ਲਾਲਾ ਜਗਤ ਨਾਰਾਇਣ ਇਕ ਵਿਅਕਤੀ ਨਹੀਂ ਸਗੋਂ ਸੰਸਥਾ ਸਨ: ਇਕਬਾਲ ਸਿੰਘ ਲਾਲਪੁਰਾ
Monday, Sep 11, 2023 - 11:37 AM (IST)
ਜਲੰਧਰ- ਕੌਮੀ ਘੱਟਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਲਾਲਾ ਜਗਤ ਨਾਰਾਇਣ ਇਕ ਵਿਅਕਤੀ ਨਹੀਂ ਸਗੋਂ ਇਕ ਸੰਸਥਾ ਸਨ। ਉਨ੍ਹਾਂ ਦੀ ਕਲਮ ਵਿਚ ਜੋ ਤਾਕਤ ਸੀ, ਉਸ ਤੋਂ ਵਿਰੋਧੀ ਹਮੇਸ਼ਾ ਡਰਦੇ ਸਨ। ਲਾਲਾ ਜੀ ਦੇ ਲਿਖੇ ਸੰਪਾਦਕੀ ਆਮ ਲੋਕਾਂ ਨੂੰ ਸੱਚਾਈ ਤੋਂ ਜਾਣੂ ਕਰਵਾਉਂਦੇ ਸਨ। ਲਾਲਪੁਰਾ ਐਤਵਾਰ ਨੂੰ ਪੰਜਾਬ ਕੇਸਰੀ ਗਰੁੱਪ ਵੱਲੋਂ ਕਰਵਾਏ 118ਵੇਂ ਸ਼ਹੀਦ ਪਰਿਵਾਰ ਫੰਡ ਸਮਾਗਮ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ। 1956 ਵਿਚ ਲਾਲਾ ਜੀ ਨੇ ਤਤਕਾਲੀ ਮੰਤਰੀ ਖ਼ਿਲਾਫ਼ ਅਜਿਹਾ ਸੱਚ ਲਿਖਿਆ ਕਿ ਕੋਈ ਸੋਚ ਵੀ ਨਹੀਂ ਸਕਦਾ ਸੀ। ਲਾਲਪੁਰਾ ਨੇ ਕਿਹਾ ਕਿ ਲਾਲਾ ਜੀ ਦੀ ਉਸ ਸੰਪਾਦਕੀ ਦੀ ਅੱਜ ਵੀ ਪੁਰਾਣੇ ਲੋਕਾਂ ਵਿਚ ਚਰਚਾ ਹੈ ਕਿਉਂਕਿ ਉਸ ਸੰਪਾਦਕੀ ਨੇ ਤਰਥੱਲੀ ਮਚਾ ਦਿੱਤੀ ਸੀ।
ਲਾਲਪੁਰਾ ਨੇ ਕਿਹਾ ਕਿ ਲਾਲਾ ਜੀ ਚਾਹੁੰਦੇ ਸਨ ਕਿ ਦੇਸ਼ ਵਿਚ ਸਾਰੇ ਧਰਮਾਂ ਦੇ ਲੋਕ ਮਿਲ-ਜੁਲ ਕੇ ਰਹਿਣ। ਪੰਜਾਬ ਵਿਚ ਚੱਲ ਰਹੇ ਔਖੇ ਸਮੇਂ ਅਤੇ ਵਿਰੋਧੀਆਂ ਦੀ ਵੱਡੀ ਫੌਜ ਦੇ ਬਾਵਜੂਦ ਲਾਲਾ ਜੀ ਚੱਟਾਨ ਵਾਂਗ ਸੱਚ ਨਾਲ ਡਟੇ ਰਹੇ। ਉਨ੍ਹਾਂ ਨੇ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਆਪਣੀ ਕਲਮ ਰਾਹੀਂ ਉਜਾਗਰ ਕੀਤਾ। ਲਾਲਪੁਰਾ ਨੇ ਕਿਹਾ ਕਿ ਲਾਲਾ ਜਗਤ ਨਾਰਾਇਣ ਜੀ, ਜਿਸ ਤਰ੍ਹਾਂ ਸੱਚ ਦੀ ਲੜਾਈ ਲੜ ਰਹੇ ਸਨ, ਉਸ ਨਾਲ ਉਨ੍ਹਾਂ ਦੀ ਜਾਨ ਨੂੰ ਖਤਰਾ ਪੈਦਾ ਹੋ ਚੁੱਕਾ ਸੀ। ਉਹ ਜਾਨ ਹੱਥਾਂ ਵਿਚ ਲੈ ਕੇ ਸੱਚ ਲਈ ਲੜਦੇ ਰਹੇ। ਲਾਲਾ ਜੀ ਨੂੰ ਆਪਸੀ ਪਿਆਰ ਅਤੇ ਏਕਤਾ ਦਾ ਸੰਦੇਸ਼ ਦਿੰਦੇ ਹੋਏ ਆਪਣੀ ਜਾਨ ਕੁਰਬਾਨ ਕਰਨੀ ਪਈ।
ਇਹ ਵੀ ਪੜ੍ਹੋ- ਪੰਜਾਬ ਨੂੰ ਨਸ਼ਾ ਮੁਕਤ ਕਰਨ, ਵਾਤਾਵਰਣ ਤੇ ਧਰਤੀ ਨੂੰ ਬਚਾਉਣ ਲਈ ਲੋਕ ਲਹਿਰ ਦੀ ਲੋੜ: ਭਗਵੰਤ ਮਾਨ
ਉਨ੍ਹਾਂ ਕਿਹਾ ਕਿ ਗੁੰਮਰਾਹ ਕਰਨ ਵਾਲਿਆਂ ਨੂੰ ਨਜ਼ਰਅੰਦਾਜ਼ ਕਰਕੇ ਆਪਸੀ ਭਾਈਚਾਰਾ ਬਣਾਈ ਰੱਖਣਾ ਸਾਡੀ ਸਾਰਿਆਂ ਦੀ ਨੈਤਿਕ ਜ਼ਿੰਮੇਵਾਰੀ ਹੈ। ਸਾਨੂੰ ਸਭ ਨੂੰ ਲਾਲਾ ਜੀ ਦੇ ਦਰਸਾਏ ਮਾਰਗ ’ਤੇ ਚੱਲਦੇ ਹੋਏ ਪੰਜਾਬ ਨੂੰ ਸ਼ਾਂਤਮਈ ਬਣਾਉਣ ਅਤੇ ਵਿਕਾਸ ਦੀ ਲੀਹ ’ਤੇ ਲਿਜਾਣ ਲਈ ਯੋਗਦਾਨ ਪਾਉਣਾ ਚਾਹੀਦਾ ਹੈ।
ਇਹ ਵੀ ਪੜ੍ਹੋ- ਸ਼ਹੀਦ ਪਰਿਵਾਰ ਫੰਡ ਸਮਾਗਮ 'ਚ ਬੋਲੇ CM ਮਾਨ, ਕਿਹਾ-ਇਹ ਕੋਈ ਸਿਆਸੀ ਪ੍ਰੋਗਰਾਮ ਨਹੀਂ ਸਗੋਂ ਭਾਵੁਕ ਪ੍ਰੋਗਰਾਮ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