ਖੁੱਲ੍ਹਾ ਮੈਨਹੋਲ ਦੇ ਰਿਹੈ ਹਾਦਸਿਆਂ ਨੂੰ ਸੱਦਾ
Thursday, Aug 03, 2017 - 12:39 AM (IST)
ਬਟਾਲਾ, (ਸੈਂਡੀ)- ਸਥਾਨਕ ਬੱਸ ਸਟੈਂਡ ਵਿਖੇ ਖੁੱਲ੍ਹੇ ਮੈਨਹੋਲ 'ਚ ਡਿੱਗਣ ਨਾਲ ਇਕ ਰਾਹਗੀਰ ਦੇ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰਾਹਗੀਰਾਂ ਪੱਪੀ, ਦਰਸ਼ਨ, ਸੋਨੂੰ, ਲਾਡੀ, ਲਾਲ ਸਿੰਘ ਤੇ ਪਰਮਿੰਦਰ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਜਲੰਧਰ ਰੋਡ 'ਤੇ ਬੱਸ ਸਟੈਂਡ ਦੇ ਨਜ਼ਦੀਕ ਪਿਛਲੇ ਕਾਫੀ ਦਿਨਾਂ ਤੋਂ ਮੈਨਹੋਲ ਦਾ ਮੈਨਹੋਲ ਖੁੱਲ੍ਹਾ ਹੋਣ ਕਰ ਕੇ ਪਹਿਲਾਂ ਵੀ ਕਈ ਲੋਕ ਜ਼ਖਮੀ ਹੋ ਚੁੱਕੇ ਹਨ। ਇਸੇ ਤਰ੍ਹਾਂ ਅੱਜ ਵੀ ਇਕ ਬਜ਼ੁਰਗ ਵਿਅਕਤੀ ਇਸ ਮੈਨਹੋਲ 'ਚ ਡਿੱਗ ਕੇ ਜ਼ਖਮੀ ਹੋ ਗਿਆ। ਇਸ ਮੌਕੇ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਖੁੱਲ੍ਹੇ ਮੈਨਹੋਲ ਨੂੰ ਬੰਦ ਕਰਵਾਇਆ ਜਾਵੇ।
