ਇਸਰੋ ਨੇ ਇਨ੍ਹਾਂ ਭਾਰਤੀ ਪਿੰਡਾਂ ਦੀ ਮਿੱਟੀ ਨਾਲ ਬਣਾਈ ਸੀ ਚੰਦਰਮਾ ਦੀ ਧਰਤੀ, ਬਚਾਏ 25 ਕਰੋੜ
Saturday, Sep 07, 2019 - 12:19 AM (IST)

ਜਲੰਧਰ, (ਵੈਬ ਡੈਸਕ)- ਚੰਦਰਯਾਨ-2 ਦਾ ਸਫਰ ਤਾਮਿਲਨਾਡੂ ਦੇ ਦੋ ਪਿੰਡਾਂ ਨਾਲ ਜੁੜਿਆ ਹੋਇਆ ਹੈ। ਇਸ ਪਿੰਡ ਦੀ ਮਿੱਟੀ ਦੇ ਇਸਤੇਮਾਲ ਨਾਲ ਹੀ ਨਿਸ਼ਚਿਤ ਹੋਇਆ ਸੀ ਕਿ ਚੰਦਰਯਾਨ-2 ਦੀ ਲੈਂਡਿੰਗ ਚੰਦਰਮਾ ’ਤੇ ਸੁਰੱਖਿਅਤ ਹੋਵੇਗੀ ਜਾਂ ਨਹੀਂ। ਤਾਮਿਲਨਾਡੂ ਦੇ ਇਨ੍ਹਾਂ ਦੋ ਪਿੰਡਾਂ ਦਾ ਨਾਂ ਸੀਤਮਪੋਂਡੀ ਅਤੇ ਕੁਤਰਾਮਲਾਈ ਹੈ। ਦਰਅਸਲ ਇਨ੍ਹਾਂ ਪਿੰਡਾਂ ਵਿਚ ਪਾਈ ਜਾਣ ਵਾਲੀ ਮਿੱਟੀ-ਪੱਥਰ ਚੰਦਰਮਾ ਦੀ ਸਤ੍ਹਾ ’ਤੇ ਮੌਜੂਦ ਮਿੱਟੀ-ਪੱਥਰ ਨਾਲ ਮਿਲਦੀ ਜੁਲਦੀ ਹੈ। ਵਿਗਿਆਨਕਾਂ ਨੇ ਚੰਦਰਮਾ ਦੇ ਸਾਊਥ ਪੋਲ ਦੇ ਅਧਿਐਨ ਦੇ ਲਈ ਇਥੇ ਦੀ ਮਿੱਟੀ ਦਾ ਬੇਂਗਲੁਰੂ ਦੀ ਪ੍ਰਯੋਗਸ਼ਾਲਾ ਵਿਚ ਟੈਸਟ ਕੀਤਾ ਸੀ।
ਇਸਰੋ ਨੇ ਲੈਂਡਰ ਵਿਕਰਮ ਅਤੇ ਰੋਵਰ ਪ੍ਰਗਿਆਨ ਨੂੰ ਸਫਲਤਾਪੂਰਵਕ ਚੰਦਰਮਾ ’ਤੇ ਉਤਾਰਣ ਦੇ ਲਈ ਆਰਟੀਫੀਸ਼ੀਅਲ ਚੰਦਰਮਾ ਦੀ ਸਤ੍ਹਾ ਤਿਆਰ ਕੀਤੀ ਸੀ। ਮਤਲਬ ਕਿ ਇਨ੍ਹਾਂ ਪਿੰਡਾਂ ਦੀ ਮਿੱਟੀ ਦਾ ਇਸਤੇਮਾਲ ਆਰਟੀਸ਼ੀਅਲ ਚੰਦਰਮਾ ਦੀ ਸਤ੍ਹਾ ਬਣਾਉਣ ਲਈ ਕੀਤਾ ਗਿਆ ਸੀ। ਉਥੇ ਹੀ ਅਮਰੀਕਾ ਤੋਂ ਚੰਦਰਮਾ ਦੇ ਵਾਂਗ ਦਿਸਣ ਵਾਲੀ ਮਿੱਟੀ ਦਾ ਅਯਾਤ ਕਰਨਾ ਮਹਿੰਗਾ ਪੈ ਰਿਹਾ ਸੀ, ਜਿਸ ਤੋਂ ਬਾਅਦ ਇਸਰੋ ਨੇ ਇਸ ਦਾ ਸਸਤਾ ਰਸਤਾ ਕੱਢਿਆ। ਇਸਰੋ ਨੇ ਇਕ ਸਥਾਨਕ ਹੱਲ ਦੀ ਤਲਾਸ਼ ਕੀਤੀ, ਿਜਸ ਵਿਚ ਲਗਭਗ 60-70 ਟਨ ਮਿੱਟੀ ਦੀ ਜ਼ਰੂਰਤ ਸੀ। ਇਸ ਤੋਂ ਬਾਅਦ ਕਈ ਭੂ-ਵਿਗਿਆਨਕਾਂ ਨੇ ਇਸਰੋ ਨੂੰ ਦੱਸਿਆ ਸੀ ਕਿ ਤਾਮਿਲਨਾਡੂ ਵਿਚ ਸਲੇਮ ਦੇ ਕੋਲ ‘ਐਰੋਥੋਸਾਈਟ’ ਚੱਟਾਨਾਂ ਸਨ, ਜੋ ਚੰਦਰਮਾ ਦੀ ਮਿੱਟੀ ਦੇ ਵਾਂਗ ਹੋਵੇਗੀ। ਇਸਰੋ ਦੇ ਸਾਬਕਾ ਨਿਰਦੇਸ਼ਕ ਐੱਮ. ਅਤਰਾਦੁਰਈ ਨੇ ਦੱਸਿਆ ਕਿ ਸ਼ੁਰੂਆਤ ਵਿਚ 25 ਕਰੋੜ ਰੁਪਏ ਦਾ ਬਜਟ ਬਣਾਇਆ ਗਿਆ ਸੀ ਪਰ ਇਸ ਵਿਚ ਕੋਈ ਖਰਚਾ ਨਹੀਂ ਹੋਇਆ ਕਿਉਂਕਿ ਸਰਵਿਸ ਪ੍ਰੋਵਾਈਡਰ ਨੇ ਸਾਡੇ ਤੋਂ ਕੋਈ ਚਾਰਜ ਨਹੀਂ ਲਿਆ ਸੀ।