ਵਿਦਿਆਰਥੀਆਂ ਨੂੰ ਕਿਤਾ ਮੁਖੀ ਕੋਰਸਿਜ਼ ਦੀ ਚੋਣ ਕਰਨ ਲਈ ਦਿਸ਼ਾ-ਨਿਰਦੇਸ਼ਾਂ ਜਾਰੀ

Saturday, Oct 24, 2020 - 03:14 PM (IST)

ਵਿਦਿਆਰਥੀਆਂ ਨੂੰ ਕਿਤਾ ਮੁਖੀ ਕੋਰਸਿਜ਼ ਦੀ ਚੋਣ ਕਰਨ ਲਈ ਦਿਸ਼ਾ-ਨਿਰਦੇਸ਼ਾਂ ਜਾਰੀ

ਲੁਧਿਆਣਾ (ਵਿੱਕੀ) : ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਅਗਵਾਈ 'ਚ ਨਿਰਦੇਸ਼ਕ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਦੇ ਦਿਸ਼ਾ-ਨਿਰਦੇਸ਼ਾਂ ਜਾਰੀ ਕੀਤੇ ਗਏ ਹਨ। ਜਿਸ ਅਨੁਸਾਰ ਸਰਕਾਰੀ ਸਕੂਲਾਂ ਵਿਚ 9ਵੀਂ ਕਲਾਸ ਤੋਂ 12ਵੀਂ ਕਲਾਸ ਦੇ ਵਿਦਿਆਰਥੀਆਂ ਲਈ ਕਰੀਅਰ ਕੋਰਸਿਜ਼ ਦੇ ਸਹੀ ਚੋਣ ਲਈ ਗਾਈਡੈਂਸ ਅਤੇ ਕਾਊਂਸਲਿੰਗ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਜਿਸ ਦੇ ਸਬੰਧ 'ਚ ਮਹਿਕਮੇ ਦੇ ਅਧਿਆਪਕਾਂ ਨੂੰ 27 ਅਤੇ 28 ਅਕਤੂਬਰ ਨੂੰ ਜ਼ਿਲ੍ਹਾ ਵਾਰ ਟ੍ਰੇਨਿੰਗ ਦਿੱਤੀ ਜਾਵੇਗੀ, ਜੋ ਕਿ ਅੱਗੇ ਚੱਲ ਕੇ ਵਿਦਿਆਰਥੀਆਂ ਨੂੰ ਕਿਤਾ ਮੁਖੀ ਕੋਰਸਾਂ ਲਈ ਸੇਧ ਦੇਣ ਦੇ ਸਮਰੱਥ ਬਣਨਗੇ। ਜਿਸ ਦੇ ਅਧੀਨ ਡਾਇਰੈਕਟਰ ਐੱਸ. ਸੀ. ਆਰ. ਟੀ. ਵੱਲੋਂ ਸੀਨੀਅਰ ਸੈਕੰਡਰੀ ਸਕੂਲਾਂ ਦੇ ਅਧਿਆਪਕਾਂ ਨੂੰ ਕਰੀਅਰ ਕੋਰਸਿਜ਼ ਦੇ ਸਬੰਧ ਵਿਚ ਆਨਲਾਈਨ ਰਿਫੈਸ਼ਜਰ ਕੋਰਸ ਦਾ ਸ਼ੈਡਿਊਲ ਭੇਜਣ, ਨੋਡਲ ਅਧਿਕਾਰੀ ਅਤੇ ਕਰੀਅਰ ਕਾਊਂਸਲਰ ਲਾਉਣ ਦੇ ਸਬੰਧ ਵਿਚ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਇਕ ਪੱਤਰ ਜਾਰੀ ਕੀਤਾ ਗਿਆ ਹੈ।
ਇਸ ਸਬੰਧ ਵਿਚ ਜ਼ਿਲ੍ਹਾ ਸਿੱਖਿਆ ਦਿਸ਼ਾ-ਨਿਰਦੇਸ਼ਾਂ ਅਨੁਸਾਰ 9ਵੀਂ ਤੋਂ 12ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੂੰ ਨਵੇਂ ਕਰੀਅਰ ਕੋਰਸ ਦੇ ਸਬੰਧ ਵਿਚ ਜਾਣਕਾਰੀ ਦੇਣ ਲਈ ਅਤੇ ਉਨ੍ਹਾਂ ਦੇ ਮੋਨੋਵਿਗਿਆਨਿਕ ਸਥਿਤੀ ਨੂੰ ਧਿਆਨ ਵਿਚ ਰੱਖ ਕੇ ਸਮੱਸਿਆਵਾਂ ਨੂੰ ਸੁਲਝਾਉਣ ਦਾ ਕਫਾਇਤੀ ਰੱਖਣ ਵਾਲੇ ਅਧਿਆਪਕਾਂ ਜਾਂ ਕੰਪਿਊਟਰ ਫੈਕਲਟੀਜ ਨੂੰ ਕਰੀਅਰ ਕਾਊਂਸਲਰ ਨਿਯੁਕਤ ਕੀਤਾ ਜਾਣਾ ਹੈ। ਡੀ. ਈ. ਓ. ਨੇ ਦੱਸਿਆ ਕਿ ਇਸ ਦੇ ਲਈ ਉਪ ਜ਼ਿਲਾ ਸਿੱਖਿਆ ਅਧਿਕਾਰੀ ਨੂੰ ਨੋਡਲ ਅਧਿਕਾਰੀ ਲਾਇਆ ਜਾਵੇਗਾ। ਇਸ ਤੋਂ ਇਲਾਵਾ ਸੀਨੀਅਰ ਸੈਕੰ. ਸਕੂਲ ਕੇ ਜੋ ਅਧਿਆਪਕ ਸਾਲ 2019-20 ਦੌਰਾਨ ਇਸ ਪ੍ਰੋਗਰਾਮ ਦੇ ਸਬੰਧ ਵਿਚ ਸਿਖਲਾਈ ਲੈ ਚੁੱਕੇ ਹਨ ਜਾਂ ਆਨਲਾਈਨ ਰਿਫਰੈਸ਼ਰ ਕੋਰਸ ਵੀ ਕਰਵਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਭਾਜਪਾ ਨੂੰ ਵੱਡਾ ਝਟਕਾ : ਸੈਂਕੜੇ ਆਗੂ ਪਾਰਟੀ ਛੱਡ ਕੇ ਸੁਖਬੀਰ ਦੀ ਹਾਜ਼ਰੀ 'ਚ ਪਾਰਟੀ 'ਚ ਹੋਏ ਸ਼ਾਮਲ

