2 ਆਈ. ਪੀ. ਐੱਸ. ਅਧਿਕਾਰੀ ਬੀਬੀਆਂ ਦੀ ਹੋਈ ਪ੍ਰਮੋਸ਼ਨ, ਭੁੱਲਰ ਨੇ ਦਿੱਤੀ ਵਧਾਈ

Thursday, May 28, 2020 - 11:22 AM (IST)

2 ਆਈ. ਪੀ. ਐੱਸ. ਅਧਿਕਾਰੀ ਬੀਬੀਆਂ ਦੀ ਹੋਈ ਪ੍ਰਮੋਸ਼ਨ, ਭੁੱਲਰ ਨੇ ਦਿੱਤੀ ਵਧਾਈ

ਜਲੰਧਰ (ਸੁਧੀਰ)— 2 ਆਈ. ਪੀ. ਐੱਸ. ਅਧਿਕਾਰੀ ਬੀਬੀਆਂ ਦੀ ਪ੍ਰਮੋਸ਼ਨ ਦੇ ਮਾਮਲੇ 'ਚ ਬੁੱਧਵਾਰ ਨੂੰ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀ ਅਗਵਾਈ 'ਚ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਏ. ਡੀ. ਸੀ. ਪੀ. ਸਿਟੀ-1 ਸੂਡਰਵਿਜ਼ੀ ਨੂੰ ਪ੍ਰਮੋਟ ਕਰਕੇ ਡੀ. ਐੱਸ. ਪੀ. ਬਣਾਇਆ ਗਿਆ, ਇਸ ਦੇ ਨਾਲ ਹੀ ਨਕੋਦਰ 'ਚ ਏ. ਐੱਸ. ਪੀ. ਵਜੋਂ ਤਾਇਨਾਤ ਵਤਸਲਾ ਗੁਪਤਾ ਨੂੰ ਪ੍ਰਮੋਟ ਕਰਕੇ ਜਲੰਧਰ ਕਮਿਸ਼ਨਰੇਟ ਸਿਸਟਮ 'ਚ ਏ. ਡੀ. ਸੀ. ਪੀ. ਸਿਟੀ-1 ਦੇ ਅਹੁਦੇ 'ਤੇ ਤਾਇਨਾਤ ਕੀਤਾ ਗਿਆ।

ਇਸ ਦੇ ਨਾਲ ਹੀ ਦੋਹਾਂ ਆਈ. ਪੀ. ਐੱਸ. ਅਧਿਕਾਰੀ ਬੀਬੀਆਂ ਨੂੰ ਪੁਲਸ ਕਮਿਸ਼ਨਰ ਗੁਰਪੀਤ ਸਿੰਘ ਭੁੱਲਰ ਅਤੇ ਡੀ. ਸੀ. ਪੀ. ਗੁਰਮੀਤ ਸਿੰਘ ਨੇ ਵਧਾਈ ਦਿੱਤੀ ਅਤੇ ਨਾਲ ਹੀ ਡਿਊਟੀ ਇਮਾਨਦਾਰੀ ਅਤੇ ਮਿਹਨਤ ਨਾਲ ਕਰਨ ਲਈ ਪ੍ਰੇਰਿਤ ਕਰਦੇ ਹੋਏ ਚੋਰ ਲੁਟੇਰਿਆਂ ਅਤੇ ਅਪਰਾਧੀਆਂ ਉੱਤੇ ਨਕੇਲ ਕੱਸਣ ਲਈ ਪ੍ਰੇਰਨਾ ਦਿੱਤੀ, ਇਸ ਤੋਂ ਬਾਅਦ ਦੋਹਾਂ ਮਹਿਲਾ ਪੁਲਸ ਅਧਿਕਾਰੀਆਂ ਨੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦਾ ਧੰਨਵਾਦ ਪ੍ਰਗਟ ਕੀਤਾ।


author

shivani attri

Content Editor

Related News