ਕਸਟਮ ਵਿਭਾਗ ਨੂੰ ਮਿਲੀ ਸਫ਼ਲਤਾ, ਦੁਬਈ ਤੋਂ ਆਏ ਯਾਤਰੀਆਂ ਕੋਲੋਂ 87 ਲੱਖ ਦੇ ਆਈਫੋਨ ਤੇ 45 ਲੱਖ ਦਾ ਸੋਨਾ ਬਰਾਮਦ

Sunday, Dec 03, 2023 - 11:07 AM (IST)

ਕਸਟਮ ਵਿਭਾਗ ਨੂੰ ਮਿਲੀ ਸਫ਼ਲਤਾ, ਦੁਬਈ ਤੋਂ ਆਏ ਯਾਤਰੀਆਂ ਕੋਲੋਂ 87 ਲੱਖ ਦੇ ਆਈਫੋਨ ਤੇ 45 ਲੱਖ ਦਾ ਸੋਨਾ ਬਰਾਮਦ

ਅੰਮ੍ਰਿਤਸਰ (ਨੀਰਜ)- ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਕਸਟਮ ਵਿਭਾਗ ਦੀ ਟੀਮ ਨੇ ਦੁਬਈ ਤੋਂ ਆਏ ਵਾਲੇ 3 ਯਾਤਰੀਆਂ ਤੋਂ 87 ਲੱਖ ਰੁਪਏ ਦੇ ਆਈਫੋਨ ਬਰਾਮਦ ਕੀਤੇ ਹਨ। ਜਾਣਕਾਰੀ ਮੁਤਾਬਕ ਤਿੰਨਾਂ ਯਾਤਰੀਆਂ ਨੇ ਆਪਣੇ ਬੈਗ ਵਿਚ ਆਈਫੋਨ ਛੁਪਾਏ ਹੋਏ ਸੀ ਅਤੇ ਵਿਭਾਗ ਨੂੰ ਚਕਮਾ ਦੇਣ ਦੀ ਕੋਸ਼ਿਸ਼ ਕਰ ਰਹੇ ਸਨ। ਇਨ੍ਹਾਂ ਸਾਰਿਆਂ ਵਿਚ ਆਈ ਫੋਨ ਪ੍ਰੋ 15 ਜਿਨ੍ਹਾਂ ਦੀ ਸਮੱਰਥਾ 128 ਜੀ. ਬੀ ਤੋਂ ਲੈ ਕੇ 256 ਜੀ. ਬੀ ਤੱਕ ਹੈ।

ਇਹ ਵੀ ਪੜ੍ਹੋ-  ਪਹਿਲਾਂ ਪਤਨੀ ਤੇ ਧੀਆਂ ਨੂੰ ਦਿੱਤਾ ਜ਼ਹਿਰ, ਬਾਅਦ ਵਿੱਚ ਸਿਰ 'ਚ ਡੰਡੇ ਮਾਰ ਉਤਾਰਿਆ ਮੌਤ ਦੇ ਘਾਟ ਤੇ ਫਿਰ...

42 ਲੱਖ ਰੁਪਏ ਦਾ ਸੋਨਾ ਬਰਾਮਦ

ਇਸ ਦੇ ਨਾਲ ਕਸਟਮ ਵਿਭਾਗ ਦੀ ਟੀਮ ਨੇ ਸ਼ਾਰਜਾਹ ਤੋਂ ਆ ਰਹੇ ਇਕ ਯਾਤਰੀ ਦੇ ਗੁਦਾ ’ਚੋਂ 45 ਲੱਖ ਰੁਪਏ ਦਾ ਸੋਨਾ ਬਰਾਮਦ ਕੀਤਾ ਹੈ। ਜਾਣਕਾਰੀ ਮੁਤਾਬਕ ਯਾਤਰੀ ਨੇ ਸੋਨੇ ਦਾ ਪੇਸਟ ਬਣਾ ਕੇ ਆਪਣੇ ਗੁਦਾ ਵਿਚ ਤਿੰਨ ਕੈਪਸੂਲ ਦੀ ਸ਼ਕਲ ਵਿਚ ਛੁਪਾ ਲਿਆ ਸੀ ਪਰ ਉਹ ਵਿਭਾਗ ਨੂੰ ਚਕਮਾ ਨਹੀਂ ਦੇ ਸਕਿਆ।

ਇਹ ਵੀ ਪੜ੍ਹੋ-  ਕੇਂਦਰ ਖ਼ਿਲਾਫ਼ ਮੁੜ ਅੰਦੋਲਨ ਦੀ ਤਿਆਰੀ 'ਚ ਪੰਜਾਬ ਦੇ ਕਿਸਾਨ, ਹੁਣ ਇਸ ਮਾਮਲੇ 'ਚ ਚੰਡੀਗੜ੍ਹ ਲਾਉਣਗੇ ਧਰਨਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News