ਸਿੰਚਾਈ ਵਿਭਾਗ ਦੇ 57 ਇੰਜੀਨੀਅਰ ਤੇ ਐੱਸ. ਡੀ. ਓ. ਪਹੁੰਚੇ ਹਾਈ ਕੋਰਟ

Friday, Dec 22, 2017 - 04:32 PM (IST)


ਚੰਡੀਗੜ੍ਹ (ਬਰਜਿੰਦਰ) - ਪੰਜਾਬ ਦੇ ਸਿੰਚਾਈ ਵਿਭਾਗ ਵਿਚ ਤਾਇਨਾਤ ਅਸਿਸਟੈਂਟ ਇੰਜੀਨੀਅਰ ਗੁਰਿੰਦਰ ਸਿੰਘ ਸਮੇਤ ਰਿਟਾਇਰਡ 57 ਅਸਿਸਟੈਂਟ ਇੰਜੀਨੀਅਰਾਂ ਤੇ ਐੱਸ. ਡੀ. ਓ. ਨੇ ਆਪਣੇ ਤਨਖਾਹ ਲਾਭਾਂ ਨੂੰ ਲੈ ਕੇ ਸਰਕਾਰ ਦੇ ਇਕ ਨੋਟੀਫਿਕੇਸ਼ਨ ਨੂੰ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਹੈ। ਪੰਜਾਬ ਸਰਕਾਰ, ਡਿਪਾਰਟਮੈਂਟ ਆਫ਼ ਪ੍ਰਸੋਨਲ ਦੇ ਸੈਕਟਰੀ ਤੇ ਸਿੰਚਾਈ ਵਿਭਾਗ ਦੇ ਚੀਫ਼ ਇੰਜੀਨੀਅਰ ਨੂੰ ਮਾਮਲੇ ਵਿਚ ਪਾਰਟੀ ਬਣਾਇਆ ਗਿਆ ਹੈ। ਹਾਈ ਕੋਰਟ ਦੇ ਜਸਟਿਸ ਦਯਾ ਚੌਧਰੀ ਨੇ ਕੇਸ ਦੀ ਸੁਣਵਾਈ ਕਰਦਿਆਂ ਪੰਜਾਬ ਸਰਕਾਰ ਸਮੇਤ ਹੋਰ ਪ੍ਰਤੀਵਾਦੀਆਂ ਨੂੰ 25 ਮਾਰਚ ਤੱਕ ਨੋਟਿਸ ਜਾਰੀ ਕੀਤਾ ਹੈ ਤੇ ਨਾਲ ਹੀ ਹੁਕਮ ਦਿੱਤੇ ਹਨ ਕਿ ਜਿਸ ਨੋਟੀਫਿਕੇਸ਼ਨ ਨੂੰ ਚੁਣੌਤੀ ਦਿੱਤੀ ਗਈ ਹੈ, ਉਸ 'ਤੇ ਅਗਲੀ ਸੁਣਵਾਈ ਤੱਕ ਕਾਰਵਾਈ ਨਾ ਕੀਤੀ ਜਾਵੇ। 
ਪਟੀਸ਼ਨ ਵਿਚ ਮੰਗ ਕੀਤੀ ਗਈ ਹੈ ਕਿ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵੱਲੋਂ 20 ਨਵੰਬਰ 2017 ਨੂੰ ਜਾਰੀ ਨੋਟੀਫਿਕੇਸ਼ਨ ਨੂੰ ਰੱਦ ਕੀਤਾ ਜਾਵੇ, ਜਿਸ ਵਿਚ ਪਟੀਸ਼ਨਰਾਂ/ਜੂਨੀਅਰ ਇੰਜੀਨੀਅਰਾਂ ਤੋਂ ਇਕ ਮਹੀਨੇ ਵਿਚ ਨਵੇਂ ਬਦਲ ਦੀ ਮੰਗ ਕੀਤੀ ਗਈ ਸੀ। ਇਸ ਅਨੁਸਾਰ ਜਾਂ ਤਾਂ ਉਹ 4-9-14 ਦੀ ਏ. ਸੀ. ਪੀ. ਸਕੀਮ ਨੂੰ ਚੁਣਨ ਜਾਂ ਫਿਰ 1 ਦਸੰਬਰ, 2011 ਤੋਂ ਸੋਧੇ ਸਕੇਲ ਚੁਣਨ। ਇਸ ਤੋਂ ਇਲਾਵਾ ਨਵੀਂ ਸੋਧ ਦੇ ਆਧਾਰ 'ਤੇ 38 ਮਹੀਨਿਆਂ ਦੇ ਏਰੀਅਰ 'ਤੇ ਵੀ ਰੋਕ ਲਾ ਦਿੱਤੀ ਗਈ ਹੈ।


Related News