹੈ। ਪਿਛਲੇ 1 ਅਪ੍ਰੈਲ ਨੂੰ ਉਹ ਮਿਹਨਤ ਮਜ਼ਦੂਰੀ ਕਰਨ ਲਈ ਘਰ ਤੋਂ ਬਾਹਰ ਗਿਆ ਹੋਇਆ ਸੀ ਅਤੇ ਦੁਪਹਿਰ ਬਾਅਦ ਕਰੀਬ 3 ਵਜੇ ਉਸ ਦੀ ਪਤਨੀ ਘਰਾਂ ਦਾ ਕੰਮ ਕਰਨ ਲਈ ਗਈ ਹੋਈ ਸੀ। ਜਦੋਂ ਉਹ ਸ਼ਾਮ 5 ਵਜੇ ਘਰ ਵਾਪਸ ਆਇਆ ਤਾਂ ਉਸ ਦੀ ਲੜਕੀ ਅੰਜੂ ਘਰ 'ਚ ਨਹੀਂ ਸੀ, ਜਿਸ ਦੀ ਭਾਲ ਆਲੇ-ਦੁਆਲੇ ਕੀਤੀ ਗਈ ਪਰ ਉਹ ਕਿਤੇ ਵੀ ਨਹੀਂ ਮਿਲੀ। 
ਉਸ ਨੇ ਦੱਸਿਆ ਕਿ ਜਿਸ ਦਿਨ ਤੋਂ ਉਸ ਦੀ ਲੜਕੀ ਘਰ ਤੋਂ ਗਈ ਸੀ, ਉਸ ਦਿਨ ਤੋਂ ਉਕਤ ਚਮਨ ਲਾਲ ਵੀ ਆਪਣੇ ਕਮਰੇ 'ਚ ਨਹੀਂ ਆਇਆ ਹੈ। ਉਸ ਨੂੰ ਸ਼ੱਕ ਹੈ ਕਿ ਉਕਤ ਚਮਨ ਲਾਲ ਹੀ ਉਸ ਦੀ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਕਿਤੇ ਭਜਾ ਕੇ ਲੈ ਗਿਆ ਹੈ। ਪੁਲਸ ਨੇ ਉਕਤ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।


Related News