2 ਪੜਾਵਾਂ 'ਚ ਹੋਵੇਗੀ ਟਰੇਨਿੰਗ
ਮਹਿਕਮੇ ਵੱਲੋਂ ਜਾਰੀ ਰੂਪ-ਰੇਖਾ ਅਨੁਸਾਰ ਇਨ੍ਹਾਂ ਅਧਿਆਪਕਾਂ ਦੀ ਆਨਲਾਈਨ ਟਰੇਨਿੰਗ 27 ਅਤੇ 28 ਅਕਤੂਬਰ ਨੂੰ ਵੱਖ-ਵੱਖ ਜ਼ਿਲ੍ਹਿਆਂ ਅਨੁਸਾਰ ਦੋ ਪੜਾਵਾਂ 'ਚ ਹੋਵੇਗੀ। ਪਹਿਲੇ ਦਿਨ ਅੰਮ੍ਰਿਤਸਰ, ਬਠਿੰਡਾ, ਬਰਨਾਲਾ, ਫਤਿਹਗੜ੍ਹ ਸਾਹਿਬ, ਫਰੀਦਕੋਟ, ਫਿਰੋਜ਼ਪੁਰ, ਫਾਜ਼ਿਲਕਾ, ਗੁਰਦਾਸਪੁਰ, ਜਲੰਧਰ ਅਤੇ ਹੁਸ਼ਿਆਰਪੁਰ ਜ਼ਿਲਿਆਂ ਦੇ 415 ਅਧਿਆਪਕਾਂ ਦੀ ਟ੍ਰੇਨਿੰਗ ਹੋਵੇਗੀ। ਦੂਜੇ ਦਿਨ ਕਪੂਰਥਲਾ ਮੋਗਾ, ਲੁਧਿਆਣਾ, ਮੋਹਾਲੀ, ਨਵਾਂਸ਼ਹਿਰ, ਪਟਿਆਲਾ, ਪਠਾਨਕੋਟ, ਰੂਪ ਨਗਰ ਅਤੇ ਸੰਗਰੂਰ ਜ਼ਿਲਿਆਂ ਦੇ 410 ਅਧਿਆਪਕਾਂ ਦੀ ਟਰੇਨਿੰਗ ਹੋਵੇਗੀ। ਸਵੇਰੇ 11 ਵਜੇ ਤੋਂ 1 ਵਜੇ ਤੱਕ ਹੋਣ ਵਾਲੀ ਇਸ ਟਰੇਨਿੰਗ ਲਈ ਮੁੱਖ ਦਫਤਰ ਵਲੋਂ ਜ਼ਿਲਾ ਨੋਡਲ ਅਧਿਕਾਰੀਆਂ ਨੂੰ ਜੂਮ ਐਪ ਦਾ ਿਲੰਕ ਭੇਜਿਆ ਜਾਵੇਗਾ। ਜਿਸ ਨੂੰ ਉਹ ਸੀਨੀਅਰ ਸੈਕੰਡਰੀ ਸਕੂਲਾਂ ਦੇ ਅਧਿਆਪਕਾਂ ਨੂੰ ਭੇਜਣਾ ਯਕੀਨੀ ਬਣਾਉਣਗੇ। ਟਰੇਨਿੰਗ ਉਪਰੰਤ ਅਧਿਆਪਕਾਂ ਦੀ ਹਾਜ਼ਰੀ ਰਿਪੋਰਟ ਜ਼ਿਲਾ ਨੋਡਲ ਅਧਿਕਾਰੀ ਵੱਲੋਂ ਦਿੱਤੀ ਗਈ ਈਮੇਲ ਆਈ. ਡੀ. 'ਤੇ ਮੁੱਖ ਦਫਤਰ ਨੂੰ ਭੇਜੀ ਜਾਵੇਗੀ।

ਇਹ ਵੀ ਪੜ੍ਹੋ : ਖੇਤੀ ਕਾਨੂੰਨ ''ਤੇ ਨੱਢਾ ਦੇ ਬਿਆਨ ਤੋਂ ਬਾਅਦ ਸੁਖਪਾਲ ਖਹਿਰਾ ਦਾ ਠੋਕਵਾਂ ਜਵਾਬ


author

Anuradha

Content Editor

Related News