9ਵੀਂ ਦੇ ਵਿਦਿਆਰਥੀਆਂ ਨੂੰ ਇਸਰੋ ਦਾ ਦੌਰਾ ਕਰਵਾਏਗੀ ''ਯੁਵਿਕਾ''
Monday, Apr 01, 2019 - 02:32 PM (IST)
ਲੁਧਿਆਣਾ (ਵਿੱਕੀ) : ਜੇਕਰ ਤੁਹਾਡਾ ਬੱਚਾ ਵੱਡਾ ਹੋ ਕੇ ਸਾਇੰਟਿਸਟ ਬਣਨਾ ਚਾਹੁੰਦਾ ਹੈ ਤਾਂ ਇਹ ਖਬਰ ਤੁਹਾਡੇ ਲਈ ਅਤਿ ਜ਼ਰੂਰੀ ਹੈ। ਸਪੇਸ ਸਬੰਧੀ ਨੇੜਿਓਂ ਜਾਨਣ ਲਈ ਜਿਨ੍ਹਾਂ ਵਿਦਿਆਰਥੀਆਂ 'ਚ ਲਲਕ ਹੈ, ਉਨ੍ਹਾਂ ਦੀ ਭਾਲ ਹੁਣ ਇੰਡੀਅਨ ਸਪੇਸ ਰਿਸਰਚ ਆਰਗੇਨਾਈਜ਼ੇਸ਼ਨ (ਇਸਰੋ) ਨੇ ਹੀ ਸ਼ੁਰੂ ਕੀਤੀ ਹੈ। ਇਸ ਲੜੀ 'ਚ ਇਸਰੋ ਨੇ ਸਕੂਲੀ ਵਿਦਿਆਰਥੀਆਂ ਦੀ ਸਪੇਸ ਟੈਕਨਾਲੋਜੀ, ਸਪੇਸ ਸਾਇੰਸ ਅਤੇ ਸਪੇਸ ਐਪਲੀਕੇਸ਼ਨਜ਼ ਬਾਰੇ ਬੇਸਿਕ ਜਾਣਕਾਰੀ 'ਚ ਵਾਧਾ ਕਰਨ ਦੀ ਦਿਸ਼ਾ 'ਚ ਦੇਸ਼ ਭਰ ਦੇ ਸਕੂਲੀ ਬੱਚਿਆਂ ਲਈ ਯੰਗ ਸਾਇੰਟਿਸਟ ਪ੍ਰੋਗਰਾਮ ਲਾਂਚ ਕੀਤਾ ਹੈ, ਜਿਸ 'ਚ ਚੁਣੇ ਜਾਣ ਵਾਲੇ ਵਿਦਿਆਰਥੀਆਂ ਨੂੰ ਇਸਰੋ ਦੀ ਪ੍ਰਯੋਗਸ਼ਾਲਾ ਤੋਂ ਇਲਾਵਾ ਪ੍ਰਸਿੱਧ ਵਿਗਿਆਨੀਆਂ ਨਾਲ ਗੱਲ ਕਰਨ ਦਾ ਮੌਕਾ ਮਿਲੇਗਾ।