ਪਦਮ ਪੁਰਸਕਾਰ-2024 ਲਈ ਭਾਰਤ ਸਰਕਾਰ ਨੇ ਮੰਗੇ ਬਿਨੈ-ਪੱਤਰ

Thursday, Jul 20, 2023 - 03:28 PM (IST)

ਪਟਿਆਲਾ (ਜੋਸਨ, ਰਾਜੇਸ਼) : ਗਣਤੰਤਰ ਦਿਵਸ 2024 ਮੌਕੇ ਐਲਾਨੇ ਜਾਣ ਵਾਲੇ ਪਦਮ ਪੁਰਸਕਾਰ-2024 ਲਈ ਆਨਲਾਈਨ ਨਾਮਜ਼ਦਗੀਆਂ/ਸਿਫ਼ਾਰਸ਼ਾਂ ਲਈ ਪੋਰਟਲ ਖੁੱਲ੍ਹ ਗਿਆ ਹੈ। ਪਦਮ ਪੁਰਸਕਾਰਾਂ ਲਈ ਨਾਮਜ਼ਦਗੀਆਂ ਦੀ ਆਖਰੀ ਮਿਤੀ 15 ਸਤੰਬਰ, 2023 ਹੈ। ਪਦਮ ਪੁਰਸਕਾਰ ਲਈ ਨਾਮਜ਼ਦਗੀਆਂ/ਸਿਫ਼ਾਰਸ਼ਾਂ ਰਾਸ਼ਟਰੀ ਪੁਰਸਕਾਰ ਪੋਰਟਲ https://awards.gov.in ’ਤੇ ਆਨਲਾਈਨ ਪ੍ਰਾਪਤ ਕੀਤੀਆਂ ਜਾਣਗੀਆਂ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਕੁੜੀ 'ਤੇ ਮਾੜੀ ਨਜ਼ਰ ਰੱਖਣ ਤੋਂ ਰੋਕਿਆ ਤਾਂ ਪਿਓ-ਪੁੱਤ ਨੂੰ ਮਾਰੀਆਂ ਗੋਲ਼ੀਆਂ

ਜ਼ਿਕਰਯੋਗ ਹੈ ਕਿ ਪਦਮ ਪੁਰਸਕਾਰ, ਅਰਥਾਤ ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮ ਸ਼੍ਰੀ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨਾਂ ’ਚ ਸ਼ਾਮਲ ਹਨ। ਵਰ੍ਹੇ 1954 ’ਚ ਸਥਾਪਿਤ ਇਨ੍ਹਾਂ ਪੁਰਸਕਾਰਾਂ ਦਾ ਐਲਾਨ ਹਰ ਸਾਲ ਗਣਤੰਤਰ ਦਿਵਸ ਮੌਕੇ ਕੀਤਾ ਜਾਂਦਾ ਹੈ। ਇਨ੍ਹਾਂ ਪੁਰਸਕਾਰਾਂ ਤਹਿਤ ‘ਉਤਕ੍ਰਿਸ਼ਟ ਕੰਮ’ ਲਈ ਸਨਮਾਨਿਤ ਕੀਤਾ ਜਾਂਦਾ ਹੈ। ਇਹ ਕਲਾ, ਸਾਹਿਤ ਅਤੇ ਸਿੱਖਿਆ, ਖੇਡ, ਮੈਡੀਕਲ, ਸਮਾਜ-ਸੇਵਾ, ਵਿਗਿਆਨ ਅਤੇ ਇੰਜੀਨੀਅਰਿੰਗ, ਜਨਤਕ ਮਾਮਲੇ, ਸਿਵਲ ਸੇਵਾ, ਵਪਾਰ ਅਤੇ ਉਦਯੋਗ ਆਦਿ ਜਿਹੇ ਸਾਰੇ ਖੇਤਰਾਂ/ਵਿਸ਼ਿਆਂ ’ਚ ਵਿਲੱਖਣ ਅਤੇ ਬੇ-ਮਿਸਾਲ ਪ੍ਰਾਪਤੀਆਂ/ਸੇਵਾ ਲਈ ਪ੍ਰਦਾਨ ਕੀਤੇ ਜਾਂਦੇ ਹਨ।

ਇਹ ਵੀ ਪੜ੍ਹੋ : ਬੁਢਲਾਡਾ ਵਿਖੇ ਵੱਡੀ ਵਾਰਦਾਤ, ਸਿਰ 'ਚ ਬਾਲਟੀ ਮਾਰ ਕੇ ਗੁਆਂਢਣ ਦਾ ਕੀਤਾ ਕਤਲ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Harnek Seechewal

Content Editor

Related News